ਬੀਬੀਆਂ ਦਾ ਟੀ20 ਚੈਲੰਜ, Final : ਟ੍ਰੇਲਬਲੇਜਰਸ ਬਣੀ ਚੈਂਪੀਅਨ, ਸੁਪਰਨੋਵਾਜ ਨੂੰ 16 ਦੌੜਾਂ ਨਾਲ ਹਰਾਇਆ

11/09/2020 11:07:09 PM

ਸ਼ਾਰਜਾਹ– ਸਮ੍ਰਿਤੀ ਮੰਧਾਨਾ ਦੀ ਕਪਤਾਨੀ ਪਾਰੀ ਤੇ ਗੇਂਦਬਾਜ਼ਾਂ ਦੀ ਕਸੀ ਹੋਈ ਗੇਂਦਬਾਜ਼ੀ ਦੇ ਦਮ 'ਤੇ ਟ੍ਰੇਲਬਲੇਜ਼ਰਸ ਨੇ ਸੋਮਵਾਰ ਨੂੰ ਇੱਥੇ ਪਿਛਲੀ ਦੋ ਵਾਰ ਦੀ ਚੈਂਪੀਅਨ ਸੁਪਰਨੋਵਾਜ ਨੂੰ 16 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਮਹਿਲਾ ਟੀ-20 ਚੈਲੰਜ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਟ੍ਰੇਲਬਲੇਜ਼ਰਸ ਦੀ ਟੀਮ ਕਪਤਾਨ ਸਮ੍ਰਿਤੀ ਮੰਧਾਨਾ ਦੀਆਂ 49 ਗੇਂਦਾਂ 'ਤੇ 5 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਬਣਾਈਆਂ ਗਈਆਂ 68 ਦੌੜਾਂ ਦੇ ਬਾਵਜੂਦ 8 ਵਿਕਟਾਂ 'ਤੇ 118 ਦੌੜਾਂ ਹੀ ਬਣਾ ਸਕੀ ਸੀ ਪਰ ਉਸਦੀਆਂ ਗੇਂਦਬਾਜ਼ਾਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਤੇ ਸੁਪਰਨੋਵਾਜ ਨੂੰ 7 ਵਿਕਟਾਂ 'ਤੇ 102 ਦੌੜਾਂ ਹੀ ਬਣਾਉਣ ਦਿੱਤੀਆਂ। ਉਸ ਵਲੋਂ ਕਪਤਾਨ ਹਰਮਨਪ੍ਰੀਤ ਕੌਰ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ।

PunjabKesari

PunjabKesari
ਇਸ ਘੱਟ ਸਕੋਰ ਵਾਲੇ ਮੈਚ ਵਿਚ ਸਪਿਨਰਾਂ ਦੀ ਤੂਤੀ ਬੋਲੀ। ਸੁਪਰਨੋਵਾਸ ਵਲੋਂ ਖੱਬੇ ਹੱਥ ਦੀ ਸਪਿਨਰ ਰਾਧਾ ਯਾਦਵ ਨੇ 16 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ, ਜਦਕਿ ਟ੍ਰੇਲਬਲੇਜ਼ਰਸ ਲਈ ਬੰਗਲਾਦੇਸ਼ ਦੀ ਆਫ ਸਪਿਨਰ ਸਲਮਾ ਖਾਤੂਨ ਨੇ 18 ਦੌੜਾਂ ਦੇ ਕੇ 3 ਤੇ ਦੀਪਤੀ ਸ਼ਰਮਾ ਨੇ 9 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।

PunjabKesari
ਟ੍ਰੇਲਬਲੇਜ਼ਰਸ ਦੀ ਗੇਂਦਬਾਜ਼ੀ ਵਿਚ ਚੰਗੀ ਸ਼ੁਰੂਆਤ ਰਹੀ । ਉਸ ਨੇ ਬਿਹਤਰੀਨ ਫਾਰਮ ਵਿਚ ਚੱਲ ਰਹੀ ਚਾਮਾਰੀ ਅੱਟਾਪੱਟੂ ਨੂੰ ਸਿਰਫ 6 ਦੌੜਾਂ ਹੀ ਬਣਾਉਣ ਦਿੱਤੀਆਂ। ਖੱਬੇ ਹੱਥ ਦੀ ਸਪਿਨਰ ਐਕਲੇਸਟੋਨ ਨੇ ਉਸ ਨੂੰ ਐੱਲ. ਬੀ. ਡਬਲਯੂ. ਆਊਟ ਕੀਤਾ। ਤਜਰਬੇਕਾਰ ਝੂਲਨ ਗੋਸਵਾਮੀ ਨੇ ਵੀ ਕਸੀ ਹੋਈ ਗੇਂਦਬਾਜ਼ੀ ਕੀਤੀ ਤੇ ਸੁਪਰਨੋਵਾਸ ਨੂੰ ਪਾਵਰਪਲੇਅ ਵਿਚ 28 ਦੌੜਾਂ ਹੀ ਬਣਾਉਣ ਦਿੱਤੀਆਂ। ਪਿੱਚ ਤੋਂ ਸਪਿਨਰਾਂ ਨੂੰ ਮਦਦ ਮਿਲ ਰਹੀ ਸੀ ਤੇ ਗੇਂਦ ਬੱਲੇ 'ਤੇ ਰੁੱਕ ਕੇ ਆ ਰਹੀ ਸੀ, ਅਜਿਹੇ ਵਿਚ ਦੌੜਾਂ ਬਣਾਉਣਾ ਆਸਾਨ ਨਹੀਂ ਸੀ।

PunjabKesari
ਆਫ ਸਪਿਨਰ ਦੀਪਤੀ ਸ਼ਰਮਾ ਨੇ ਤਾਨੀਆ ਭਾਟੀਆ (14) ਤੇ ਜੇਮਿਮਾ ਰੋਡ੍ਰਿਗਜ਼ (13) ਨੂੰ ਆਊਟ ਕਰਕੇ ਸੁਪਰਨੋਵਾਸ ਦੇ ਖੇਮੇ ਵਿਚ ਖਲਬਲੀ ਮਚਾ ਦਿੱਤੀ। ਹਰਮਨਪ੍ਰੀਤ ਕ੍ਰੀਜ਼ 'ਤੇ ਸੀ ਤੇ ਇਸ ਲਈ ਸੁਪਰਨੋਵਾਜ਼ ਦਾ ਪਲੜਾ ਭਾਰੀ ਬਣਿਆ ਹੋਇਆ ਸੀ। ਉਸ ਨੇ ਸ਼ਸ਼ੀਕਲਾ ਸ੍ਰੀਵਰਧਨੇ (19) ਨਾਲ ਚੌਥੀ ਵਿਕਟ ਲਈ 37 ਦੌੜਾਂ ਜੋੜੀਆਂ। ਇਨ੍ਹਾਂ ਦੋਵਾਂ ਨੇ ਸਟ੍ਰਾਈਕ ਰੋਟੇਟ ਕਰਕੇ ਦੌੜਾਂ ਬਣਾਈਆਂ। ਖਾਤੂਨ ਨੇ ਸ੍ਰੀਵਰਧਨੇ ਨੂੰ ਆਊਟ ਕਰਕੇ ਇਹ ਸਾਂਝੇਦਾਰੀ ਤੋੜੀ। ਸੁਪਰਨੋਵਾਸ ਨੂੰ ਆਖਰੀ 3 ਓਵਰਾਂ ਵਿਚ 34 ਦੌੜਾਂ ਦੀ ਲੋੜ ਸੀ। ਹਰਮਨਪ੍ਰੀਤ ਮਾਸਪੇਸ਼ੀਆਂ ਵਿਚ ਖਿਚਾਅ ਦੇ ਬਾਵਜੂਦ ਡਟੀ ਹੋਈ ਸੀ ਪਰ 19ਵੇਂ ਓਵਰ ਵਿਚ ਸੁਪਰਨੋਵਾਸ ਨੇ ਲਗਾਤਾਰ ਗੇਂਦਾਂ 'ਤੇ ਅਨੁਜਾ ਪਾਟਿਲ (8) ਤੇ ਹਰਮਨਪ੍ਰੀਤ ਦੀਆਂ ਵਿਕਟਾਂ ਗੁਆ ਦਿੱਤੀਆਂ, ਜਿਸ ਨਾਲ ਟ੍ਰੇਲਬਲੇਜ਼ਰਸ ਦੀ ਜਿੱਤ ਤੈਅ ਹੋ ਗਈ।

PunjabKesari
ਇਸ ਤੋਂ ਪਹਿਲਾਂ ਮੰਧਾਨਾ ਨੇ ਸ਼ੁਰੂ ਤੋਂ ਹੀ ਹਮਲਾਵਰ ਤੇਵਰ ਦਿਖਾਏ। ਉਸ ਨੇ ਪਾਰੀ ਦਾ ਦੂਜਾ ਓਵਰ ਕਰਨ ਵਾਲੀ ਆਫ ਸਪਿਨਰ ਅਨੁਜਾ ਪਾਟਿਲ 'ਤੇ ਦੋ ਚੌਕੇ ਲਾਉਣ ਤੋਂ ਬਾਅਦ ਲਾਂਗ ਆਫ 'ਤੇ ਸ਼ਾਨਦਾਰ ਛੱਕਾ ਲਾਇਆ। ਟ੍ਰੇਲਬਲੇਜ਼ਰਸ ਜੇਕਰ ਪਾਵਰਪਲੇਅ ਵਿਚ 45 ਦੌੜਾਂ ਤਕ ਪਹੁੰਚ ਸਕੀ ਤਾਂ ਉਸ ਵਿਚ ਮੰਧਾਨਾ ਦਾ ਯੋਗਦਾਨ ਹੀ ਪ੍ਰਮੁੱਖ ਰਿਹਾ। ਮੰਧਾਨਾ ਨੇ ਇਸ ਤੋਂ ਬਾਅਦ ਪੂਜਾ ਵਸਤਰਕਰ ਦਾ ਸਵਾਗਤ ਛੱਕੇ ਨਾਲ ਕੀਤਾ ਪਰ ਸਪਿਨਰਾਂ ਨੇ ਜਲਦ ਹੀ ਦੌੜਾਂ 'ਤੇ ਰੋਕ ਲਾ ਦਿੱਤੀ। ਡਿਆਂਡ੍ਰਾ ਡੌਟਿਨ (32 ਗੇਂਦਾਂ 'ਤੇ 20 ਦੌੜਾਂ) ਨੇ ਇਕ ਪਾਸਾ ਸੰਭਾਲੀ ਰੱਖਿਆ ਪਰ ਉਹ ਸਟ੍ਰਾਈਕ ਰੋਟੇਟ ਨਹੀਂ ਕਰ ਸਕੀ। ਉਸ ਨੂੰ ਇਕ ਜੀਵਨਦਾਨ ਵੀ ਮਿਲਆ ਪਰ ਉਹ ਇਸਦਾ ਫਾਇਦਾ ਨਹੀਂ ਚੁੱਕ ਸਕੀ । ਵਿਚਾਲੇ ਵਿਚ 32 ਗੇਂਦਾਂ ਤਕ ਕੋਈ ਬਾਊਂਡਰੀ ਨਹੀਂ ਲੱਗੀ।

PunjabKesari
ਮੰਧਾਨਾ ਨੇ ਪੂਨਮ ਯਾਦਵ 'ਤੇ ਚੌਕਾ ਤੇ ਛੱਕਾ ਲਾ ਕੇ ਚੁੱਪੀ ਤੋੜੀ ਤੇ ਇਸ ਵਿਚਾਲੇ 38 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ ਪਰ ਤਾਨੀਆ ਭਾਟੀਆ ਨੇ ਬਿਹਤਰੀਨ ਵਿਕਟਕੀਪਿੰਗ ਕਰਕੇ ਉਸਦੀ ਪਾਰੀ ਦਾ ਅੰਤ ਕਰ ਦਿੱਤਾ, ਜਿਸ ਨਾਲ ਟ੍ਰੇਲਬਲੇਜ਼ਰਸ ਦੀ ਡੈੱਥ ਓਵਰਾਂ ਦੀ ਰਣਨੀਤੀ ਨੂੰ ਕਰਾਰਾ ਝਟਕਾ ਲੱਗਾ। ਹਮਲਾਵਰ ਅੰਦਾਜ਼ ਵਿਚ ਬੱਲੇਬਾਜ਼ੀ ਕਰਨ ਵਾਲੀ ਦੀਪਤੀ ਸ਼ਰਮਾ ਵੀ ਸਿਰਫ 9 ਦੌੜਾਂ ਹੀ ਬਣਾ ਸਕੀ ਜਦਕਿ ਰਿਚਾ ਘੋਸ਼ (10) ਨੇ ਵੀ ਚਾਮਾਰੀ ਅੱਟਾਪੱਟੂ ਨੂੰ ਕੈਚ ਦਾ ਅਭਿਆਸ ਕਰਵਾਇਆ। ਰਾਧਾ ਯਾਦਵ ਨੇ ਇਨ੍ਹਾਂ ਦੋਵਾਂ ਨੂੰ ਆਊਟ ਕਰਨ ਤੋਂ ਬਾਅਦ ਆਖਰੀ ਓਵਰ ਵਿਚ ਸੋਫੀ ਐਕਲੇਸਟੋਨ (1), ਹਰਲੀਨ ਦਿਓਲ (4) ਤੇ ਝੂਲਨ ਗੋਸਵਾਮੀ (1) ਨੂੰ ਵੀ ਪੈਵੇਲੀਅਨ ਭੇਜਿਆ।

 

ਇਹ ਵੀ ਪੜ੍ਹੋ: ਸਹਿਵਾਗ ਚਾਹੁੰਦੈ RCB ਦਾ ਕਪਤਾਨ ਬਣਿਆ ਰਹੇ ਕੋਹਲੀ

PunjabKesari

ਟੀਮਾਂ ਇਸ ਤਰ੍ਹਾਂ ਹੈ-

ਸੁਪਰਨੋਵਾਜ : ਹਰਮਨਪ੍ਰੀਤ ਕੌਰ (ਕਪਤਾਨ), ਜੇਮਿਮਾ ਰੋਡ੍ਰਿਗਜ਼ (ਉਪ ਕਪਤਾਨ), ਚਾਮਰੀ ਅਟਾਪੱਟੂ, ਪ੍ਰਿਯਾ ਪੂਨੀਆ, ਅਨੁਜਾ ਪਾਟਿਲ, ਰਾਧਾ ਯਾਦਵ, ਤਾਨੀਆ ਭਾਟੀਆ (ਵਿਕਟਕੀਪਰ), ਸ਼ਸ਼ੀਕਲਾ ਸ੍ਰੀਵਰਧਨੇ, ਪੂਨਮ ਯਾਦਵ, ਸ਼ਕੀਰਾ ਸੇਲਮਨ, ਅਰੁੰਧਤੀ ਰੈੱਡੀ, ਪੂਜਾ ਵਸਤਰਕਰ, ਆਯੁਸ਼ੀ ਸੋਨੀ, ਅਯਾਬੇਂਗਾ ਖਾਕਾ ਤੇ ਮੁਸਕਾਨ ਮਲਿਕ।

ਟ੍ਰੇਲਬੇਲਜਰਸ : ਸਮ੍ਰਿਤੀ ਮੰਧਾਨਾ (ਕਪਤਾਨ), ਦੀਪਤੀ ਸ਼ਰਮਾ (ਉਪ ਕਪਤਾਨ), ਪੂਨਮ ਰਾਊਤ, ਰਿਚਾ ਘੋਸ਼, ਡੀ. ਹੇਮਲਤਾ, ਨੁਜਹਤ ਪਰਵੀਨ (ਵਿਕਟਕੀਪਰ), ਰਾਜੇਸ਼ਵਰੀ ਗਾਇਕਵਾੜ, ਹਰਲੀਨ ਦਿਓਲ, ਝੂਲਨ ਗੋਸਵਾਮੀ, ਸਿਮਰਨ ਦਿਲ ਬਹਾਦੁਰ, ਸਲਮਾ ਖਾਤੂਨ, ਸੋਫੀ ਐਕਲਸਟੋਨ, ਨਥਾਕਨ ਚਾਂਥਮ, ਡਿਆਂਡਰੂ ਡੌਟਿਨ ਤੇ ਕਾਸ਼ਵੀ ਗੌਤਮ।


Gurdeep Singh

Content Editor

Related News