ਜ਼ਖਮੀ ਗੋਡਿਨ ਦੇ ਗੋਲ ਦੀ ਬਦੌਲਤ ਐਟਲੇਟਿਕੋ ਮੈਡ੍ਰਿਡ ਜਿੱਤਿਆ
Monday, Nov 12, 2018 - 03:45 AM (IST)

ਮੈਡ੍ਰਿਡ— ਡਿਓਗੋ ਗੋਡਿਨ ਜ਼ਖਮੀ ਹੋਣ ਤੋਂ ਬਾਅਦ ਅੱਧੇ ਘੰਟੇ ਤਕ ਖੇਡੇ ਤੇ 91ਵੇਂ ਮਿੰਟ 'ਚ ਉਸ ਦੇ ਜੇਤੂ ਗੋਲ ਦੀ ਬਦੌਲਤ ਐਟਲੇਟਿਕੋ ਮੈਡ੍ਰਿਡ ਨੇ 2 ਵਾਰ ਪਿਛੜਣ ਤੋਂ ਬਾਅਦ ਵਾਪਸੀ ਕਰ ਕੇ ਲਾ ਲਿਗਾ ਫੁੱਟਬਾਲ ਟੂਰਨਾਮੈਂਟ 'ਚ ਐਥਲੈਟਿਕ ਬਿਲਬਾਓ ਨੂੰ 3-2 ਨਾਲ ਹਰਾਇਆ।
ਸ਼ਨੀਵਾਰ ਨੂੰ ਹੋਏ ਇਸ ਮੈਚ 64ਵੇਂ ਮਿੰਟ 'ਚ ਗੋਡਿਨ ਦੀ ਮਾਸ-ਪੇਸ਼ੀਆ 'ਚ ਖਿੱਚ ਪੈ ਗਈ ਸੀ। ਇਨਾਕੀ ਵਿਲਿਅਮ ਨੇ 36ਵੇਂ ਮਿੰਟ ਤੇ 64ਵੇਂ ਮਿੰਟ 'ਚ ਗੋਲ ਕਰ ਕੇ ਬਿਲਬਾਓ ਨੂੰ 2-1 ਨਾਲ ਹਰਾਇਆ ਸੀ, ਪਰ ਐਟਲੇਟਿਕੋ ਦੇ ਕਪਤਾਨ ਨੇ ਮੈਦਾਨ 'ਚ ਰਹਿਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਰੋਡ੍ਰਿਗੋ ਨੇ ਐਟਲੇਟਿਕੋ ਲਈ 80ਵੇਂ ਮਿੰਟ 'ਚ ਬਰਾਬਰੀ ਦਾ ਗੋਲ ਕੀਤਾ। ਜਿਸ ਲਈ ਵਾਇਆਰ ਦੀ ਸਹਾਇਤਾ ਲੈਣੀ ਪਈ। ਐਟਲੇਟਿਕੋ ਲਈ ਪਹਿਲਾ ਗੋਲ ਥਾਮਸ ਪਾਰਟੇ ਨੇ 61ਵੇਂ ਮਿੰਟ 'ਚ ਕੀਤਾ।