ਨੇਤਰਹੀਨ ਕ੍ਰਿਕਟ ''ਚ ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ 1-0 ਨਾਲ ਬਣਾਈ ਬੜ੍ਹਤ

Thursday, Jul 19, 2018 - 11:52 PM (IST)

ਨੇਤਰਹੀਨ ਕ੍ਰਿਕਟ ''ਚ ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ 1-0 ਨਾਲ ਬਣਾਈ ਬੜ੍ਹਤ

ਕੋਲੰਬੋ : ਵਿਸ਼ਵ ਚੈਂਪੀਅਨ ਭਾਰਤ ਨੇ ਸ਼੍ਰੀਲੰਕਾ ਨੂੰ ਪਹਿਲੇ ਟੀ-20 ਮੈਚ 'ਚ ਸੱਤ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ। ਸ਼੍ਰੀਲੰਕਾ ਟੀਮ ਵੀਰਵਾਰ ਨੂੰ ਖੇਡੇ ਗਏ ਇਸ ਮੈਚ 'ਚ 8 ਵਿਕਟਾਂ 'ਤੇ 168 ਦੌੜਾਂ ਹੀ ਬਣਾ ਸਕੀ। ਰੂਵਾਨ ਨੇ 39 ਅਤੇ ਚਾਂਦਨਾ ਨੇ 24 ਦੌੜਾਂ ਬਣਾਈਅਾਂ। ਨਰੇਸ਼ ਨੇ 22 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ। ਭਾਰਤ ਨੇ ਤਿਨ ਵਿਕਟਾਂ 'ਤੇ 169 ਦੌੜਾਂ ਬਣਾ ਕੇ ਆਸਾਨੀ ਨਾਲ ਜਿੱਤ ਹਾਸਲ ਕਰ ਲਈ। ਸੁਨੀਲ ਨੇ ਸਿਰਫ 32 ਗੇਂਦਾਂ ਖੇਡ ਕੇ 5 2 ਦੌੜਾਂ ਦੀ ਜੇਤੂ ਪਾਰੀ ਖੇਡੀ। ਸੁਨੀਲ ਨੂੰ ਉਨ੍ਹਾਂ ਦੇ ਅਰਧ ਸੈਂਕੜੇ ਅਤੇ ਇਕ ਵਿਕਟ ਦੇ ਪ੍ਰਦਰਸ਼ਨ ਲਈ 'ਮੈਨ ਆਫ ਦਾ ਮੈਚ' ਦਿੱਤਾ ਗਿਆ। ਗਣੇਸ਼ ਨੇ 34 ਅਤੇ ਭਾਰਤੀ ਕਪਤਾਨ ਅਜੇ ਰੇੱਡੀ ਨੇ ਅਜੇਤੂ 25 ਦੌੜਾਂ ਬਣਾਈਆਂ। ਸੀਰੀਜ਼ ਦਾ ਦੂਜਾ ਮੈਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਭਾਰਤ ਨੇ ਇਸ ਤੋਂ ਪਹਿਲਾਂ ਸ਼੍ਰੀਲੰਕਾ ਤੋਂ ਵਨਡੇ ਸੀਰੀਜ਼ 1-2 ਨਾਲ ਗੁਆਈ ਸੀ।


Related News