ਪਾਕਿ ਦੇ ਇਸ ਸਾਬਕਾ ਕ੍ਰਿਕਟਰ ਨੇ ਕਿਹਾ, ਹਾਰਦਿਕ ਪੰਡਯਾ ਨੂੰ ਦੋ ਹਫਤਿਆਂ 'ਚ ਬਣਾ ਸਕਦਾ ਹਾਂ ਬੈਸਟ ਆਲਰਾਊਂਡਰ

06/29/2019 3:30:37 PM

ਸਪੋਰਟਸ ਡੈਸਕ— ਇੰਗਲੈਂਡ ਐਂਡ ਵੇਲਸ 'ਚ ਖੇਡੇ ਜਾ ਰਹੇ 2019 ਵਰਲਡ ਕੱਪ 'ਚ ਟੀਮ ਇੰਡੀਆ ਦਾ ਜੇਤੂ ਅਭਿਆਨ ਜਾਰੀ ਹੈ। ਹਾਲ ਹੀ 'ਚ ਉਸ ਨੇ ਵੈਸਟਇੰਡੀਜ਼ ਨੂੰ 125 ਦੌੜਾਂ ਨਾਲ ਬਾਰ ਦੇ ਕੇ ਟੂਰਨਾਮੈਂਟ ਦੇ 6 ਮੈਚਾਂ 'ਚ 5ਵੀਂ ਜਿੱਤ ਦਰਜ ਕੀਤੀ। ਇੰਨਾ ਹੀ ਨਹੀਂ ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ਆਈ. ਸੀ. ਸੀ. ਦੀ ਵਨ-ਡੇ ਰੈਂਕਿੰਗ 'ਚ ਨੰਬਰ ਵਨ ਵੀ ਬਣ ਗਈ ਸੀ। ਅਜਿਹੇ 'ਚ ਟੀਮ ਇੰਡੀਆ ਦੀ ਸਫਲਤਾ ਨੂੰ ਵੇਖਦੇ ਹੋਏ ਪਾਕਿਸਤਾਨ ਦੇ ਦਿੱਗਜ਼ ਸਾਬਕਾ ਖਿਡਾਰੀ ਅਬਦੁਲ ਰੱਜਾਕ ਨੇ ਟੀਮ ਦੇ ਦਮਦਾਰ ਹਰਫਨਮੌਲਾ ਖਿਡਾਰੀ ਹਾਰਦਿਕ ਪੰਡਯਾ 'ਚ ਕਈ ਕਮੀਆਂ ਕੱਢੀਆਂ ਹਨ। ਹਾਰਦਿਕ ਨੂੰ ਨੰਬਰ ਵਨ ਆਲਰਾਊਂਡਰ ਬਣਾਉਣ ਲਈ ਬੀ. ਸੀ. ਸੀ. ਆਈ ਵਲੋਂ ਕੋਚਿੰਗ ਦੀ ਮੰਗ ਵੀ ਰੱਖ ਦਿੱਤੀ। ਉਨ੍ਹਾਂ ਦਾ ਮੰਨਣਾ ਹੈ ਦੀ ਉਹ ਹਾਰਦਿਕ ਨੂੰ ਦੁਨੀਆ ਦਾ ਨੰਬਰ ਇਕ ਹਰਫਨਮੌਲਾ ਖਿਡਾਰੀ ਬਣਾ ਸਕਦੇ ਹਨ।PunjabKesari 
ਹਾਰਦਿਕ ਦੇ ਪ੍ਰਦਰਸ਼ਨ ਨੂੰ ਪਹਿਲੀ ਵਾਰ ਟੀ. ਵੀ 'ਚ ਵੇਖਣ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਦਿਗਜ ਆਲ ਰਾਊਂਡ ਖਿਡਾਰੀ ਅਬਦੁਲ ਰੱਜਾਕ ਆਪਣੇ ਆਪ ਨੂੰ ਰੋਕ ਨਹੀਂ ਸਕੇ ਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਹਾਰਦਿਕ ਦੀਆਂ ਕਮੀਆਂ ਕੱਢਦੇ ਹੋਏ ਉਨ੍ਹਾਂ ਨੂੰ ਸੁਧਾਰਣ ਲਈ ਬੀ. ਸੀ. ਸੀ. ਆਈ ਵਲੋਂ ਕੋਚਿੰਗ ਲਈ ਬੇਨਤੀ ਵੀ ਕਰ ਦਿੱਤਾ।  

ਰੱਜਾਕ ਨੇ ਵੀਡੀਓ 'ਚ ਕਿਹਾ, ਮੈਂ ਕੱਲ ਪਹਿਲੀ ਵਾਰ ਹਾਰਦਿਕ ਪੰਡਯਾ ਦੀ ਖੇਡ ਵੇਖੀ, ਉਨ੍ਹਾਂ 'ਚ ਤਾਕਤ ਜਰੂਰ ਹੈ ਪਰ ਅਜੇ ਉਨ੍ਹਾਂ ਦੀ ਬੱਲੇਬਾਜ਼ੀ 'ਚ ਸਿਰ ਸਥਿਰ ਨਹੀਂ ਰਹਿੰਦਾ, ਬੈਲੇਂਸ ਤੇ ਬੈਟ ਦਾ ਫਲੋਅ ਵੀ ਠੀਕ ਨਹੀਂ ਹੈ। ਗੇਂਦਬਾਜ਼ੀ 'ਚ ਵੀ ਕਮੀਆਂ ਹਨ । ਮੈਂ ਬੀ. ਸੀ. ਸੀ. ਆਈ ਤੋਂ ਬੇਨਤੀ ਕਰਦਾ ਹਾਂ ਕਿ ਜੇਕਰ ਉਹ ਦੋ ਹਫਤਿਆਂ ਲਈ ਹਾਰਦਿਕ ਪੰਡਿਆ ਨੂੰ ਮੈਨੂੰ ਟ੍ਰੇਨਿੰਗ ਦੇਣ ਦਿੰਦੇ ਹਾਂ ਤਾਂ ਮੈਂ ਉਸ ਨੂੰ ਦੁਨੀਆ ਦਾ ਨੰਬਰ ਇਕ ਆਲ ਰਾਊਂਡ ਖਿਡਾਰੀ ਬਣਾ ਸਕਦਾ ਹਾਂ।

 

 

 


Related News