ਫਲਾਇਡ ਦੀ ਮੌਤ ''ਤੇ ਪਹਿਲੀ ਵਾਰ ਬੋਲੇ ਵੁਡਸ, ਪੁਲਸ ਕਰਮਚਾਰੀ ਨੇ ਆਪਣੀ ਹੱਦ ਕੀਤੀ ਪਾਰ
Tuesday, Jun 02, 2020 - 04:26 PM (IST)
ਵਾਸ਼ਿੰਗਟਨ : ਧਾਕੜ ਗੋਲਫਰ ਟਾਈਗਰ ਵੁਡਸ ਨੇ ਪਹਿਲੀ ਵਾਰ ਜਾਰਜ ਫਲਾਇਡ ਦੀ ਮੌਤ 'ਤੇ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ ਫਲਾਇਡ, ਉਸ ਦੇ ਪਰਿਵਾਰ ਤੇ ਵਾਸ਼ਿੰਗਟਨ 'ਚ ਸਾਹਮਣਾ ਕਰ ਰਹੇ ਹਰ ਕਿਸੇ ਦੇ ਨਾਲ ਉਸ ਦੀ ਹਮਦਰਦੀ ਹੈ। ਵੁਡਸ ਨੇ ਸੋਮਵਾਰ ਰਾਤ ਨੂੰ ਟਵਿੱਟਰ 'ਤੇ ਲਿਖਿਆ ਕਿ ਮੇਰੇ ਮਨ ਵਿਚ ਸਾਡੇ ਕਾਨੂੰਨ ਲਾਗੂ ਕਰਾਉਣ ਵਾਲਿਆਂ ਲਈ ਹਮੇਸ਼ਾ ਸਨਮਾਨ ਰਿਹਾ ਹੈ। ਉਸ ਨੇ ਕਿਹਾ ਕਿ ਪੁਲਸ ਕਰਮਚਾਰੀਆਂ ਨੂੰ ਇਸ ਤਰ੍ਹਾਂ ਸਿਖਾਇਆ ਜਾਣਾ ਚਾਹੀਦਾ ਹੈ ਹੈ ਕਿ ਉਨ੍ਹਾਂ ਨੂੰ ਇਹ ਪਤਾ ਰਹੇ ਕਿ ਕਿਵੇਂ, ਕਦੋਂ ਅਤੇ ਕਿੱਥੇ ਤਾਕਤ ਦੀ ਵਰਤੋ ਕਰਨੀ ਹੈ। ਇਹ ਹੈਰਾਨੀ ਵਾਲੀ ਤ੍ਰਾਸਦੀ ਸਾਫ ਤੌਰ 'ਤੇ ਉਸ ਸੀਮਾ ਨੂੰ ਪਾਰ ਕਰ ਗਈ ਹੈ।
ਅਮਰੀਕਾ ਵਿਚ ਪੁਲਸ ਵੱਲੋਂ ਹਿੰਸਾ ਕਾਰਨ ਕਾਲੇ ਵਿਅਕਤੀ ਜਾਰਜ ਫਲਾਇਡ ਦੀ 25 ਮਈ ਨੂੰ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੂਰੇ ਦੇਸ਼ ਵਿਚ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਵੁਡਸ ਨੇ ਲੋਕਾਂ ਤੋਂ ਸ਼ਾਂਤੀ ਦੀ ਅਪੀਲ ਕਰਦਿਆਂ ਕਿਹਾ ਕਿ ਅਸੀਂ ਹਿੰਸਕ ਪ੍ਰਦਰਸ਼ਨ ਕੀਤੇ ਬਿਨਾ ਵੀ ਆਪਣੀਆਂ ਗੱਲਾਂ ਨੂੰ ਮਜ਼ਬੂਤੀ ਨਾਲ ਚੁੱਕ ਸਕਦੇ ਹਨ। ਮੈਨੂੰ ਉਮੀਦ ਹੈ ਕਿ ਅਸੀਂ ਇਮਾਨਦਾਰ ਗੱਲਬਾਤ ਦੇ ਜ਼ਰੀਏ ਇਕ ਸੁਰੱਖਿਅਤ ਭਵਿੱਖ ਦਾ ਨਿਰਮਾਣ ਕਰ ਸਕਦੇ ਹਾਂ।