Women CWC IND vs PAK : ਭਾਰਤ ਨੂੰ ਲੱਗਾ ਪਹਿਲਾ ਝਟਕਾ, ਸਮ੍ਰਿਤੀ ਮੰਧਾਨਾ ਹੋਈ ਆਊਟ

Sunday, Oct 06, 2024 - 05:53 PM (IST)

ਸਪੋਰਟਸ ਡੈਸਕ- ਮਹਿਲਾ ਟੀ20 ਵਿਸ਼ਵ ਕੱਪ 'ਚ ਗਰੱਪ ਦਾ 7ਵਾਂ ਮੈਚ 'ਚ ਅੱਜ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਭਾਰਤ ਤੇ  ਪਾਕਿਸਤਾਨ ਦਰਮਿਆਨ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ  ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ  ਨੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਗੁਆ ਕੇ 105 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 106 ਦੌੜਾਂ ਦਾ ਟੀਚਾ ਦਿੱਤਾ।  ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਸਮ੍ਰਿਤੀ ਮੰਧਾਨਾ 7 ਦੌੜਾਂ ਬਣਾ ਸਾਦੀਆ ਇਕਬਾਲ ਵਲੋਂ ਆਊਟ ਹੋਈ। ਖਬਰ ਲਿਖੇ ਜਾਣ ਸਮੇਂ ਤਕ ਭਾਰਤ ਨੇ 1 ਵਿਕਟ ਗੁਆ ਕੇ 24 ਦੌੜਾਂ ਬਣਾ ਲਈਆਂ ਸਨ।

ਭਾਰਤ ਦੀ ਪਲੇਇੰਗ 11
ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਹਰਮਨਪ੍ਰੀਤ ਕੌਰ (ਕਪਤਾਨ), ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਅਰੁੰਧਤੀ ਰੈੱਡੀ, ਐਸ ਸਜਾਨਾ, ਸ਼੍ਰੇਅੰਕਾ ਪਾਟਿਲ, ਆਸ਼ਾ ਸੋਭਨਾ, ਰੇਣੁਕਾ ਠਾਕੁਰ ਸਿੰਘ

ਪਾਕਿਸਤਾਨ ਦੀ ਪਲੇਇੰਗ 11
ਮੁਨੀਬਾ ਅਲੀ (ਵਿਕਟਕੀਪਰ), ਗੁਲ ਫਿਰੋਜ਼ਾ, ਸਿਦਰਾ ਅਮੀਨ, ਨਿਦਾ ਡਾਰ, ਆਲੀਆ ਰਿਆਜ਼, ਓਮੈਮਾ ਸੋਹੇਲ, ਫਾਤਿਮਾ ਸਨਾ (ਕਪਤਾਨ), ਤੂਬਾ ਹਸਨ, ਨਸ਼ਰਾ ਸੰਧੂ, ਸਈਦਾ ਅਰੂਬ ਸ਼ਾਹ, ਸਾਦੀਆ ਇਕਬਾਲ


Tarsem Singh

Content Editor

Related News