ਆ ਗਿਆ ਚੈਂਪੀਅਨਜ਼ ਟਰਾਫੀ ਦਾ ਪੂਰਾ ਸ਼ੈਡਿਊਲ, ਜਾਣੋ ਕਦੋਂ ਤੇ ਕਿੱਥੇ ਹੋਵੇਗਾ ਭਾਰਤ-ਪਾਕਿ ਦਾ ਮਹਾ-ਮੁਕਾਬਲਾ

Wednesday, Dec 25, 2024 - 06:04 AM (IST)

ਆ ਗਿਆ ਚੈਂਪੀਅਨਜ਼ ਟਰਾਫੀ ਦਾ ਪੂਰਾ ਸ਼ੈਡਿਊਲ, ਜਾਣੋ ਕਦੋਂ ਤੇ ਕਿੱਥੇ ਹੋਵੇਗਾ ਭਾਰਤ-ਪਾਕਿ ਦਾ ਮਹਾ-ਮੁਕਾਬਲਾ

ਸਪੋਰਟਸ ਡੈਸਕ- ਪਾਕਿਸਤਾਨ ਦੀ ਮੇਜ਼ਬਾਨੀ 'ਚ ਅਗਲੇ ਸਾਲ ਹੋਣ ਵਾਲੀ ਚੈਂਪੀਅਨਜ਼ ਟਰਾਫੀ 2025 ਦਾ ਪੂਰਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਕ੍ਰਿਸਮਸ ਤੋਂ ਠੀਕ ਇਕ ਦਿਨ ਪਹਿਲਾਂ ਮੰਗਲਵਾਰ (24 ਦਸੰਬਰ) ਨੂੰ ਇਸ ਸ਼ੈਡਿਊਲ ਦਾ ਐਲਾਨ ਕੀਤਾ ਹੈ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਭਾਰਤੀ ਟੀਮ ਪਾਕਿਸਤਾਨ ਦਾ ਦੌਰਾ ਨਹੀਂ ਕਰੇਗੀ। ਅਜਿਹੇ 'ਚ ਇਹ ਟੂਰਨਾਮੈਂਟ ਹਾਈਬ੍ਰਿਡ ਮਾਡਲ ਦੇ ਤਹਿਤ ਕਰਵਾਇਆ ਜਾਵੇਗਾ। ਆਈ.ਸੀ.ਸੀ. ਨੇ ਟੂਰਨਾਮੈਂਟ ਲਈ 4 ਸਥਾਨਾਂ ਦਾ ਫੈਸਲਾ ਕੀਤਾ ਹੈ। ਇਸ ਵਿੱਚ ਇੱਕ ਸਥਾਨ ਯੂਏਈ ਦਾ ਦੁਬਈ ਇੰਟਰਨੈਸ਼ਨਲ ਸਟੇਡੀਅਮ ਰੱਖਿਆ ਗਿਆ ਹੈ, ਜਿਥੇ ਭਾਰਤੀ ਟੀਮ ਆਪਣੇ ਸਾਰੇ ਮੈਚ ਖੇਡੇਗੀ।

ਭਾਰਤੀ ਟੀਮ ਦਾ ਦੂਜਾ ਹੀ ਮੈਚ ਪਾਕਿਸਤਾਨ ਨਾਲ ਹੋਵੇਗਾ

ਉਥੇ ਹੀ ਭਾਰਤੀ ਟੀਮ ਆਪਣਾ ਦੂਜਾ ਮੈਚ ਪਾਕਿਸਤਾਨ ਖਿਲਾਫ ਖੇਡੇਗੀ। ਇਹ ਮਹਾ-ਮੁਕਾਬਲਾ ਮੈਚ 23 ਫਰਵਰੀ ਨੂੰ ਯੂ.ਏ.ਈ. ਦੇ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਹੋਵੇਗਾ। ਕ੍ਰਿਕਟ ਪ੍ਰਸ਼ੰਸਕ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਗਰੁੱਪ ਗੇੜ 'ਚ ਭਾਰਤੀ ਟੀਮ ਆਪਣਾ ਤੀਜਾ ਮੈਚ 3 ਮਾਰਚ ਨੂੰ ਦੁਬਈ 'ਚ ਨਿਊਜ਼ੀਲੈਂਡ ਖਿਲਾਫ ਖੇਡੇਗੀ।

ਇਹ ਵੀ ਪੜ੍ਹੋ- ਸਟਾਰ ਸ਼ੂਟਰ ਮਨੂ ਭਾਕਰ ਨੇ 'ਖੇਲ ਰਤਨ' ਮਾਮਲੇ 'ਤੇ ਭਾਵੁਕ ਪੋਸਟ ਸਾਂਝੀ ਕਰ ਆਖ਼'ਤੀ ਦਿਲ ਦੀ ਗੱਲ

PunjabKesari

ਭਾਰਤ ਅਤੇ ਪਾਕਿਸਤਾਨ ਇਕ ਹੀ ਗਰੁੱਪ 'ਚ

ਚੈਂਪੀਅਨਜ਼ ਟਰਾਫੀ 2025 ਵਿੱਚ 8 ਟੀਮਾਂ ਵਿਚਾਲੇ ਕੁੱਲ 15 ਮੈਚ ਹੋਣਗੇ। ਸਾਰੀਆਂ ਟੀਮਾਂ ਨੂੰ 2 ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਭਾਰਤ ਅਤੇ ਪਾਕਿਸਤਾਨ ਇੱਕੋ ਗਰੁੱਪ-ਏ ਵਿੱਚ ਹਨ। ਉਨ੍ਹਾਂ ਦੇ ਨਾਲ ਬਾਕੀ ਦੋ ਟੀਮਾਂ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਹਨ। ਜਦਕਿ ਦੱਖਣੀ ਅਫਰੀਕਾ, ਆਸਟ੍ਰੇਲੀਆ, ਅਫਗਾਨਿਸਤਾਨ ਅਤੇ ਇੰਗਲੈਂਡ ਨੂੰ ਗਰੁੱਪ-ਬੀ 'ਚ ਰੱਖਿਆ ਗਿਆ ਹੈ।


author

Rakesh

Content Editor

Related News