ਕਾਸਪਰੋਵ ਦੀ ਸੰਨਿਆਸ ਤੋਂ ਵਾਪਸੀ, ਯੂ. ਐੱਸ. ਟੂਰਨਾਮੈਂਟ ''ਚ ਲਵੇਗਾ ਹਿੱਸਾ

07/06/2017 4:10:48 PM

ਮਾਸਕੋ— ਸਾਬਕਾ ਵਿਸ਼ਵ ਸ਼ਤਰੰਜ ਚੈਂਪੀਅਨ ਗੈਰੀ ਕਾਸਪਰੋਵ ਨੇ ਸੰਨਿਆਸ ਤੋਂ ਵਾਪਸੀ ਕਰਨ ਦਾ ਫੈਸਲਾ ਕੀਤਾ ਹੈ, ਜਿਸ ਦੌਰਾਨ  ਉਹ ਅਗਲੇ ਮਹੀਨੇ ਯੂ. ਐੱਸ. ਟੂਰਨਾਮੈਂਟ 'ਚ ਹਿੱਸਾ ਲਵੇਗਾ। 
ਆਯੋਜਕਾਂ ਨੇ ਅੱਜ ਇਸ ਦਾ ਐਲਾਨ ਕੀਤਾ ਹੈ। ਕਾਸਪਰੋਵ ਨੇ 15 ਤੋਂ ਜ਼ਿਆਦਾ ਸਾਲਾਂ ਤੱਕ ਖੇਡ 'ਤੇ ਦਬਦਬਾ ਬਣਾਇਆ ਸੀ। ਆਯੋਜਕਾਂ ਨੇ ਕਿਹਾ ਕਿ ਉਹ ਸਿਨਕਵੇਫੀਲਡ ਕੱਪ 'ਚ 9 ਚੋਟੀ ਖਿਡਾਰੀਆਂ ਖਿਲਾਫ ਭਾਗ ਲਵੇਗਾ, ਜਿਸ ਨਾਲ ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਵੀ ਸ਼ਾਮਲ ਹਨ।
ਕਾਸਪਰੋਵ ਨੇ ਟਵੀਟ ਕੀਤਾ ਕਿ ਮੈਂ ਇਹ ਦੇਖਣ ਲਈ ਤਿਆਰ ਹਾਂ ਕਿ ਮੈਨੂੰ ਇਹ ਯਾਦ ਹੈ ਕਿ ਨਹੀਂ ਕੀ ਮੋਹਰਾਂ ਨੂੰ ਕਿਵੇਂ ਚਲਾਇਆ ਜਾਵੇ? ਕੀ ਮੈਂ ਇਸ ਤੋਂ ਬਾਅਦ ਆਪਣਾ ਸੰਨਿਆਸ ਦੁਬਾਰਾ ਐਲਾਨ ਕਰ ਸਕਾਂਗਾ ਜਾਂ ਨਹੀਂ? ਕਾਸਪਰੋਵ ਨੇ 2005  'ਚ ਪੇਸ਼ੇਵਰ ਸ਼ਤਰੰਜ ਤੋਂ ਸੰਨਿਆਸ ਲਿਆ ਸੀ। ਉਸ ਨੇ ਇਸ ਟੂਰਨਾਮੈਂਟ 'ਚ ਵਾਈਲਡਕਾਰਡ ਨਾਲ ਪ੍ਰਵੇਸ਼ ਕੀਤਾ ਸੀ।

 


Related News