ਇਸ ਵਿਸ਼ਵ ਚੈਂਪੀਅਨ ਖਿਡਾਰਨ ਨੂੰ ਘਰੋਂ ਪਏ ਧੱਕੇ, ਦੋ ਸਾਲ ਸੜਕ 'ਤੇ ਰਹਿਣ ਮਗਰੋਂ ਬਣੀ 'ਪੋਰਨਸਟਾਰ'

Wednesday, Jul 29, 2020 - 01:07 PM (IST)

ਇਸ ਵਿਸ਼ਵ ਚੈਂਪੀਅਨ ਖਿਡਾਰਨ ਨੂੰ ਘਰੋਂ ਪਏ ਧੱਕੇ, ਦੋ ਸਾਲ ਸੜਕ 'ਤੇ ਰਹਿਣ ਮਗਰੋਂ ਬਣੀ 'ਪੋਰਨਸਟਾਰ'

ਸਪੋਰਟਸ ਡੈਕਸ : ਵਰੋਨਾ ਵੈਨ ਡੀ ਲਯੂਰ ਯੂਰਪ ਦੀ ਸਭ ਤੋਂ ਵਧੀਆ ਜਿਮਨਾਸਟਾਂ 'ਚੋਂ ਮੰਨੀ ਜਾਂਦੀ ਹੈ। ਉਸ ਨੇ ਛੋਟੀ ਉਮਰ 'ਚ ਹੀ ਵੱਡੀ ਕਾਮਯਾਬੀ ਹਾਸਲ ਕੀਤੀ। ਵਰੋਨਾ ਵੈਨ ਡੀ ਲਯੂਰ ਆਰਟਿਸਟਿਕ ਵਰਲਡ ਕੱਪ ਜਿੱਤਣ ਵਾਲੀ ਇਕ ਅਜਿਹੀ ਖਿਡਾਰਣ, ਜਿਸ ਨੂੰ ਦੇਸ਼ ਦੀ ਸਰਬੋਤਮ ਖਿਡਾਰੀ ਚੁਣਿਆ ਗਿਆ ਸੀ। ਪਰ ਹੁਣ ਉਸ ਦੇ ਹਾਲਾਤ ਕੁਝ ਅਜਿਹੇ ਹਨ ਕਿ ਆਪਣੇ ਸਰੀਰ ਨੂੰ ਪੈਸੇ ਲਈ ਵੇਚ ਲਈ ਮਜ਼ਬੂਰ ਹੈ।
PunjabKesari
ਅਚਾਨਕ ਉਸਦੀ ਜ਼ਿੰਦਗੀ ਵਿੱਚ ਇੱਕ ਤੂਫਾਨ ਆਇਆ ਕਿ ਉਸ ਦੇ ਮਾਂ-ਪਿਤਾ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ। ਇਸ ਤੋਂ ਬਾਅਦ ਲੀਅਰ ਨੇ ਆਪਣੀ ਜ਼ਿੰਦਗੀ ਦੋ ਸਾਲਾਂ ਲਈ ਸੜਕ 'ਤੇ ਬਤੀਤ ਕੀਤੀ। ਜਦੋਂ ਉਸ ਲਈ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਕੱਟਣਾ ਮੁਸ਼ਕਲ ਹੋ ਗਿਆ ਤਾਂ ਉਸਨੂੰ ਇੱਕ ਪੋਰਨ ਸਟਾਰ ਬਣਨਾ ਪਿਆ। 
PunjabKesari

ਇਹ ਵੀ ਪੜ੍ਹੋਂ : : ਦੁਖਦ ਖ਼ਬਰ: ਫੁੱਟਬਾਲ ਖਿਡਾਰਣ ਦੀ ਮੌਤ , ਮੈਦਾਨ ਦੀ ਮਿੱਟੀ ਹੱਥ 'ਚ ਫੜ੍ਹ ਤੇ ਜਰਸੀ ਪਾ ਕੇ ਲਿਆ ਆਖ਼ਰੀ ਸਾਹ
ਵਰੋਨਾ ਵੈਨ ਡੀ ਲਯੂਰ ਨੇ ਸਿਰਫ 5 ਸਾਲ ਦੀ ਉਮਰ ਵਿੱਚ ਜਿਮਨਾਸਟਿਕ ਦੀ ਸ਼ੁਰੂਆਤ ਕੀਤੀ। ਉਸ ਨੇ ਜੂਨੀਅਰ ਯੂਰਪੀਅਨ ਚੈਂਪੀਅਨਸ਼ਿਪ 'ਚ ਦੋ ਤਗਮੇ ਜਿੱਤੇ। ਦੋ ਸਾਲ ਬਾਅਦ, ਉਸਨੇ ਪੰਜ ਹੋਰ ਯੂਰਪੀਅਨ ਚੈਂਪੀਅਨਸ਼ਿਪ ਤਮਗੇ ਜਿੱਤੇ। ਸਿਰਫ 16 ਸਾਲ ਦੀ ਉਮਰ ਵਿਚ, ਵਰੋਨਾ ਨੂੰ ਡੱਚ ਸਪੋਰਟਸ ਵੂਮੈਨ ਆਫ਼ ਦਿ ਯੀਅਰ ਐਲਾਨਿਆ ਗਿਆ। ਲਿਯੂਅਰ ਇਸ ਦੌਰਾਨ 2004 ਦੇ ਓਲੰਪਿਕ ਦੀ ਤਿਆਰੀ ਕਰ ਰਹੀ ਸੀ ਪਰ ਫਿਰ ਅਚਾਨਕ ਜਿਮਨਾਸਟਿਕ ਖੇਡ ਛੱਡ ਦਿੱਤੀ।
PunjabKesari
ਉਸਨੇ ਇਸ ਲਈ ਆਪਣੇ ਪਿਤਾ ਨੂੰ ਦੋਸ਼ੀ ਠਹਿਰਾਇਆ। ਲਿਯੂਰ ਨੂੰ ਪਤਾ ਲੱਗ ਕਿ ਉਸ ਨੂੰ ਮਿਲਣ ਵਾਲਾ ਪੈਸਾ, ਜਿਸ ਦੀ ਦੇਖਭਾਲ ਉਸ ਦੇ ਮਾਤਾ-ਪਿਤਾ ਕਰਦੇ ਹਨ, ਉਹ ਪੈਸੇ ਨਿਰੰਤਰ ਖਰਚ ਕੀਤੇ ਜਾ ਰਹੇ ਹਨ। ਉਸ ਨੇ ਆਪਣੇ ਮਾਪਿਆਂ ਤੋਂ ਪੂਰਾ ਹਿਸਾਬ ਮੰਗਿਆ, ਜਿਸਦਾ ਉਸਨੇ ਸਹੀ ਜਵਾਬ ਨਹੀਂ ਦਿੱਤਾ। ਸਾਲ 2008 ਵਿਚ ਉਸ ਨੇ ਆਪਣੇ ਮਾਪਿਆਂ 'ਤੇ ਕੇਸ ਪਾ ਦਿੱਤਾ। ਇਸ ਤੋਂ ਬਾਅਦ ਵਰੋਨਾ ਵੈਨ ਡੀ ਲਿਯੂਰ ਵੀ ਜਿਮਨਾਸਟਿਕ ਤੋਂ ਸੰਨਿਆਸ ਲੈ ਲਿਆ। ਵਰੋਨਾ ਵੈਨ ਡੀ ਲਿਯੂਰ ਨੇ ਉਸਦੇ ਮਾਪਿਆਂ ਦੇ ਖਿਲਾਫ ਕੇਸ ਜਿੱਤ ਲਿਆ ਅਤੇ ਅਦਾਲਤ ਨੇ ਉਸਦੇ ਪਿਤਾ ਨੂੰ 81 ਹਜ਼ਾਰ ਪੌਂਡ ਵੇਰੋਨਾ ਵੈਨ ਡੀ ਲਿਯੂਰ ਦੇ ਹਵਾਲੇ ਕਰਨ ਦਾ ਆਦੇਸ਼ ਦਿੱਤਾ। ਇਸ ਦੌਰਾਨ ਲਿਯੂਰ ਘਰ ਛੱਡ ਗਈ ਅਤੇ ਉਹ ਆਪਣੇ ਬੁਆਏਫਰੈਂਡ ਨਾਲ ਰਹਿਣ ਲੱਗੀ।
PunjabKesari

ਇਹ ਵੀ ਪੜ੍ਹੋਂ : ਆਰਥਿਕ ਸਥਿਤੀ ਮਾੜੀ ਹੋਣ ਕਾਰਨ ਪੋਰਨ ਸਟਾਰ ਬਣੀ ਇਹ ਕਾਰ ਰੇਸਰ, ਮੁੜ ਕਰੇਗੀ ਟਰੈਕ 'ਤੇ ਵਾਪਸੀ
ਵਰੋਨਾ ਵੈਨ ਡੀ ਲਿਯੂਰ ਨੇ ਜਿਮਨਾਸਟਿਕ ਛੱਡ ਦਿੱਤੀ ਅਤੇ ਜਲਦੀ ਹੀ ਉਸਦਾ ਪੈਸਾ ਵੀ ਖ਼ਤਮ ਹੋ ਗਿਆ। ਇਸ ਕਰਕੇ, ਉਨ੍ਹਾਂ ਦੇ ਰਹਿਣ ਲਈ ਕੋਈ ਘਰ ਨਹੀਂ ਬਚਿਆ ਸੀ। ਲਿਯੂਅਰ ਨੇ ਇੱਕ ਇੰਟਰਵਿਊ 'ਚ ਦੱਸਿਆ ਕਿ ਉਸਨੇ 2 ਸਾਲਾਂ ਤੱਕ ਇੱਕ ਕਾਰ 'ਚ ਰਾਤ ਬਤੀਤ ਕੀਤੀ। ਉਸੇ ਸਮੇਂ, ਆਪਣਾ ਪੇਟ ਭਰਨ ਲਈ, ਉਸਨੇ ਖਰੀਦਦਾਰੀ ਸੁਪਰਸਟੋਰ'ਚ ਵੀ ਚੋਰੀ ਕੀਤੀ।
PunjabKesari
ਇਸ ਸਮੇਂ ਦੌਰਾਨ, ਵਰੋਨਾ ਵੈਨ ਡੀ ਲਿਯੂਅਰ ਨੂੰ ਵੀ ਜ਼ੇਲ੍ਹ ਜਾਣਾ ਪਿਆ ਕਿਉਂਕਿ ਉਸਨੇ ਇਕ ਜੋੜੇ ਨੂੰ ਬਲੈਕਮੇਲ ਕੀਤਾ ਸੀ ਅਤੇ ਉਨ੍ਹਾਂ ਤੋਂ 1000 ਯੂਰੋ ਮੰਗੇ ਸਨ। ਜਦੋਂ ਵਰੋਨਾ ਵੈਨ ਡੀ ਲਯੂਰ ਜੇਲ੍ਹ ਤੋਂ ਬਾਹਰ ਆਈ ਤਾਂ ਉਸ ਨੂੰ ਇਕ ਪੋਰਨ ਸਟਾਰ ਬਣਨ ਦੀ ਪੇਸ਼ਕਸ਼ ਮਿਲੀ। ਲਿਯੂਅਰ ਨੇ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਕਿਉਂਕਿ ਇਸ ਵਿਚ ਜਿਮਨਾਸਟਿਕ ਨਾਲੋਂ ਜ਼ਿਆਦਾ ਪੈਸਾ ਸੀ। ਹੁਣ ਵਰੋਨਾ ਵੈਨ ਡੀ ਲਿਯੂਅਰ ਪਿਛਲੇ 9 ਸਾਲਾਂ ਤੋਂ ਪੋਰਨ ਉਦਯੋਗ 'ਚ ਸਰਗਰਮ ਹੈ। ਉਹ ਪਿਛਲੇ 10 ਸਾਲਾਂ ਤੋਂ ਆਪਣੇ ਮਾਪਿਆਂ ਨੂੰ ਵੀ ਨਹੀਂ ਮਿਲੀ।
PunjabKesari


author

Baljeet Kaur

Content Editor

Related News