ਵਿਵਾਦਾਂ ''ਚ ਧੋਨੀ ਦਾ ਰਨ ਆਊਟ, ਅੰਪਾਇਰ ਦੀ ਇਸ ਗਲਤੀ ਕਾਰਨ ਹਾਰਿਆ ਭਾਰਤ

Thursday, Jul 11, 2019 - 12:08 PM (IST)

ਵਿਵਾਦਾਂ ''ਚ ਧੋਨੀ ਦਾ ਰਨ ਆਊਟ, ਅੰਪਾਇਰ ਦੀ ਇਸ ਗਲਤੀ ਕਾਰਨ ਹਾਰਿਆ ਭਾਰਤ

ਸਪੋਰਟਸ ਡੈਸਕ — ਸਾਹ ਰੋਕ ਦੇਣ ਵਾਲੇ ਪਹਿਲੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਤੋਂ ਹਾਰਕੇ ਟੀਮ ਇੰਡੀਆ ਵਰਲਡ ਕੱਪ 2019 ਤੋਂ ਬਾਹਰ ਹੋ ਗਈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਸਾਹਮਣੇ 240 ਦੌੜਾਂ ਦਾ ਟੀਚਾ ਰਖਿਆ ਸੀ। ਜਵਾਬ 'ਚ ਭਾਰਤੀ ਟੀਮ 221 ਦੌੜਾਂ 'ਤੇ ਆਲਆਊਟ ਹੁੰਦੇ ਹੋਏ 18 ਦੌੜਾਂ ਨਾਲ ਮੈਚ ਗੁਆ ਬੈਠੀ। ਇਸ ਮੈਚ 'ਚ ਇਕ ਸਮੇਂ ਭਾਰਤ ਨੇ 92 ਦੌੜਾਂ ਦੇ ਕੇ 6 ਵਿਕਟ ਗੁਆ ਦਿੱਤੇ ਸਨ। ਇਸ ਤੋਂ ਬਾਅਦ ਐੱਮ.ਐੱਸ. ਧੋਨੀ ਅਤੇ ਜਡੇਜਾ ਨੇ ਮਿਲ ਕੇ ਪਾਰੀ ਨੂੰ ਅੱਗੇ ਵਧਾਇਆ ਅਤੇ ਟੀਮ ਇੰਡੀਆ ਨੂੰ ਮੈਚ 'ਚ ਵਾਪਸ ਲਿਆ ਦਿੱਤਾ। ਹਾਲਾਂਕਿ, 48ਵੇਂ ਓਵਰ 'ਚ ਜਡੇਜਾ 77 ਦੌੜਾਂ 'ਤੇ ਆਊਟ ਹੋ ਗਏ। ਸਤਵੇਂ ਵਿਕਟ ਲਈ ਧੋਨੀ ਅਤੇ ਜਡੇਜਾ ਵਿਚਾਲੇ 116 ਦੌੜਾਂ ਦੀ ਸਾਂਝੇਦਾਰੀ ਹੋਈ। 
PunjabKesari
ਇਸ ਦੇ ਤੁਰੰਤ ਬਾਅਦ ਧੋਨੀ ਵੀ 50 ਦੇ ਸਕੋਰ 'ਤੇ ਰਨਆਊਟ ਹੋ ਕੇ ਪਵੇਲੀਅਨ ਪਰਤ ਗਏ। ਪਰ ਧੋਨੀ ਦੇ ਆਊਟ ਹੋਣ 'ਤੇ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਜਿਸ ਗੇਂਦ 'ਤੇ ਐੱਮ.ਐੱਸ. ਧੋਨੀ ਆਊਟ ਹੋਏ, ਉਸ ਸਮੇਂ ਅੰਪਾਇਰ ਤੋਂ ਵੱਡੀ ਗਲਤੀ ਹੋਈ ਸੀ। 
PunjabKesari
ਜੀ ਹਾਂ, 48ਵੇਂ ਓਵਰ 'ਚ ਜਦੋਂ ਧੋਨੀ ਬੱਲੇਬਾਜ਼ੀ ਕਰ ਰਹੇ ਸਨ ਤਾਂ ਉਸ ਸਮੇਂ ਨਿਊਜ਼ੀਲੈਂਡ ਦੇ ਚਾਰ ਖਿਡਾਰੀ 30 ਗਜ ਦੇ ਘੇਰੇ ਦੇ ਅੰਦਰ ਸਨ, ਪਰ ਧੋਨੀ ਜਿਸ ਗੇਂਦ 'ਤੇ ਰਨ ਆਊਟ ਹੋਏ ਹੋਏ, ਉਸ ਤੋਂ ਇਕ ਗੇਂਦ ਪਹਿਲਾਂ ਨਿਊਜ਼ੀਲੈਂਡ ਨੇ ਫੀਲਡਿੰਗ 'ਚ ਬਦਲਾਅ ਕੀਤਾ ਅਤੇ 30 ਗਜ ਦੇ ਸਰਕਲ ਦੇ ਅੰਦਰ ਸਿਰਫ 3 ਖਿਡਾਰੀ ਹੀ ਰਹਿ ਗਏ। ਹਾਲਾਂਕਿ ਸੋਸ਼ਲ ਮੀਡੀਆ 'ਤੇ ਜੋ ਫੀਲਡਿੰਗ ਦਾ ਗ੍ਰਾਫਿਕਸ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਉਸ ਦੇ ਮੁਤਾਬਕ 30 ਗਜ ਦੇ ਅੰਦਰ ਨਿਊਜ਼ੀਲੈਂਡ ਦੇ ਤਿੰਨ ਖਿਡਾਰੀ ਸਨ। ਗੌਰ ਕਰਨ ਦੀ ਗੱਲ ਇਹ ਹੈ ਕਿ ਜੇਕਰ ਇਹ ਗੱਲ ਸਹੀ ਹੈ ਤਾਂ ਅੰਪਾਇਰਾਂ ਤੋਂ ਵੱਡੀ ਗਲਤੀ ਹੋਈ ਹੈ। ਅੰਪਾਇਰਾਂ ਨੂੰ ਜੇਕਰ ਇਸ ਗੱਲ ਦਾ ਧਿਆਨ ਰਹਿੰਦਾ ਤਾਂ ਇਹ ਗੇਂਦ ਨੋ ਬਾਲ ਹੁੰਦੀ ਅਤੇ ਟੀਮ ਇੰਡੀਆ ਨੂੰ ਫ੍ਰੀ ਹਿੱਟ ਮਿਲਦੀ। ਹਾਲਾਂਕਿ ਅਜਿਹਾ ਹੋਇਆ ਨਹੀਂ ਅਤੇ ਧੋਨੀ ਬਦਕਿਸਮਤੀ ਨਾਲ 50 ਦੌੜਾਂ ਦੇ ਨਿੱਜੀ ਸਕੋਰ 'ਤੇ ਰਨ ਆਊਟ ਹੋ ਗਏ।
PunjabKesari
ਇਸ ਜਿੱਤ ਦੇ ਨਾਲ ਨਿਊਜ਼ੀਲੈਂਡ ਵਰਲਡ ਕੱਪ 2019 ਦੇ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਇਹ ਕੀਵੀ ਟੀਮ ਦਾ ਲਗਾਤਾਰ ਦੂਜਾ ਫਾਈਨਲ ਹੋਵੇਗਾ, ਇਸ ਤੋਂ ਪਹਿਲਾਂ 2015 'ਚ ਵੀ ਨਿਊਜ਼ੀਲੈਂਡ ਖਿਤਾਬੀ ਮੁਕਾਬਲੇ ਤਕ ਪਹੁੰਚਿਆ ਸੀ। ਹੁਣ ਦੂਜੇ ਫਾਈਨਲਿਸਟ ਦਾ ਫੈਸਲਾ ਅੱਜ ਇੰਗਲੈਂਡ-ਆਸਟਰੇਲੀਆ ਵਿਚਾਲੇ ਹੋਣ ਵਾਲੇ ਮੈਚ ਤੋਂ ਹੋਵੇਗਾ।


author

Tarsem Singh

Content Editor

Related News