ਮਹਿਲਾ ਵਿਸ਼ਵ ਕੱਪ ਟੀ20: ਪਾਕਿ ਨੇ ਆਇਰਲੈਂਡ ਨੂੰ 38 ਦੌੜਾਂ ਨਾਲ ਹਰਾਇਆ
Wednesday, Nov 14, 2018 - 04:37 AM (IST)

ਗਯਾਨਾ— ਪਾਕਿਸਤਾਨ ਤੇ ਆਇਰਲੈਂਡ ਵਿਚਾਲੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦਾ ਮੁਕਾਬਲਾ ਮੰਗਲਵਾਰ ਨੂੰ ਗਯਾਨਾ 'ਚ ਖੇਡਿਆ ਗਿਆ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ ਨੇ 140 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਆਇਰਲੈਂਡ ਦੀ ਟੀਮ 20 ਓਵਰਾਂ 'ਚ 101 ਦੌੜਾਂ ਹੀ ਬਣਾ ਸਕੀ ਤੇ ਪਾਕਿਸਤਾਨ ਨੇ ਇਹ ਮੈਚ 38 ਦੌੜਾਂ ਨਾਲ ਜਿੱਤ ਲਿਆ।
ਪਾਕਿਸਤਾਨ ਦੀ ਕਪਤਾਨ ਜਾਵੇਰੀਆ ਖਾਨ ਨੇ ਸ਼ਾਨਦਾਰ ਪਾਰੀ ਖੇਡਦਿਆ ਹੋਇਆ ਜੇਤੂ 74 ਦੌੜਾਂ ਦਾ ਯੋਗਦਾਨ ਦਿੱਤਾ, ਜਿਸ 'ਚ 11 ਚੌਕੇ ਸ਼ਾਮਲ ਹਨ।