ਵੁਡਸ ਰਿਵੇਰਾ ''ਚ ਕੱਟ ਤੋਂ ਖੁੰਝੇ

02/17/2018 4:28:28 PM

ਲਾਸ ਏਂਜਲਸ, (ਬਿਊਰੋ)— ਦਿੱਗਜ ਗੋਲਫਰ ਟਾਈਗਰ ਵੁਡਸ ਨੇ ਰਿਵੇਰਾ ਕੰਟਰੀ ਕਲੱਬ 'ਚ ਅੱਠ ਬੋਗੀ ਦੇ ਕਾਰਨ ਪੰਜ ਓਵਰ ਪਾਰ 76 ਦਾ ਕਾਰਡ ਖੇਡਿਆ ਜਿਸ ਨਾਲ ਉਹ ਜੇਨੇਸਿਸ ਓਪਨ 'ਚ ਕੱਟ ਤੋਂ ਖੁੰਝੇ ਗਏ। 

ਵੁਡਸ ਪਿਛਲੇ ਸਾਲ ਤੋਂ ਪਿੱਠ ਦੀ ਪਰੇਸ਼ਾਨੀ ਨਾਲ ਵਾਪਸੀ ਕਰਨ ਦੀ ਕੋਸ਼ਿਸ਼ 'ਚ ਜੁੱਟੇ ਹਨ। ਉਨ੍ਹਾਂ ਦਾ ਦੋ ਦਿਨਾਂ 'ਚ 36 ਹੋਲ 'ਚ ਕੁੱਲ ਸਕੋਰ 6 ਓਵਰ ਪਾਰ 148 ਦਾ ਰਿਹਾ। ਇਹ ਹਾਲਾਂਕਿ ਕੱਟ ਲਾਈਨ ਦੋ ਓਵਰ ਦੇ ਕਰੀਬ ਵੀ ਨਹੀਂ ਰਿਹਾ। ਜ਼ਿਕਰਯੋਗ ਹੈ ਕਿ ਟਾਈਗਰ ਵੁਡਸ ਆਪਣੇ ਸਮੇਂ ਦੇ ਸਭ ਤੋਂ ਪ੍ਰਸਿੱਧ ਅਮਰੀਕਨ ਗੋਲਫਰ ਹਨ। ਉਹ ਕਈ ਸਾਲਾਂ ਤਕ ਦੁਨੀਆ ਦੇ ਸਭ ਤੋਂ ਜ਼ਿਆਦਾ ਪੈਸੇ ਲੈਣ ਵਾਲੇ ਗੋਲਫਰ ਵੀ ਰਹੇ ਹਨ।  


Related News