ਦੁਨੀਆ ਦੀ ਖੂਬਸੂਰਤ ਕਿੱਕ ਬਾਕਸਰ ਨਿਫ ਹੈ ਫੁੱਟਬਾਲਰ ਮੋਈਸ ਦੀ ਗਰਲਫ੍ਰੈਂਡ
Wednesday, Aug 07, 2019 - 09:22 PM (IST)

ਨਵੀਂ ਦਿੱਲੀ- ਐਵੇਰਟਨ ਦੇ ਸਟਾਰ ਫੁੱਟਬਾਲ ਸਟ੍ਰਾਈਕਰ ਮੋਈਸ ਕੀਨ ਦੀ 21 ਸਾਲਾ ਗਰਲਫ੍ਰੈਂਡ ਨਿਫ ਬ੍ਰਾਸੀਆ ਸੋਸ਼ਲ ਮੀਡੀਆ 'ਤੇ ਆਪਣੀਆਂ ਫੋਟੋਆਂ ਕਾਰਣ ਚਰਚਾ ਵਿਚ ਰਹਿੰਦੀ ਹੈ। ਪੇਸ਼ੇ ਤੋਂ ਕਿੱਕ ਬਾਕਸਰ ਨਿਫ 2 ਵਾਰ ਜੂਨੀਅਰ ਬਾਕਸਿੰਗ ਚੈਂਪੀਅਨ ਵੀ ਰਹਿ ਚੁੱਕੀ ਹੈ। ਉਸ ਦੇ ਨਾਂ ਰਿਕਾਰਡ ਹੈ ਕਿ 50 ਮੈਚਾਂ ਤੱਕ ਉਸ ਨੂੰ ਕੋਈ ਵੀ ਹਰਾ ਨਹੀਂ ਸਕਿਆ ਹੈ। ਨਿਫ ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਰਹਿੰਦੀ ਹੈ। ਖਾਸ ਤੌਰ 'ਤੇ ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਉਸ ਦੀ ਕਿੱਕ ਬਾਕਸਿੰਗ ਟ੍ਰੇਨਿੰਗ ਅਤੇ ਬਿਕਨੀ ਵਾਲੀਆਂ ਫੋਟੋਆਂ ਖੂਬ ਸ਼ੇਅਰ ਹੁੰਦੀਆਂ ਹਨ। ਨਿਫ ਦੇ ਇੰਸਟਾਗ੍ਰਾਮ 'ਤੇ ਹਜ਼ਾਰਾਂ ਫਾਲੋਅਰਸ ਹਨ।
ਉਸ ਨੂੰ ਕਿੱਕ ਬਾਕਸਿੰਗ ਦੀ ਸਭ ਤੋਂ ਖੂਬਸੂਰਤ ਐਥਲੀਟ ਵੀ ਮੰਨਿਆ ਜਾਂਦਾ ਹੈ। ਨਿਫ ਅਤੇ ਮੋਈਸ ਕੀਨ ਦੀ ਮੁਲਾਕਾਤ ਇਟਲੀ ਦੇ ਹੀ ਮਿਲਾਨ ਸ਼ਹਿਰ ਵਿਚ ਹੋਈ ਸੀ। ਅਸਲ ਵਿਚ ਉਸ ਦਿਨ ਦੋਵੇਂ ਇਕ ਨਾਈਟ ਕਲੱਬ ਵਿਚ ਆਪਣੇ ਦੋਸਤਾਂ ਨਾਲ ਆਏ ਸਨ। ਦੋਸਤਾਂ ਰਾਹੀਂ ਹੀ ਉਹ ਮਿਲੇ ਅਤੇ ਫਿਰ ਲਗਾਤਾਰ ਮਿਲਣ ਲੱਗੇ। ਥੋੜ੍ਹੇ ਦਿਨਾਂ ਬਾਅਦ ਹੀ ਇਹ ਖਬਰ ਬਾਹਰ ਆ ਗਈ ਕਿ ਦੋਵੇਂ ਇਕ-ਦੂਜੇ ਨੂੰ ਪਸੰਦ ਕਰਦੇ ਹਨ ਅਤੇ ਉਨ੍ਹਾਂ ਵਿਚ ਡੇਟਿੰਗ ਸ਼ੁਰੂ ਹੋ ਗਈ ਹੈ।
ਦੱਸ ਦੇਈਏ ਕਿ ਨਿਫ ਬ੍ਰਾਸੀਆ ਦਾ ਜਨਮ ਥਾਈਲੈਂਡ ਵਿਚ ਹੋਇਆ ਪਰ 11 ਸਾਲਾਂ ਦੀ ਉਮਰ ਵਿਚ ਨਿਫ ਇਟਲੀ ਆ ਗਈ ਸੀ। ਨਿਫ ਹੁਣ ਇਟਲੀ ਦੇ ਮਿਲਾਨ ਸ਼ਹਿਰ ਵਿਚ ਰਹਿੰਦੀ ਹੈ ਅਤੇ ਆਪਣੀ ਲਗਜ਼ਰੀ ਲਾਈਫ ਜਿਊਣ ਲਈ ਪਛਾਣੀ ਜਾਂਦੀ ਹੈ।