ਪੰਤ ਦੀ ਬਜਾਏ ਰਾਇਡੂ ਨੂੰ ਬਾਹਰ ਕੀਤੇ ਜਾਣ ''ਤੇ ਬਹਿਸ ਹੋਵੇ : ਗੰਭੀਰ

04/16/2019 7:04:48 PM

ਨਵੀਂ ਦਿੱਲੀ — ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੂੰ ਲੱਗਦਾ ਹੈ ਕਿ ਸਿਰਫ ਤਿੰਨ ਅਸਫਲਤਾਵਾਂ ਤੋਂ ਬਾਅਦ ਅੰਬਾਤੀ ਰਾਇਡੂ ਨੂੰ ਭਾਰਤ ਦੀ ਵਿਸ਼ਵ ਕੱਪ ਟੀਮ ਵਿਚੋਂ ਬਾਹਰ ਕੀਤਾ ਜਾਣਾ ਦੁਖਦਾਇਕ ਹੈ ਪਰ ਰਿਸ਼ਭ ਪੰਤ ਨੂੰ ਜਗ੍ਹਾ ਨਾ ਮਿਲਣ 'ਤੇ ਕੋਈ ਬਹਿਸ ਨਹੀਂ ਹੋਣੀ ਚਾਹੀਦੀ ਕਿਉਂਕਿ ਉਸ਼ ਨੇ ਮਿਲੇ ਮੌਕਿਆਂ ਦਾ ਫਾਇਦਾ ਨਹੀਂ ਚੁੱਕਿਆ।PunjabKesari ਗੰਭੀਰ ਨੇ ਕਿਹਾ, ''ਇਹ ਕਾਫੀ ਮੰਦਬਾਗਾ ਹੈ ਕਿ ਸਫੇਦ ਗੇਂਦ ਦੀ ਕ੍ਰਿਕਟ ਵਿਚ 48 ਦੀ ਔਸਤ ਵਾਲੇ ਖਿਡਾਰੀ ਨੂੰ ਜਿਹੜਾ ਸਿਰਫ 33 ਸਾਲ ਦਾ ਹੈ, ਉਸ ਨੂੰ ਟੀਮ ਵਿਚ ਜਗ੍ਹਾ ਨਹੀਂ ਦਿੱਤੀ ਗਈ। ਚੋਣ ਵਿਚ ਕਿਸੇ ਹੋਰ ਫੈਸਲੇ ਤੋਂ ਵੱਧ ਦੁਖਦਾਈ ਮੇਰੇ ਲਈ ਇਹ ਹੀ ਹੈ '' ਉਸ ਨੇ ਕਿਹਾ, ''ਮੈਨੂੰ ਉਸਦੇ ਲਈ ਦੁੱਖ ਹੁੰਦਾ ਹੈ ਕਿਉਂਕਿ ਮੈਂ ਵੀ 2007 ਵਿਚ ਇਸੇ ਤਰ੍ਹਾਂ ਦੀ ਸਥਿਤੀ ਵਿਚ ਸੀ ਜਦੋਂ ਚੋਣਕਾਰਾਂ ਨੇ ਮੈਨੂੰ ਨਹੀਂ ਚੁਣਿਆ ਸੀ ਤੇ ਮੈਂ ਜਾਣਦਾ ਹਾਂ ਕਿ ਵਿਸ਼ਵ ਕੱਪ ਲਈ ਨਾ ਚੁਣਿਆ ਜਾਣਾ ਕਿੰਨਾ ਮੁਸ਼ਕਿਲ ਹੁੰਦਾ ਹੈ।PunjabKesariਆਖਿਰਕਾਰ ਹਰ ਕਿਸੇ ਨੌਜਵਾਨ ਖਿਡਾਰੀ ਲਈ ਇਹ ਬਚਪਨ ਦਾ ਸੁਪਨਾ ਹੁੰਦਾ ਹੈ ਕਿ ਉਹ ਇਸ ਵੱਡੇ ਟੂਰਨਾਮੈਂਟ ਦਾ ਹਿੱਸਾ ਬਣੇ। ਇਸ ਲਈ ਮੈਨੂੰ ਕਿਸੇ ਹੋਰ ਕ੍ਰਿਕਟਰ ਤੋਂ ਵੱਧ ਰਾਇਡੂ ਲਈ ਦੁੱਖ ਹੋ ਰਿਹਾ ਹੈ, ਜਿਸ ਨੂੰ ਨਹੀਂ ਚੁਣਿਆ ਗਿਆ।''


Related News