Women's Asia Cup : ਭਾਰਤ ਨੇ ਥਾਈਲੈਂਡ ਨੂੰ ਹਰਾਇਆ, ਸਿਰਫ 6 ਓਵਰਾਂ 'ਚ ਹੀ ਜਿੱਤਿਆ ਮੈਚ
Monday, Oct 10, 2022 - 03:37 PM (IST)
ਸਿਲਹਟ : ਭਾਰਤ ਨੇ ਸੋਮਵਾਰ ਨੂੰ ਇੱਥੇ ਮਹਿਲਾ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਵਿੱਚ ਥਾਈਲੈਂਡ ਨੂੰ ਨੌਂ ਵਿਕਟਾਂ ਨਾਲ ਹਰਾਇਆ। ਭਾਰਤ ਨੇ ਸੋਮਵਾਰ ਨੂੰ ਇੱਥੇ ਮਹਿਲਾ ਟੀ-20 ਏਸ਼ੀਆ ਕੱਪ 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਥਾਈਲੈਂਡ ਨੂੰ 15.1 ਓਵਰਾਂ 'ਚ 37 ਦੌੜਾਂ 'ਤੇ ਆਊਟ ਕਰ ਦਿੱਤਾ। ਜਵਾਬ ਵਿੱਚ ਭਾਰਤ ਨੇ ਸਿਰਫ਼ 6 ਓਵਰਾਂ ਵਿੱਚ ਹੀ ਟੀਚਾ ਹਾਸਲ ਕਰਕੇ ਜਿੱਤ ਦਰਜ ਕਰ ਲਈ।
ਭਾਰਤੀ ਗੇਂਦਬਾਜ਼ਾਂ ਸਾਹਮਣੇ ਥਾਈਲੈਂਡ ਦੀਆਂ ਬੱਲੇਬਾਜ਼ ਟਿਕ ਨਹੀਂ ਸਕੀਆਂ। ਉਸ ਦੀ ਟੀਮ ਦੀ ਸਿਰਫ ਇੱਕ ਬੱਲੇਬਾਜ਼ ਨਾਨਪਟ ਕੋਂਚਨਰੀਓਨਕਾਈ (12) ਦੋਹਰੇ ਅੰਕੜੇ ਤੱਕ ਪਹੁੰਚੀ। ਭਾਰਤ ਲਈ ਸਨੇਹ ਰਾਣਾ ਨੇ ਤਿੰਨ ਜਦਕਿ ਰਾਜੇਸ਼ਵਰੀ ਗਾਇਕਵਾੜ ਅਤੇ ਦੀਪਤੀ ਸ਼ਰਮਾ ਨੇ ਦੋ-ਦੋ ਵਿਕਟਾਂ ਲਈਆਂ। ਮੇਘਨਾ ਸਿੰਘ ਨੂੰ ਇਕ ਵਿਕਟ ਮਿਲੀ। ਭਾਰਤ ਲਈ ਟੀਚੇ ਦਾ ਪਿੱਛਾ ਕਰਨ ਆਈ ਸ਼ੈਫਾਲੀ ਵਰਮਾ ਅੱਠ ਦੌੜਾਂ ਬਣਾ ਕੇ ਆਊਟ ਹੋ ਗਈ। ਸਬਹਿਨੇਨੀ ਮੇਘਨਾ ਨੇ 18 ਗੇਂਦਾਂ 'ਤੇ ਤਿੰਨ ਚੌਕਿਆਂ ਦੀ ਮਦਦ ਨਾਲ ਨਾਬਾਦ 20 ਦੌੜਾਂ ਬਣਾਈਆਂ ਜਦਕਿ ਪੂਜਾ ਵਸਤਰਕਾਰ ਨੇ 12 ਗੇਂਦਾਂ 'ਤੇ ਅਜੇਤੂ 12 ਦੌੜਾਂ ਬਣਾਈਆਂ। ਭਾਰਤ ਨੇ ਲੀਗ ਪੜਾਅ ਵਿੱਚ ਆਪਣੇ ਛੇ ਵਿੱਚੋਂ ਪੰਜ ਮੈਚ ਜਿੱਤ ਕੇ ਮਹਿਲਾ ਏਸ਼ੀਆ ਕੱਪ 2022 ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ।