Women's T20 WC Final : ਆਸਟ੍ਰੇਲੀਆ ਨੇ ਦੱ. ਅਫਰੀਕਾ ਨੂੰ ਦਿੱਤਾ 157 ਦੌੜਾਂ ਦਾ ਟੀਚਾ
Sunday, Feb 26, 2023 - 08:10 PM (IST)
ਕੇਪਟਾਊਨ– ਮਹਿਲਾ ਟੀ20 ਵਿਸ਼ਵ ਕੱਪ ਦਾ ਫਾਈਨਲ ਮੈਚ ਅੱਜ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਵਿਚਾਲੇ ਕੇਪ ਟਾਊਨ ਦੇ ਨਿਊਲੈਂਡਸ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 156 ਦੌੜਾਂ ਬਣਾਈਆਂ ਤੇ ਦੱਖਣੀ ਅਫਰੀਕਾ ਨੂੰ ਜਿੱਤ ਲਈ 157 ਦੌੜਾਂ ਦਾ ਟੀਚਾ ਦਿੱਤਾ। ਆਸਟ੍ਰੇਲੀਆ ਵਲੋਂ ਬੇਥ ਮੂਨੀ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 74 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਐਲਿਸਾ ਹਿਲੀ ਨੇ 18 ਦੌੜਾਂ ਤੇ ਐਸ਼ਲੇ ਗਾਰਡਨਨੇ 29 ਦੌੜਾਂ, ਗ੍ਰੇਸ ਹੈਰਿਸ ਨੇ 10 ਦੌੜਾਂ ਤੇ ਕਪਤਾਨ ਮੇਗ ਲੈਨਿੰਗ ਨੇ 10 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਨਾਨਕੁਲੂਲੇਕੋ ਮਲਾਬਾ ਨੇ 1, ਮਰੀਜ਼ੈਨ ਕੈਪ ਨੇ 2 ਤੇ ਕਲੋ ਟ੍ਰਾਈਓਨ ਨੇ 1 ਤੇ ਸ਼ਬਨਿਮ ਇਸਮਾਈਲ ਨੇ 2 ਵਿਕਟਾਂ ਲਈਆਂ।
ਇਹ ਵੀ ਪੜ੍ਹੋ : PSL 2023 : ਲਾਹੌਰ ਦੇ ਗੱਦਾਫੀ ਸਟੇਡੀਅਮ 'ਚ ਚੋਰੀ, ਲੱਖਾਂ ਦਾ ਸਾਮਾਨ ਲੈ ਕੇ ਚੋਰ ਹੋਏ ਫਰਾਰ
ਦੱਖਣੀ ਅਫਰੀਕਾ ਨੂੰ ਜੇਕਰ ਆਪਣੀ ਸੁਨਹਿਰੀ ਮੁਹਿੰਮ ਦਾ ਹਾਂ-ਪੱਖੀ ਅੰਤ ਕਰਨਾ ਹੈ ਤਾਂ ਉਸ ਨੂੰ ਫਾਈਨਲ ਵਿਚ ਹੁਣ ਤਕ ਅਜੇਤੂ ਰਹੀ ਆਸਟਰੇਲੀਆਈ ਟੀਮ ਦੀ ਸਖਤ ਚੁਣੌਤੀ ਤੋਂ ਪਾਰ ਪਾਉਣ ਦਾ ਤਰੀਕਾ ਲੱਭਣਾ ਪਵੇਗਾ। ਦੱਖਣੀ ਅਫਰੀਕਾ ਨੇ ਸੈਮੀਫਾਈਨਲ ਵਿਚ ਆਪਣੇ ਜੁਝਾਰੂਪਨ ਦਾ ਬੇਜੋੜ ਨਮੂਨਾ ਪੇਸ਼ ਕਰਕੇ ਇੰਗਲੈਂਡ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ ਤੇ ਉਸ ਨੂੰ ਆਸਟਰੇਲੀਆ ’ਤੇ ਜਿੱਤ ਦਰਜ ਕਰਨ ਲਈ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਲੋੜ ਪਵੇਗੀ।ਆਸਟਰੇਲੀਆ ਨੂੰ ਹਰਾਉਣਾ ਕਿਸੇ ਵੀ ਤਰ੍ਹਾਂ ਨਾਲ ਆਸਾਨ ਨਹੀਂ ਹੋਵੇਗਾ। ਉਹ ਰਿਕਾਰਡ 5 ਵਾਰ ਦੀ ਚੈਂਪੀਅਨ ਹੈ ਤੇ ਲਗਾਤਾਰ 7ਵੀਂ ਵਾਰ ਫਾਈਨਲ ਵਿਚ ਪਹੁੰਚੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।