ਸਟ੍ਰਾਈਕ ਰੋਟੇਸ਼ਨ ਦੇ ਕੁਝ ਪਹਿਲੂਆਂ ''ਤੇ ਕਰ ਰਹੇ ਹਾਂ ਕੰਮ : ਸ਼ਿਵ ਸੁੰਦਰ ਦਾਸ
Thursday, Sep 23, 2021 - 11:29 PM (IST)
ਮੌਕੇ- ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਆਸਟਰੇਲੀਆ ਦੇ ਵਿਰੁੱਧ ਪਹਿਲੇ ਵਨ ਡੇ ਮੈਚ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਟੀਮ ਦੇ ਬੱਲੇਬਾਜ਼ੀ ਕੋਚ ਸ਼ਿਵ ਸੁੰਦਰ ਦਾਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਕੋਰ ਬਣਾਉਣ ਦੇ ਟੀਚੇ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਬੱਲੇਬਾਜ਼ਾਂ ਦੇ ਲਈ ਬੁਨਿਆਦੀ ਖਾਕਾ ਤਿਆਰ ਕੀਤੇ ਜਾਣ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਇੱਥੇ ਵੀਰਵਾਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਅਸੀਂ ਖਿਡਾਰੀਆਂ ਦੇ ਸਟ੍ਰਾਈਕ ਰੋਟੇਸ਼ਨ ਦੇ ਕੁਝ ਪਹਿਲੂਆਂ 'ਤੇ ਕੰਮ ਕਰ ਰਹੇ ਹਾਂ। ਮਾਹਿਰ ਦਲ ਨੇ ਹਰੇਕ ਬੱਲੇਬਾਜ਼ ਦੇ ਲਈ 10 ਓਵਰ ਦਾ ਬਲਾਕ ਵੰਡਿਆ।
ਇਹ ਖ਼ਬਰ ਪੜ੍ਹੋ- ਲੈਅ 'ਚ ਚੱਲ ਰਹੀ ਆਸਟਰੇਲੀਆਈ ਬੱਲੇਬਾਜ਼ ਦੇ ਲੱਗੀ ਸੱਟ, ਭਾਰਤ ਵਿਰੁੱਧ ਖੇਡਣਾ ਸ਼ੱਕੀ
ਅਸੀਂ ਸਭ ਤੋਂ ਪਹਿਲਾਂ ਇਕ ਵਧੀਆ ਸ਼ੁਰੂਆਤ ਕਰਨ 'ਤੇ ਜ਼ੋਰ ਦੇ ਰਹੇ ਹਾਂ ਅਤੇ ਜ਼ਾਹਿਰ ਤੌਰ 'ਤੇ ਅਸੀਂ ਵਿਚ ਦੇ ਓਵਰਾਂ ਵਿਚ ਔਸਤਨ ਪੰਜ ਦੌੜਾਂ ਪ੍ਰਤੀ ਓਵਰ ਅਤੇ ਅੰਤ ਵਿਚ 6 ਦੌੜਾਂ ਪ੍ਰਤੀ ਓਵਰ ਦੇ ਨਾਲ ਦੌੜਾਂ ਬਣਾਉਣ ਵੱਲ ਦੇਖ ਰਹੇ ਹਾਂ। ਮੂਲ ਰੂਪ ਨਾਲ ਇਹੀ ਸਾਡੀ ਬੱਲੇਬਾਜ਼ੀ ਯੋਜਨਾ ਹੈ। ਨੈੱਟਸ ਵਿਚ ਅਸੀਂ ਕੁਝ ਚੀਜ਼ਾਂ ਦੀ ਕੋਸ਼ਿਸ਼ ਕੀਤੀ ਹੈ। ਇੱਥੇ ਗੱਲ ਵਿਅਕਤੀਗਤ ਤੌਰ 'ਤੇ ਹੈ ਕਿ ਹਰੇਕ ਖਿਡਾਰੀ ਖੇਡ ਦੇ ਪ੍ਰਤੀ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਕਰਦਾ ਹੈ। ਖਾਸ ਕਰਕੇ ਪਾਰੀ ਦੀ ਸ਼ੁਰੂਆਤ ਵਿਚ। ਬੱਲੇਬਾਜ਼ੀ ਕੋਚ ਨੇ ਇਹ ਵੀ ਉਮੀਦ ਜਤਾਈ ਹੈ ਕਿ ਸ੍ਰਮਿਤੀ ਮੰਧਾਨਾ ਤੇ ਸ਼ੇਫਾਲੀ ਵਰਮਾ ਦਾ ਸੱਜੇ ਤੇ ਖੱਬੇ ਹੱਥ ਦੇ ਸੰਯੋਜਨ ਮੱਧ ਕ੍ਰਮ ਨੂੰ ਲੈਅ ਪ੍ਰਦਾਨ ਕਰਨ ਦੇ ਨਾਲ ਚੋਟੀ ਕ੍ਰਮ ਵਿਚ ਮੰਚ ਪ੍ਰਦਾਨ ਕਰੇਗਾ।
ਇਹ ਖ਼ਬਰ ਪੜ੍ਹੋ- ਜੂਨੀਅਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਓਡੀਸ਼ਾ : ਪਟਨਾਇਕ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।