ਹਾਲੈਂਡ ਪਹਿਲੀ ਵਾਰ ਫੀਫਾ ਮਹਿਲਾ ਵਿਸ਼ਵ ਕੱਪ ਫਾਈਨਲ ''ਚ

Thursday, Jul 04, 2019 - 04:02 PM (IST)

ਹਾਲੈਂਡ ਪਹਿਲੀ ਵਾਰ ਫੀਫਾ ਮਹਿਲਾ ਵਿਸ਼ਵ ਕੱਪ ਫਾਈਨਲ ''ਚ

ਲਿਓਨ— ਜੈਕੀ ਗ੍ਰੋਏਨੇਨ ਦੇ ਵਾਧੂ ਸਮੇਂ 'ਚ ਕੀਤੇ ਗਏ ਗੋਲ ਦੀ ਬਦੌਲਤ ਹਾਲੈਂਡ ਨੇ ਵੱਡਾ ਉਲਟਫੇਰ ਕਰਦੇ ਹੋਏ ਚਾਰ ਵਾਰ ਦੀ ਸੈਮੀਫਾਈਨਲਿਸਟ ਸਵੀਡਨ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਮਹਿਲਾ ਵਿਸ਼ਵ ਕੱਪ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਇਕ ਲੂਜ਼ ਬਾਲ ਨੂੰ ਖੇਡਦੇ ਹੋਏ ਫ੍ਰੈਂਕਫਰਟ ਦੀ ਖਿਡਾਰਨ ਜੈਕੀ ਨੇ ਸਵੀਡਨ ਦੀ ਗੋਲਕੀਪਰ ਹੇਡਵਿਗ ਲਿੰਡਾਲ ਦੇ ਸਿਰ ਦੇ ਉੱਪਰੋਂ ਗੇਂਦ ਉਛਾਲਦੇ ਹੋਏ ਗੇਂਦ ਨੂੰ ਗੋਲ ਦੇ ਅੰਦਰ ਪਹੁੰਚਾ ਕੇ ਟੀਮ ਲਈ 99ਵੇਂ ਮਿੰਟ 'ਚ ਮੈਚ ਜੇਤੂ ਗੋਲ ਕਰ ਦਿੱਤਾ। 
PunjabKesari
ਇਸ ਜਿੱਤ ਦੇ ਬਾਅਦ ਸਰੀਨਾ ਵਿਜਮੈਨ ਦੀ ਡਚ ਟੀਮ ਨੇ ਖਿਤਾਬੀ ਮੁਕਾਬਲੇ 'ਚ ਜਗ੍ਹਾ ਬਣਾ ਲਈ ਜਿੱਥੇ ਉਸ ਦਾ ਮੁਕਾਬਲਾ ਹੁਣ ਸਾਬਕਾ ਚੈਂਪੀਅਨ ਅਮਰੀਕਾ ਤੋਂ ਐਤਵਾਰ ਨੂੰ ਸਟੇਡ ਡੀ ਲਿਓਨ ਨਾਲ ਹੋਵੇਗਾ। ਇਹ ਦਿਲਚਸਪ ਹੈ ਕਿ ਮਹਿਲਾ ਫੁੱਟਬਾਲ ਵਿਸ਼ਵ ਕੱਪ 'ਚ ਇਹ ਪਹਿਲਾ ਮੌਕਾ ਸੀ ਜਦੋਂ ਸੈਮੀਫਾਈਨਲ ਮੁਕਾਬਲਾ ਵਾਧੂ ਸਮੇਂ ਤਕ ਖੇਡਿਆ ਗਿਆ। ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹਿਲੀ ਵਾਰ ਪਹੁੰਚੀ ਹਾਲੈਂਡ ਨੇ 90 ਮਿੰਟ ਤਕ ਚਾਰ ਵਾਰ ਦੀ ਸੈਮੀਫਾਈਨਲਿਸਟ ਸਡੀਵਨ ਨੂੰ 0-0 ਨਾਲ ਬਰਾਬਰੀ 'ਤਕੇ ਰੋਕੇ ਰਖਿਆ। ਮੈਚ ਦੇ ਪਹਿਲੇ ਹਾਫ 'ਚ ਸਿਰਫ ਹਾਲੈਂਡ ਵੱਲੋਂ ਹੀ ਇਕ ਸ਼ਾਟ ਟਾਰਗੇਟ 'ਤੇ ਲੱਗਾ। ਆਖਰੀ ਮਿੰਟ ਸਵੀਡਨ ਨੇ ਗੇਂਦ ਨੂੰ ਕਬਜ਼ੇ 'ਚ ਰੱਖਣ 'ਚ ਹਮਲਾਵਰਤਾ ਦਿਖਾਈ। ਇਸ ਤੋਂ ਬਾਅਦ ਹੋਵੇਂ ਹੀ ਟੀਮਾਂ ਗੋਲਰਹਿਤ ਬਰਾਬਰੀ 'ਤੇ ਰਹੀਆਂ ਜਿਸ ਨਾਲ ਮੈਚ ਦਾ ਫੈਸਲਾ ਵਾਧੂ ਸਮੇਂ 'ਚ ਹੋਇਆ।


author

Tarsem Singh

Content Editor

Related News