ਵਿਸ਼ਵ ਕੱਪ ''ਚ ਟੀਮ ਇੰਡੀਆ ਲਈ ਸੈਂਕੜਾ ਲਗਾਉਣਗੇ ਰੋਹਿਤ, ਸਾਬਕਾ ਕ੍ਰਿਕਟਰ ਨੇ ਕੀਤੀ ਭਵਿੱਖਬਾਣੀ

Saturday, Aug 26, 2023 - 12:06 PM (IST)

ਵਿਸ਼ਵ ਕੱਪ ''ਚ ਟੀਮ ਇੰਡੀਆ ਲਈ ਸੈਂਕੜਾ ਲਗਾਉਣਗੇ ਰੋਹਿਤ, ਸਾਬਕਾ ਕ੍ਰਿਕਟਰ ਨੇ ਕੀਤੀ ਭਵਿੱਖਬਾਣੀ

ਸਪੋਰਟਸ ਡੈਸਕ- ਭਾਰਤੀ ਟੀਮ ਏਸ਼ੀਆ ਕੱਪ 2023 ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ। ਇਸ ਤੋਂ ਤੁਰੰਤ ਬਾਅਦ ਆਸਟ੍ਰੇਲੀਆ ਖ਼ਿਲਾਫ਼ ਵਨਡੇ ਸੀਰੀਜ਼ ਖੇਡੀ ਜਾਣੀ ਹੈ। ਇਸ ਦੇ ਨਾਲ ਹੀ ਵਿਸ਼ਵ ਕੱਪ ਦਾ ਆਯੋਜਨ 5 ਅਕਤੂਬਰ ਤੋਂ ਕੀਤਾ ਜਾਵੇਗਾ। ਭਾਰਤੀ ਟੀਮ ਦੇ ਸਾਬਕਾ ਖਿਡਾਰੀ ਅਤੇ ਕੁਮੈਂਟੇਟਰ ਆਕਾਸ਼ ਚੋਪੜਾ ਨੇ ਰੋਹਿਤ ਸ਼ਰਮਾ 'ਤੇ ਪ੍ਰਤੀਕਿਰਿਆ ਦਿੱਤੀ ਹੈ। ਆਕਾਸ਼ ਚੋਪੜਾ ਨੂੰ ਉਮੀਦ ਹੈ ਕਿ ਰੋਹਿਤ ਵਿਸ਼ਵ ਕੱਪ 'ਚ ਸੈਂਕੜਾ ਲਗਾਉਣਗੇ।

ਇਹ ਵੀ ਪੜ੍ਹੋ-  ਸੰਜੇ ਮਾਂਜਰੇਕਰ ਦਾ ਦਾਅਵਾ-ਪਾਕਿ ਖ਼ਿਲਾਫ਼ ਟੀਮ ਇੰਡੀਆ ਦੀ ਇਹ ਪਲੇਇੰਗ-11 ਮਚਾਏਗੀ ਗਦਰ
ਇੰਡੀਆ ਟੂਡੇ ਦੀ ਖ਼ਬਰ ਮੁਤਾਬਕ ਆਕਾਸ਼ ਚੋਪੜਾ ਨੇ ਕਿਹਾ, ''ਜਦੋਂ ਅਸੀਂ ਚੋਟੀ ਦੀਆਂ ਤਿੰਨ ਟੀਮਾਂ ਨੂੰ ਦੇਖਦੇ ਹਾਂ ਤਾਂ ਲੱਗਦਾ ਹੈ ਕਿ ਸਾਡੇ ਤੋਂ ਬਿਹਤਰ ਕੌਣ ਹੈ? ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ- ਇਸ ਤਰ੍ਹਾਂ ਦੇ ਅਹਿਸਾਸ ਦੀ ਵਜ੍ਹਾ ਸ਼ੁਭਮਨ ਗਿੱਲ, ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਹਨ। ਰੋਹਿਤ ਨੇ 9800 ਤੋਂ ਵੱਧ ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 30 ਸੈਂਕੜੇ ਲਗਾਏ ਹਨ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਰੋਹਿਤ ਵੱਡੀ ਪਾਰੀ ਖੇਡ ਸਕਦੇ ਹਨ।
ਉਨ੍ਹਾਂ ਨੇ ਵਿਸ਼ਵ ਕੱਪ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ, 'ਜੇਕਰ ਰੋਹਿਤ 9 ਮੈਚ ਖੇਡਦੇ ਹਨ ਤਾਂ ਉਨ੍ਹਾਂ ਨੂੰ 2 ਸੈਂਕੜੇ ਅਤੇ ਇਸ ਤੋਂ ਵੀ ਵੱਡੀ ਪਾਰੀ ਦੀ ਉਮੀਦ ਹੈ।' ਉਨ੍ਹਾਂ ਦੀ ਔਸਤ 49 ਦੇ ਨੇੜੇ ਹੈ ਅਤੇ ਸਟ੍ਰਾਈਕ ਰੇਟ 90 ਦੇ ਨੇੜੇ ਹੈ।'' ਸ਼ੁਭਮਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ, ''ਰੋਹਿਤ ਅਤੇ ਸ਼ੁਭਮਨ ਇਕ ਦੂਜੇ ਦੇ ਪੂਰਕ ਹਨ। ਸ਼ੁਭਮਨ ਵੀ ਰੋਹਿਤ ਵਾਂਗ ਹਨ। 27 ਮੈਚਾਂ 'ਚ ਉਨ੍ਹਾਂ ਦੀ ਔਸਤ 62 ਦੇ ਕਰੀਬ ਹੈ।

ਇਹ ਵੀ ਪੜ੍ਹੋ- ਨਹੀਂ ਰਹੇ WWE ਦੇ ਸਾਬਕਾ ਚੈਂਪੀਅਨ ਬ੍ਰੇ ਵਿਆਟ, 36 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
ਦੱਸ ਦੇਈਏ ਕਿ ਸ਼ੁਭਮਨ ਭਾਰਤ ਲਈ ਹੁਣ ਤੱਕ 27 ਵਨਡੇ ਮੈਚ ਖੇਡ ਚੁੱਕੇ ਹਨ। ਇਸ ਦੌਰਾਨ 1437 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇਸ ਫਾਰਮੈਟ 'ਚ 4 ਸੈਂਕੜੇ ਅਤੇ 6 ਅਰਧ ਸੈਂਕੜੇ ਲਗਾਏ ਹਨ। ਸ਼ੁਭਮਨ ਨੇ ਵਨਡੇ ਫਾਰਮੈਟ 'ਚ ਓਪਨਰ ਦੇ ਤੌਰ 'ਤੇ 23 ਮੈਚ ਖੇਡੇ ਹਨ। ਇਸ ਦੌਰਾਨ 1258 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 3 ਸੈਂਕੜੇ ਅਤੇ 6 ਅਰਧ ਸੈਂਕੜੇ ਲਗਾਏ ਹਨ। ਸ਼ੁਭਮਨ ਨੇ ਵੀ ਤੀਜੇ ਨੰਬਰ 'ਤੇ ਬੱਲੇਬਾਜ਼ੀ ਕੀਤੀ ਹੈ। ਉਨ੍ਹਾਂ ਨੇ ਇਸ ਅਹੁਦੇ 'ਤੇ 4 ਮੈਚ ਖੇਡੇ ਹਨ। ਇਸ 'ਚ 179 ਦੌੜਾਂ ਬਣਾਈਆਂ। ਸੈਂਕੜਾ ਵੀ ਲਗਾਇਆ ਹੈ। ਸ਼ੁਭਮਨ ਦਾ ਰੋਹਿਤ ਦੇ ਨਾਲ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਚੰਗਾ ਰਿਕਾਰਡ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News