ਟੈਨਿਸ ਮੈਚ 'ਚ ਹੱਥ ਮਿਲਾਉਣ ਦੌਰਾਨ ਗੁੱਥਮ-ਗੁੱਥੀ ਹੋਈਆਂ ਦੋ ਟੈਨਿਸ ਖਿਡਾਰਨਾਂ (ਵੀਡੀਓ)

Sunday, Nov 10, 2019 - 12:35 PM (IST)

ਟੈਨਿਸ ਮੈਚ 'ਚ ਹੱਥ ਮਿਲਾਉਣ ਦੌਰਾਨ ਗੁੱਥਮ-ਗੁੱਥੀ ਹੋਈਆਂ ਦੋ ਟੈਨਿਸ ਖਿਡਾਰਨਾਂ (ਵੀਡੀਓ)

ਨਵੀਂ ਦਿੱਲੀ— ਲਾਸ ਵੇਗਾਸ 'ਚ ਚਲ ਰਹੇ ਹੇਂਡਰਸਨ ਟੈਨਿਸ ਟੂਰਨਾਮੈਂਟ ਦੇ ਦੌਰਾਨ ਇਕ ਮੈਚ 'ਚ ਜਿੱਤ ਦੇ ਬਾਅਦ ਦੋ ਮਹਿਲਾ ਟੈਨਿਸ ਖਿਡਾਰਨਾਂ ਆਪਸ 'ਚ ਭਿੜ ਗਈਆਂ। 20 ਸਾਲਾਂ ਦੀ ਕੈਥਰੀਨ ਸੇਬੋਵ ਨੇ ਦੋਸ਼ ਲਾਇਆ ਕਿ ਮੈਚ ਜਿੱਤਣ ਦੇ ਬਾਅਦ ਜਦੋਂ ਉਹ ਆਪਣੀ ਵਿਰੋਧੀ ਮੁਕਾਬਲੇਬਾਜ਼ ਐਲਿਸਾ ਪਾਰਕ ਨਾਲ ਹੈਂਡਸ਼ੇਕ ਲਈ ਖੜ੍ਹੀ ਸੀ। ਉਦੋਂ ਹੀ ਇਸ ਅਮਰੀਕੀ ਮਹਿਲਾ ਟੈਨਿਸ ਖਿਡਾਰੀ ਨੇ ਉਨ੍ਹਾਂ ਦਾ ਹੱਥ ਜ਼ੋਰ ਨਾਲ ਦਬਾ ਦਿੱਤਾ। ਉਨ੍ਹਾਂ ਨੂੰ ਅਜਿਹਾ ਕੀਤਾ ਜਾਣਾ ਬੁਰਾ ਲੱਗਾ। ਉਨ੍ਹਾਂ ਨੇ ਜਦੋਂ ਆਪਣੀ ਪ੍ਰਤੀਕਿਰਿਆ ਦਿੱਤੀ ਤਾਂ ਪਾਰਕ ਹੱਥੋਪਾਈ ਕਰਨ ਲੱਗੀ।
PunjabKesari
ਮੈਚ 6-0, 7-6 ਨਾਲ ਜਿੱਤਣ ਵਾਲੀ ਸੇਬੋਵ ਨੇ ਕਿਹਾ ਕਿ ਪਾਰਕ ਦਾ ਇਹ ਵਤੀਰਾ ਬਰਦਾਸ਼ਤ ਯੋਗ ਨਹੀਂ ਹੈ। ਜਦਕਿ ਮੈਚ ਹਾਰਨ ਦੇ ਬਾਅਦ ਪਾਰਕ ਵੀ ਗੁੱਸੇ 'ਚ ਸੀ। ਆਖ਼ਰੀ ਸੈਟ ਗੁਆਉਣ ਦੇ ਬਾਅਦ ਉਸ ਨੇ ਨਿਰਾਸ਼ਾ 'ਚ ਬਦਜ਼ੁਬਾਨੀ ਕੀਤੀ।  ਇਸ ਦੇ ਬਾਅਦ ਉਨ੍ਹਾਂ ਨੇ ਆਪਣਾ ਰੈਕੇਟ ਵੀ ਸੁਟ ਦਿੱਤਾ। ਜਦੋਂ ਉਹ ਰਸਮ ਮੁਤਾਬਕ ਆਪਣੀ ਵਿਰੋਧੀ ਮੁਕਾਬਲੇਬਾਜ਼ ਨਾਲ ਹੱਥ ਮਿਲਾਉਣ ਗਈ ਤਾਂ ਉਸ ਨੇ ਉਸ ਦਾ ਹੱਥ ਜ਼ੋਰ ਨਾਲ ਦਬਾ ਦਿੱਤਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਗਿਆ ਹੈ।

ਦੇਖੋ ਵੀਡੀਓ -

 


author

Tarsem Singh

Content Editor

Related News