5 ਅਕਤੂਬਰ ਨੂੰ ਇਕ ਵਾਰ ਫ਼ਿਰ ਆਹਮੋ-ਸਾਹਮਣੇ ਹੋਣਗੀਆਂ ਭਾਰਤ-ਪਾਕਿ ਕ੍ਰਿਕਟ ਟੀਮਾਂ ! ਨਹੀਂ ਹੋਵੇਗਾ ''ਹੈਂਡਸ਼ੇਕ''
Thursday, Oct 02, 2025 - 10:37 AM (IST)

ਨਵੀਂ ਦਿੱਲੀ (ਏਜੰਸੀ)- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 5 ਅਕਤੂਬਰ ਨੂੰ ਕੋਲੰਬੋ ਵਿੱਚ ਪਾਕਿਸਤਾਨ ਖਿਲਾਫ ਹੋਣ ਵਾਲੇ ਵਿਮੈਂਸ ਵਰਲਡ ਕੱਪ ਮੈਚ ਤੋਂ ਪਹਿਲਾਂ ਵੱਡਾ ਫੈਸਲਾ ਲਿਆ ਹੈ। ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਟੀਮ ਇੰਡੀਆ ਪਾਕਿਸਤਾਨ ਖਿਡਾਰੀਆਂ ਨਾਲ ਰਿਵਾਇਤੀ ਹੈਂਡਸ਼ੇਕ ਨਹੀਂ ਕਰੇਗੀ। ਹਾਲ ਹੀ ਵਿੱਚ ਏਸ਼ੀਆ ਕੱਪ ਦੌਰਾਨ ਭਾਰਤੀ ਪੁਰਸ਼ ਟੀਮ ਨੇ ਦੁਬਈ ਵਿੱਚ ਪਾਕਿਸਤਾਨ ਖਿਲਾਫ ਅਜਿਹਾ ਹੀ ਕੀਤਾ ਸੀ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਸੰਬੰਧੀ ਫੋਰਟਿਸ ਦੇ ਡਾਕਟਰਾਂ ਨੇ ਦਿੱਤੀ ਅਹਿਮ ਅਪਡੇਟ
ਇਹ ਤਣਾਅ ਉਸ ਸਮੇਂ ਹੋਰ ਵੱਧ ਗਿਆ ਜਦੋਂ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਮੋਹਸਿਨ ਨਕਵੀ ਨੇ ਦੁਬਈ ਵਿੱਚ ਭਾਰਤੀ ਖਿਡਾਰੀ ਸੁਰਿਆਕੁਮਾਰ ਯਾਦਵ ਨੂੰ ਜੇਤੂ ਟ੍ਰੌਫੀ ਸੌਂਪਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਹੀ ਭਾਰਤੀ ਪੁਰਸ਼ ਟੀਮ ਨੇ ਵੀ ਪਾਕਿਸਤਾਨੀ ਨੁਮਾਇੰਦਿਆਂ ਤੋਂ ਟ੍ਰੌਫੀ ਲੈਣ ਤੋਂ ਇਨਕਾਰ ਕੀਤਾ ਸੀ।
ਇਹ ਵੀ ਪੜ੍ਹੋ: ਪੰਜਾਬੀ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਕਲਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
BCCI ਦੇ ਇੱਕ ਸੀਨੀਅਰ ਸੂਤਰ ਮੁਤਾਬਕ, "BCCI ਸਰਕਾਰ ਨਾਲ ਜੁੜਿਆ ਹੋਇਆ ਹੈ ਅਤੇ ਟੌਸ ਵੇਲੇ ਕੋਈ ਰਵਾਇਤੀ ਹੱਥ ਨਹੀਂ ਮਿਲਾਇਆ ਜਾਵੇਗਾ, ਨਾ ਹੀ ਮੈਚ ਰੈਫਰੀ ਨਾਲ ਸਾਂਝੀ ਫੋਟੋ ਖਿੱਚੀ ਜਾਵੇਗੀ ਅਤੇ ਨਾ ਹੀ ਮੈਚ ਮੁਕੰਮਲ ਹੋਣ 'ਤੇ ਖਿਡਾਰੀਆਂ ਵਿਚਕਾਰ ਹੱਥ ਮਿਲਾਏ ਜਾਣਗੇ। ਪੁਰਸ਼ਾਂ ਦੁਆਰਾ ਅਪਣਾਈ ਜਾਣ ਵਾਲੀ ਨੀਤੀ ਔਰਤਾਂ ਲਈ ਵੀ ਲਾਗੂ ਕੀਤੀ ਜਾਵੇਗੀ।" ਕੋਲੰਬੋ ਵਿੱਚ ਟਾਸ ਕੌਣ ਪੇਸ਼ ਕਰਦਾ ਹੈ, ਇਸ ਗੱਲ 'ਤੇ ਵੀ ਨੇੜਿਓਂ ਨਜ਼ਰ ਰੱਖੀ ਜਾਵੇਗੀ, ਉਮੀਦ ਹੈ ਕਿ ਇਹ ਕਿਸੇ ਨਿਰਪੱਖ ਦੇਸ਼ ਦਾ ਸਾਬਕਾ ਖਿਡਾਰੀ ਜਾਂ ਮਾਹਰ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8