ਆਈ. ਪੀ. ਐੱਲ. ਪਲੇਅ ਆਫ ਦੀ ਤਰ੍ਹਾਂ ਹੋਵੇ ਵਿਸ਼ਵ ਕੱਪ : ਕੋਹਲੀ

07/12/2019 1:10:02 AM

ਮਾਨਚੈਸਟਰ- ਪ੍ਰਮੁੱਖ ਦਾਅਵੇਦਾਰ ਟੀਮਾਂ ਨੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਪਰ ਮੈਚ ਦੇ ਦਿਨ ਖਰਾਬ ਪ੍ਰਦਰਸ਼ਨ ਨਾਲ ਭਾਰਤ ਦੀ ਵਿਸ਼ਵ ਕੱਪ ਉਮੀਦ ਟੁੱਟ ਗਈ ਤੇ ਕਪਤਾਨ ਵਿਰਾਟ ਕੋਹਲੀ ਨੇ ਆਈ. ਸੀ. ਸੀ. ਨੂੰ ਵਿਸ਼ਵ ਕੱਪ ਵਿਚ ਨਾਕਆਊਟ ਗੇੜ ਵਿਚ ਆਈ. ਪੀ. ਐੱਲ. ਦੀ ਤਰ੍ਹਾਂ ਪਲੇਅ ਆਫ ਵਿਚ ਲਿਆਉਣ ਦਾ ਸੁਝਾਅ ਦਿੱਤਾ। ਕੋਹਲੀ ਨੇ ਸਵੀਕਾਰ ਕੀਤਾ ਕਿ ਭਾਰਤ ਨੇ 240 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਹਿਲੇ 45 ਮਿੰਟ 'ਚ ਹੀ ਮੈਚ ਗੁਆ ਦਿੱਤਾ ਸੀ ਜਿਸ ਨਾਲ ਕਰੋੜਾਂ ਦਰਸ਼ਕਾਂ ਦੀਆਂ ਉਮੀਦਾਂ ਟੁੱਟ ਗਈਆਂ ਸਨ ਜਦਕਿ ਟੀਮ ਲੀਗ ਪੜਾਅ 'ਚ ਚੋਟੀ 'ਤੇ ਰਹੀ ਸੀ। ਕੋਹਲੀ ਨੇ ਕਿਹਾ, '''ਕੌਣ ਜਾਣਦਾ ਹੈ ਕਿ ਭਵਿੱਖ ਵਿਚ ਸ਼ਾਇਦ ਅਜਿਹਾ ਹੋ ਜਾਵੇ। ਜੇਕਰ ਅੰਕ ਸੂਚੀ ਵਿਚ ਚੋਟੀ 'ਤੇ ਰਹਿਣਾ ਮਾਇਨੇ ਰੱਖਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਟੂਰਨਾਮੈਂਟ ਦੇ ਪੱਧਰ ਨੂੰ ਦੇਖਦੇ ਹੋਏ ਇਨ੍ਹਾਂ ਚੀਜ਼ਾਂ 'ਤੇ ਵਿਚਾਰ ਕੀਤਾ ਜਾ ਸਕਦਾ ਹੈ।''
ਭਾਰਤੀ ਕਪਤਾਨ ਨੇ ਹਾਲਾਂਕਿ ਸਵੀਕਾਰ ਕੀਤਾ ਕਿ ਸੈਮੀਫਾਈਨਲ ਮੈਚ ਦਾ ਆਪਣਾ ਹੀ ਮਜ਼ਾ ਹੈ ਕਿਉਂਕਿ ਇਸ ਨਾਲ ਟੂਰਨਾਮੈਂਟ 'ਚ ਟੀਮ ਦਾ ਪਿਛਲਾ ਪ੍ਰਦਰਸ਼ਨ ਮਾਈਨੇ ਨਹੀਂ ਰੱਖਦਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਚੁਣੌਤੀ ਹੈ ਤੇ ਇਨ੍ਹਾਂ ਮੈਚਾਂ ਦਾ ਆਪਣਾ ਹੀ ਅਲੱਗ ਤਰ੍ਹਾਂ ਦਾ ਮਜ਼ਾ ਹੈ ਕਿਉਂਕਿ ਤੁਹਾਡਾ ਉਸ ਦਿਨ ਦਾ ਹੀ ਖੇਡ ਮਾਈਨੇ ਰੱਖਦਾ ਹੈ। ਤੁਸੀਂ ਇਸ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਖੇਡਦੇ ਹੋ ਇਹ ਮਾਈਨੇ ਨਹੀਂ ਰੱਖਦਾ। ਨਵਾਂ ਦਿਨ ਹੁੰਦਾ ਹੈ, ਨਵੀਂ ਸ਼ੁਰੂਆਤ ਤੇ ਜੇਕਰ ਤੁਸੀਂ ਵਧੀਆ ਨਹੀਂ ਕਰਦੇ ਤਾਂ ਤੁਸੀਂ ਘਰ ਜਾਓ।


Gurdeep Singh

Content Editor

Related News