ਭਾਰਤ ਨੇ ਵੈਸਟਇੰਡੀਜ਼ ਨੂੰ 115 ਦੌੜਾਂ ਨਾਲ ਹਰਾ ਕੇ ਮਹਿਲਾ ਇਕ ਦਿਨਾ ਲੜੀ ਜਿੱਤੀ

Wednesday, Dec 25, 2024 - 10:53 AM (IST)

ਭਾਰਤ ਨੇ ਵੈਸਟਇੰਡੀਜ਼ ਨੂੰ 115 ਦੌੜਾਂ ਨਾਲ ਹਰਾ ਕੇ ਮਹਿਲਾ ਇਕ ਦਿਨਾ ਲੜੀ ਜਿੱਤੀ

ਵਡੋਦਰਾ- ਹਰਲੀਨ ਦਿਓਲ (115) ਦੇ ਪ੍ਰਭਾਵਸ਼ਾਲੀ ਪਹਿਲੇ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਮੰਗਲਵਾਰ ਨੂੰ ਇਥੇ ਦੂਸਰੇ ਮਹਿਲਾ ਇਕ ਦਿਨਾ ਮੈਚ ’ਚ ਵੈਸਟਇੰਡੀਜ਼ ਨੂੰ 115 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ’ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਭਾਰਤ ਨੇ ਲੜੀ ਦਾ ਪਹਿਲਾ ਮੈਚ 211 ਨਾਲ ਜਿੱਤਿਆ ਸੀ। ਤੀਸਰਾ ਮੈਚ 27 ਦਸੰਬਰ ਨੂੰ ਇੱਥੇ ਹੀ ਖੇਡਿਆ ਜਾਵੇਗਾ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕਰ ਕੇ 5 ਵਿਕਟਾਂ ’ਤੇ 358 ਦੌੜਾਂ ਬਣਾਉਣ ਤੋਂ ਬਾਅਦ ਵੈਸਟਇੰਡੀਜ਼ ਨੂੰ 46.2 ਓਵਰ ’ਚ 243 ਦੌੜਾਂ ’ਤੇ ਆਊਟ ਕਰ ਦਿੱਤਾ। ਭਾਰਤ ਨੇ ਇਸ ਤਰ੍ਹਾਂ ਇਕ ਦਿਨਾ ਮੈਚ ’ਚ ਆਪਣੇ ਸਭ ਤੋਂ ਵੱਡੇ ਸਕੋਰ ਦੀ ਬਰਾਬਰੀ ਵੀ ਕੀਤੀ। ਇਸ ਤੋਂ ਪਹਿਲਾਂ ਟੀਮ ਨੇ ਆਇਰਲੈਂਡ ਖਿਲਾਫ 2017 ਵਿਚ 2 ਵਿਕਟਾਂ ’ਤੇ 358 ਦੌੜਾਂ ਬਣਾਈਆਂ ਸਨ।

ਇਹ ਵੈਸਟਇੰਡੀਜ਼ ਖਿਲਾਫ ਕਿਸੇ ਵੀ ਟੀਮ ਵੱਲੋਂ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਵੀ ਹੈ। ਭਾਰਤ ਦੀ ਸਪਿਨਰ ਪ੍ਰਿਯਾ ਮਿਸ਼ਰਾ ਨੇ 49 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦਕਿ ਦੀਪਤੀ ਸ਼ਰਮਾ, ਟਿਟਾਸ ਸਾਧੂ ਅਤੇ ਪ੍ਰਤਿਕਾ ਰਾਵਲ ਨੂੰ 2-2 ਸਫਲਤਾਵਾਂ ਮਿਲੀਆਂ।

ਵੈਸਟਇੰਡੀਜ਼ ਲਈ ਕਪਤਾਨ ਹੇਲੀ ਮੈਥਿਊ ਨੇ 106 ਦੌੜਾਂ ਬਣਾਈਆਂ ਪਰ ਉਸ ਨੇ ਸ਼ੇਮੈਨ ਕੈਂਪਬੇਲ (38) ਤੋਂ ਇਲਾਵਾ ਦੂਸਰੇ ਪਾਸਿਓਂ ਕਿਸੇ ਦਾ ਸਾਥ ਨਹੀਂ ਮਿਲਿਆ। ਉਸ ਨੇ 109 ਗੇਂਦਾਂ ਦੀ ਪਾਰੀ ’ਚ 13 ਚੌਕੇ ਲਗਾਉਣ ਤੋਂ ਇਲਾਵਾ 5ਵੀਂ ਵਿਕਟ ਲਈ ਕੈਂਪਬੇਲ ਨਾਲ 102 ਗੇਂਦਾਂ ’ਚ 112 ਦੌੜਾਂ ਦੀ ਸਾਂਝੇਦਾਰੀ ਕੀਤੀ। ਹਰਲੀਨ ਨੇ 103 ਗੇਂਦਾਂ ਦੀ ਪਾਰੀ ’ਚ 16 ਚੌਕੇ ਜੜੇ। ਉਸ ਨੇ ਆਪਣੀ ਪਾਰੀ ਦੌਰਾਨ 3 ਸ਼ਾਨਦਾਰ ਸਾਂਝੇਦਾਰੀਆਂ ਕੀਤੀਆਂ।

ਇਸ ਤੋਂ ਬਾਅਦ ਵੈਸਟ ਇੰਡੀਜ਼ ਨੇ ਟੀਚੇ ਦਾ ਪਿੱਛਾ ਬੜੀ ਚੌਕਸੀ ਨਾਲ ਕੀਤਾ ਪਰ ਦੀਪਤਾ ਨੇ 6ਵੇਂ ਓਵਰ ’ਚ ਛੱਕਾ ਖਾਣ ਤੋਂ ਬਾਅਦ ਕਿਯਾਨ ਜੋਸੇਫ ਨੂੰ ਪਵੇਲੀਅਨ ਦੀ ਰਾਹ ਦਿਖਾ ਕੇ ਭਾਰਤ ਨੂੰ ਪਹਿਲੀ ਸਫਲਤਾ ਦੁਆਈ। ਮੈਥਿਊਜ਼ ਨੇ ਹਮਲਾਵਰ ਤੇਵਰ ਨਾਲ ਲਗਾਤਾਰ ਅੰਤਰਾਲ ’ਤੇ ਗੇਂਦ ਨੂੰ ਬਾਊਂਡਰੀ ਲਾਈਨ ਦੇ ਪਾਰ ਭੇਜਣਾ ਸ਼ੁਰੂ ਕੀਤਾ। ਦੀਪਤੀ ਦੇ ਓਵਰ ’ਚ ਮੈਥਿਊ ਨੇ 99 ਗੇਂਦਾਂ ’ਚ ਆਪਣਾ ਸੈਂਕੜਾ ਪੂਰਾ ਕੀਤਾ।


author

Tarsem Singh

Content Editor

Related News