WC : ਗਾਂਗੁਲੀ ਨੇ ਕਿਹਾ- ਸੈਮੀਫਾਈਨਲ ਤਕ ਜਾਣਗੀਆਂ ਇਹ 4 ਟੀਮਾਂ, ਲਿਸਟ ''ਚ ਪਾਕਿ ਵੀ ਸ਼ਾਮਲ
Friday, Apr 26, 2019 - 04:25 PM (IST)
ਸਪੋਰਟਸ ਡੈਸਕ— ਇੰਗਲੈਂਡ 'ਚ 30 ਮਈ ਤੋਂ ਸ਼ੁਰੂ ਹੋਣ ਵਾਲੇ ਵਰਲਡ ਕੱਪ ਨੂੰ ਲੈ ਕੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਭਵਿੱਖਬਾਣੀ ਕੀਤੀ ਹੈ ਅਤੇ ਦੱਸਿਆ ਕਿ ਕਿਹੜੀਆਂ-ਕਿਹੜੀਆਂ ਟੀਮਾਂ ਸੈਮੀਫਾਈਨਲ 'ਚ ਪਹੁੰਚਣਗੀਆਂ। ਗਾਂਗੁਲੀ ਦੀ ਮੰਨੀਏ ਤਾਂ ਵਰਲਡ ਕੱਪ ਲਈ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਭਾਰਤੀ ਟੀਮ ਦੇ ਨਾਲ-ਨਾਲ ਆਸਟਰੇਲੀਆ ਅਤੇ ਇੰਗਲੈਂਡ ਸੈਮੀਫਾਈਨਲ 'ਚ ਹੋਣਗੇ। ਨਾਲ ਹੀ ਗਾਂਗੁਲੀ ਨੇ ਪਾਕਿਸਤਾਨ ਦੇ ਸੈਮੀਫਾਈਨਲ 'ਚ ਪਹੁੰਚਣ ਦੀ ਵੀ ਸੰਭਾਵਨਾ ਜਤਾਈ ਹੈ।
ਵਿਸ਼ਵ ਕੱਪ 'ਚ 10 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਸੈਮੀਫਾਈਨਲ ਖੇਡਣ ਤੋਂ ਪਹਿਲਾਂ ਹਰੇਕ ਟੀਮ ਨੂੰ ਦੂਜੀ ਟੀਮ ਨਾਲ ਇਕ-ਇਕ ਮੈਚ ਖੇਡਣਾ ਹੋਵੇਗਾ। ਗਾਂਗੁਲੀ ਮੁਤਾਬਕ ਭਾਰਤੀ ਟੀਮ ਵਿਸ਼ਵ ਕੱਪ ਦੀ ਮਜ਼ਬੂਤ ਦਾਅਵੇਦਾਰ ਹੈ ਅਤੇ ਵਿਸ਼ਵ ਕੱਪ 2019 ਦਾ ਖਿਤਾਬ ਆਪਣੇ ਨਾਂ ਕਰੇਗੀ। ਇਸੇ ਦੇ ਨਾਲ ਹੀ ਕੁਲਦੀਪ ਯਾਦਵ ਦੀ ਡਿਗਗੀ ਪਰਫਾਰਮੈਂਸ ਦੇ ਬਾਰੇ 'ਚ ਗੱਲ ਕਰਦੇ ਹੋਏ ਕਿਹਾ ਕਿ ਵਿਸ਼ਵ ਕੱਪ 'ਤੇ ਇਸ ਦਾ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਫਿਕਰ ਨਾ ਕਰੋ, ਉਹ ਵਿਕਟਾਂ ਹਾਸਲ ਕਰੇਗਾ, ਉਹ ਬਿਹਤਰੀਨ ਗੇਂਦਬਾਜ਼ ਹੈ।
