WomenT20 WC :ਦੱਖਣੀ ਅਫਰੀਕਾ ਨੇ ਸਕਾਟਲੈਂਡ ਨੂੰ ਦਿੱਤਾ 167 ਦੌੜਾਂ ਦਾ ਟੀਚਾ

Wednesday, Oct 09, 2024 - 05:12 PM (IST)

WomenT20 WC  :ਦੱਖਣੀ ਅਫਰੀਕਾ ਨੇ ਸਕਾਟਲੈਂਡ ਨੂੰ ਦਿੱਤਾ 167 ਦੌੜਾਂ ਦਾ ਟੀਚਾ

ਸਪੋਰਟਸ ਡੈਸਕ- ਮਹਿਲਾ ਵਿਸ਼ਵ ਕੱਪ 2024 ਦਾ 11ਵਾਂ ਮੈਚ ਅੱਜ ਦੱਖਣੀ ਅਫਰੀਕਾ ਤੇ ਸਕਾਟਲੈਂਡ ਦਰਮਿਆਨ ਦੁਬਈ ਕ੍ਰਿਕਟ ਸਟੇਡੀਅਮ 'ਚ ਦੱਖਣੀ ਅਫਰੀਕਾ ਤੇ ਸਕਾਟਲੈਂਡ ਦਰਮਿਆਨ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ 20 ਓਵਰਾਂ 'ਚ 5 ਵਿਕਟਾਂ ਗੁਆ ਕੇ 166 ਦੌੜਾਂ ਬਣਾਈਆਂ ਤੇ ਸਕਾਟਲੈਂਡ ਨੂੰ ਜਿੱਤ ਲਈ 167 ਦੌੜਾਂ ਦਾ ਟੀਚਾ ਦਿੱਤਾ। ਦੱਖਣੀ ਅਫਰੀਕਾ ਨੇ ਲੋਰਾ ਵੋਲਾਰਲਡ ਨੇ 40 ਦੌੜਾਂ, ਐਨੇਕੇ ਬੋਸ਼ ਨੇ 11 ਦੌੜਾਂ, ਟੈਜ਼ਮਿਨ ਬ੍ਰਿਟਸ ਨੇ 43 ਦੌੜਾਂ, ਮਾਰੀਜ਼ਾਨਾ ਕੈਪ ਨੇ 43 ਦੌੜਾਂ ਬਣਾਈਆਂ। ਸਕਾਟਲੈਂਡ ਲਈ ਰਚੇਲ ਸਟੇਕਰ ਨੇ 1, ਕੈਥਰੀਨ ਬ੍ਰਾਈਸ ਨੇ 1, ਓਲੀਵੀਆ ਬੇਲ ਨੇ 1, ਕੈਥਰੀਨ ਫਰੇਜ਼ਰ ਨੇ 1 ਤੇ ਡਾਰਸੀ ਕਾਰਟਰ ਨੇ 1 ਵਿਕਟਾਂ ਝਟਕਾਈਆਂ। 

ਦੋਵੇਂ ਦੇਸ਼ਾਂ ਦੀ ਪਲੇਇੰਗ 11

ਸਕਾਟਲੈਂਡ : ਸਸਕੀਆ ਹੋਰਲੇ, ਸਾਰਾਹ ਬ੍ਰਾਈਸ (ਵਿਕਟਕੀਪਰ), ਕੈਥਰੀਨ ਬ੍ਰਾਈਸ (ਕਪਤਾਨ), ਆਇਲਸਾ ਲਿਸਟਰ, ਪ੍ਰਿਯਾਨਾਜ਼ ਚੈਟਰਜੀ, ਡਾਰਸੀ ਕਾਰਟਰ, ਲੋਰਨਾ ਜੈਕ, ਕੈਥਰੀਨ ਫਰੇਜ਼ਰ, ਰੇਚਲ ਸਲੇਟਰ, ਅਬਤਾਹਾ ਮਕਸੂਦ, ਓਲੀਵੀਆ ਬੇਲ

ਦੱਖਣੀ ਅਫਰੀਕਾ : ਲੌਰਾ ਵੋਲਵਾਰਡਟ (ਕਪਤਾਨ), ਟੈਜ਼ਮਿਨ ਬ੍ਰਿਟਸ, ਐਨੇਕੇ ਬੋਸ਼, ਮਾਰੀਜ਼ਾਨੇ ਕਪ, ਕਲੋਏ ਟ੍ਰਾਇਓਨ, ਸੁਨੇ ਲੁਅਸ, ਨਦੀਨ ਡੀ ਕਲਰਕ, ਐਨੇਰੀ ਡੇਰਕਸਨ, ਸਿਨਾਲੋ ਜਾਫਟਾ (ਵਿਕਟਕੀਪਰ), ਨਨਕੁਲੁਲੇਕੋ ਮਲਾਬਾ, ਅਯਾਬੋਂਗ ਖਾਕਾ
 


author

Tarsem Singh

Content Editor

Related News