ਵਿਸ਼ਵ ਕੱਪ ਤੋਂ ਪਹਿਲਾ ਪਾਕਿ ਲਈ ਬੁਰੀ ਖ਼ਬਰ, ਸ਼ੁਰੂਆਤੀ ਮੈਚਾਂ ਤੋਂ ਬਾਹਰ ਹੋ ਸਕਦੈ ਇਹ ਗੇਂਦਬਾਜ਼
Friday, Sep 15, 2023 - 01:37 PM (IST)
ਸਪੋਰਟਸ ਡੈਸਕ- ਵਿਸ਼ਵ ਕੱਪ 2023 ਤੋਂ ਠੀਕ ਪਹਿਲਾ ਪਾਕਿਸਤਾਨ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਤੇਜ਼ ਗੇਂਦਬਾਜ਼ ਨਸੀਮ ਸ਼ਾਹ ਟੂਰਨਾਮੈਂਟ ਦੇ ਸ਼ੁਰੂਆਤੀ ਮੈਚਾਂ ਤੋਂ ਬਾਹਰ ਹੋ ਸਕਦੇ ਹਨ। ਨਸੀਮ ਨੂੰ ਲੈ ਕੇ ਕਪਤਾਨ ਬਾਬਰ ਆਜ਼ਮ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ ਨਸੀਮ ਸ਼ੁਰੂਆਤੀ ਮੈਚਾਂ ਤੋਂ ਬਾਹਰ ਹੋ ਸਕਦੇ ਹਨ। ਨਸੀਮ ਏਸ਼ੀਆ ਕੱਪ 2023 ਦੇ ਇੱਕ ਮੈਚ ਦੌਰਾਨ ਜ਼ਖ਼ਮੀ ਹੋ ਗਏ ਸਨ। ਨਸੀਮ ਦੇ ਮੋਢੇ 'ਤੇ ਸੱਟ ਲੱਗੀ ਹੈ।
ਇਹ ਵੀ ਪੜ੍ਹੋ- ਸ਼੍ਰੇਅਸ ਅਈਅਰ ਦੀ ਪਿੱਠ ਦੀ ਤਕਲੀਫ ਵਧੀ, ਬੰਗਲਾਦੇਸ਼ ਦੇ ਖ਼ਿਲਾਫ਼ ਮੈਚ 'ਚ ਖੇਡਣਾ ਮੁਸ਼ਕਿਲ
ਬਾਬਰ ਆਜ਼ਮ ਨੂੰ ਹਾਰਿਸ ਰਊਫ ਅਤੇ ਨਸੀਮ ਬਾਰੇ ਸਵਾਲ ਪੁੱਛਿਆ ਗਿਆ ਸੀ। ਕ੍ਰਿਕਇੰਫੋ ਦੀ ਖ਼ਬਰ ਮੁਤਾਬਕ ਬਾਬਰ ਨੇ ਕਿਹਾ, ''ਮੈਂ ਇਸ 'ਤੇ ਬਾਅਦ 'ਚ ਗੱਲ ਕਰਾਂਗਾ। ਪਲਾਨ ਬੀ 'ਤੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਪਰ ਹਾਂ, ਹਾਰਿਸ ਰਊਫ ਦੀ ਹਾਲਤ ਠੀਕ ਹੈ। ਉਨ੍ਹਾਂ ਨੂੰ ਮਾਮੂਲੀ ਸੱਟ ਲੱਗੀ ਹੈ। ਉਹ ਵਿਸ਼ਵ ਕੱਪ ਤੋਂ ਪਹਿਲਾਂ ਠੀਕ ਹੋ ਜਾਣਗੇ। ਨਸੀਮ ਸ਼ਾਹ ਵੀ ਸ਼ੁਰੂਆਤੀ ਮੈਚਾਂ ਤੋਂ ਬਾਹਰ ਹੋ ਸਕਦੇ ਹਨ। ਮੈਨੂੰ ਅਜੇ ਰਿਕਵਰੀ ਬਾਰੇ ਨਹੀਂ ਪਤਾ। ਮੈਂ ਸਿਰਫ ਆਪਣੀ ਰਾਏ ਜ਼ਾਹਰ ਕਰ ਰਿਹਾ ਹਾਂ।"
ਇਹ ਵੀ ਪੜ੍ਹੋ- ਟੈਨਿਸ : ਡੋਪਿੰਗ ਦੇ ਕਾਰਨ ਸਿਮੋਨਾ ਹਾਲੇਪ 'ਤੇ ਲੱਗੀ 4 ਸਾਲ ਦੀ ਪਾਬੰਦੀ
ਜ਼ਿਕਰਯੋਗ ਹੈ ਕਿ ਨਸੀਮ ਇਸ ਸਮੇਂ ਦੁਬਈ 'ਚ ਹੈ। ਉਨ੍ਹਾਂ ਨੂੰ ਇੱਥੇ ਸਕੈਨ ਕੀਤਾ ਜਾਵੇਗਾ। ਨਸੀਮ ਦੇ ਸੱਜੇ ਮੋਢੇ 'ਤੇ ਸੱਟ ਲੱਗੀ ਹੈ। ਉਹ ਟੀਮ ਇੰਡੀਆ ਖਿਲਾਫ ਮੈਚ ਦੌਰਾਨ ਜ਼ਖਮੀ ਹੋ ਗਏ ਸਨ ਸੀ। ਨਸੀਮ ਓਵਰ ਦੇ ਵਿਚਕਾਰ ਮੈਦਾਨ ਤੋਂ ਬਾਹਰ ਚਲੇ ਗਏ। ਇਸ ਤੋਂ ਬਾਅਦ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਏ। ਇਸ ਤੋਂ ਬਾਅਦ ਪਾਕਿਸਤਾਨ ਨੇ ਉਨ੍ਹਾਂ ਨੂੰ ਆਰਾਮ ਵੀ ਦਿੱਤਾ। ਰਊਫ ਅਤੇ ਨਸੀਮ ਸ਼੍ਰੀਲੰਕਾ ਦੇ ਖਿਲਾਫ ਹਾਲ ਹੀ ਦੇ ਮੈਚ ਦਾ ਹਿੱਸਾ ਨਹੀਂ ਸਨ। ਰਊਫ ਨੇ ਆਪਣਾ ਆਖਰੀ ਮੈਚ ਭਾਰਤ ਖਿਲਾਫ ਖੇਡਿਆ ਸੀ। ਨਸੀਮ ਨੇ ਟੀਮ ਇੰਡੀਆ ਖਿਲਾਫ ਆਖਰੀ ਮੈਚ ਵੀ ਖੇਡਿਆ ਸੀ। ਜ਼ਿਕਰਯੋਗ ਹੈ ਕਿ ਵਿਸ਼ਵ ਕੱਪ 2023 ਦੀ ਸ਼ੁਰੂਆਤ 5 ਅਕਤੂਬਰ ਤੋਂ ਹੋਵੇਗੀ। ਟੂਰਨਾਮੈਂਟ ਦਾ ਪਹਿਲਾ ਮੈਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਪਾਕਿਸਤਾਨ ਦਾ ਪਹਿਲਾ ਮੈਚ ਨੀਦਰਲੈਂਡ ਨਾਲ ਹੈ, ਜੋ 6 ਅਕਤੂਬਰ ਨੂੰ ਹੈਦਰਾਬਾਦ 'ਚ ਖੇਡਿਆ ਜਾਵੇਗਾ।
ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8