ਮਹਿਲਾ ਟੀ-20 ਚੈਲੰਜ ਆਯੋਜਿਤ ਹੋਵੇਗਾ ਜੈਪੁਰ ਵਿਚ, ਨਵੀਂ ਟੀਮ ਜੁੜੀ

02/29/2020 6:48:22 PM

ਨਵੀਂ ਦਿੱਲੀ : ਬੀ. ਸੀ. ਸੀ. ਆਈ. ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਮਹਿਲਾ ਟੀ-20 ਚੈਲੰਜਰ ਦੇ ਤੀਜੇ ਗੇੜ ਦੀ ਮੇਜ਼ਬਾਨੀ ਜੈਪੁਰ ਕਰੇਗਾ, ਜਿਸ ਵਚ ਇਕ ਵਾਧੂ ਟੀਮ ਵੀ ਸ਼ਾਮਲ ਹੋਵੇਗੀ। ਬੀ. ਸੀ. ਸੀ. ਆਈ. ਦੇ ਸਕੱਤਰ ਜੈ ਸ਼ਾਹ ਨੇ ਬਿਆਨ ਵਿਚ ਕਿਹਾ, ‘‘ਮਹਿਲਾਵਾਂ ਦੀ ਖੇਡ ਨੂੰ ਬੜ੍ਹਾਵਾ ਦੇਣ ਦੀ ਪ੍ਰਤੀਬੱਧਤਾ ਦੇ ਤਹਿਤ ਬੀ. ਸੀ. ਸੀ. ਆਈ. ਨੂੰ 2020 ਮਹਿਲਾ ਟੀ-20 ਚੈਲੰਜ ਦਾ ਐਲਾਨ ਕਰਕੇ ਖੁਸ਼ੀ ਹੋ ਰਹੀ ਹੈ।’’
ਉਸ ਨੇ ਕਿਹਾ ਕਿ ਇਸ ਗੇੜ ਵਿਚ ਟੂਰਨਾਮੈਂਟ ਵਿਚ ਚੌਥੀ ਟੀਮ ਜੋੜੀ ਜਾਵੇਗੀ। 

PunjabKesari

ਇਸ ਤਰ੍ਹਾਂ 2020 ਸੈਸ਼ਨ ਵਿਚ ਕੁਲ  7 ਮੈਚ ਹੋਣਗੇ, ਜਿਨ੍ਹਾਂ ਨੂੰ ਸਵਾਈ ਮਾਨਸਿੰਘ ਸਟੇਡੀਅਮ ਵਿਚ ਆਈ. ਪੀ. ਐੱਲ. ਪਲੇਆਫ ਦੇ ਹਫਤੇ ਦੌਰਾਨ ਖੇਡਿਆ ਜਾਵੇਗਾ। ਟੂਰਨਾਮੈਂਟ ਦੇ ਸ਼ੁਰੂਆਤੀ ਗੇੜ ਦਾ ਆਯੋਜਨ 2018 ਵਿਚ ਕੀਤਾ ਗਿਆ ਸੀ। ਪਿਛਲੇ ਸਾਲ 3 ਟੀਮਾਂ ਦੀ ਕਪਤਾਨੀ ਹਰਮਨਪ੍ਰੀਤ, ਮਿਤਾਲੀ ਰਾਜ ਤੇ ਸਮਿ੍ਰਤੀ ਮੰਧਾਨਾ ਸਨ। ਪਿਛਲੇ ਸਾਲ ਫਾਈਨਲ ਦੇ ਆਈ. ਪੀ. ਐੱਲ. ਸੁਪਰਨੋਵਾ ਨੇ ਆਈ. ਪੀ. ਐੱਲ. ਵੇਲੋਸਿਟੀ ਨੂੰ 4 ਵਿਕਟਾਂ ਨਾਲ ਹਰਾਇਆ ਸੀ। 


Related News