ਦੀਕਸ਼ਾ ਦੀ ਮਹਿਲਾ ਬ੍ਰਿਟਿਸ਼ ਓਪਨ ''ਚ ਖਰਾਬ ਸ਼ੁਰੂਆਤ
Saturday, Aug 03, 2019 - 02:16 AM (IST)

ਵੋਬਰਨ (ਬ੍ਰਿਟੇਨ)— ਭਾਰਤੀ ਗੋਲਫਰ ਦੀਕਸ਼ਾ ਡਾਗਰ ਦੀ ਮਹਿਲਾ ਬ੍ਰਿਟਿਸ਼ ਓਪਨ ਗੋਲਫ ਟੂਰਨਾਮੈਂਟ 'ਚ ਸ਼ੁਰੂਆਤ ਖਰਾਬ ਰਹੀ ਤੇ ਉਨ੍ਹਾਂ ਨੇ ਪਹਿਲੇ ਦੌਰ 'ਚ ਪੰਜ ਓਵਰ 77 ਦਾ ਸਕੋਰ ਬਣਾਇਆ। ਡਾਗਰ ਨੇ ਪੰਜ ਬੋਗੀ ਕੀਤੀ ਤੇ ਉਹ ਸਾਂਝੇ ਤੌਰ 'ਤੇ 137ਵੇਂ ਸਥਾਨ 'ਤੇ ਹੈ। ਐਸ਼ਲੀਗ ਬੁਹਾਈ ਨੇ ਵੀਰਵਾਰ ਨੂੰ ਪਹਿਲੇ ਦੌਰ 'ਚ ਸਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੱਤ ਅੰਡਰ ਪਾਰ 65 ਦਾ ਸਕੋਰ ਬਣਾਇਆ ਤੇ ਬੜ੍ਹਤ ਹਾਸਲ ਕੀਤੀ। 20 ਸਾਲਾ ਹਿਨਾਕੋ ਸ਼ਿਬੁਨੋ ਤੇ ਡੇਨੀਅਲੀ ਕਾਂਗ ਉਸ ਤੋਂ ਇਕ ਸ਼ਾਟ ਪਿੱਛੇ ਹੈ।