ਮਹਿਲਾ T20 ਵਿਸ਼ਵ ਕੱਪ : ਦੱਖਣੀ ਅਫਰੀਕਾ ਨੇ ਸਕਾਟਲੈਂਡ ਨੂੰ ਬੁਰੀ ਤਰ੍ਹਾਂ ਹਰਾਇਆ, 80 ਦੌੜਾਂ ਨਾਲ ਜਿੱਤਿਆ ਮੈਚ
Wednesday, Oct 09, 2024 - 08:12 PM (IST)
ਦੁਬਈ : ਦੱਖਣੀ ਅਫਰੀਕਾ ਨੇ ਬੁੱਧਵਾਰ ਨੂੰ ਇੱਥੇ ਆਈਸੀਸੀ ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ ਵਿਚ ਸਕਾਟਲੈਂਡ ਖ਼ਿਲਾਫ਼ 80 ਦੌੜਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਪੰਜ ਵਿਕਟਾਂ 'ਤੇ 166 ਦੌੜਾਂ ਦਾ ਸ਼ਾਨਦਾਰ ਸਕੋਰ ਬਣਾਇਆ। ਜਵਾਬ ਵਿਚ ਸਕਾਟਲੈਂਡ ਦੀ ਟੀਮ ਕਦੇ ਵੀ ਟੀਚੇ ਦੇ ਨੇੜੇ ਪਹੁੰਚਣ ਦੀ ਸਥਿਤੀ ਵਿਚ ਨਹੀਂ ਸੀ ਜਾਪਦੀ ਅਤੇ ਆਖਰਕਾਰ 17.5 ਓਵਰਾਂ ਵਿਚ 86 ਦੌੜਾਂ 'ਤੇ ਆਊਟ ਹੋ ਗਈ।
ਸਕਾਟਲੈਂਡ ਦੇ ਸਿਰਫ ਦੋ ਬੱਲੇਬਾਜ਼ ਹੀ ਦੋਹਰੇ ਅੰਕੜੇ ਤੱਕ ਪਹੁੰਚ ਸਕੇ। ਦੱਖਣੀ ਅਫਰੀਕਾ ਲਈ ਨਾਨਕੁਲੁਲੇਕੋ ਮਾਲਾਬਾ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 12 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਕਲੋਏ ਟਰਾਇਓਨ (22 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਨਦੀਨ ਡੀ. ਕਲਾਰਕ (15 ਦੌੜਾਂ ਦੇ ਕੇ ਦੋ ਵਿਕਟਾਂ) ਨੇ ਵੀ ਦੋ-ਦੋ ਵਿਕਟਾਂ ਲਈਆਂ। ਦੱਖਣੀ ਅਫਰੀਕਾ ਦੀ ਇਹ ਤਿੰਨ ਮੈਚਾਂ ਵਿਚ ਦੂਜੀ ਜਿੱਤ ਹੈ, ਜਿਸ ਨਾਲ ਟੀਮ ਗਰੁੱਪ ਬੀ ਵਿਚ ਸਿਖਰ ’ਤੇ ਪਹੁੰਚ ਗਈ ਹੈ। ਸਕਾਟਲੈਂਡ ਦੀ ਟੀਮ ਆਖਰੀ ਸਥਾਨ 'ਤੇ ਹੈ।
ਇਹ ਵੀ ਪੜ੍ਹੋ : ਜੋਅ ਰੂਟ ਨੇ ਤੋੜਿਆ ਐਲਿਸਟੇਅਰ ਕੁੱਕ ਦਾ ਰਿਕਾਰਡ, ਟੈਸਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬਣੇ ਬੱਲੇਬਾਜ਼
ਕਪਤਾਨ ਲੌਰਾ ਵੋਲਵਰਟ ਅਤੇ ਉਸ ਦੀ ਸਲਾਮੀ ਜੋੜੀਦਾਰ ਟੇਜ਼ਮਿਨ ਬ੍ਰਿਟਸ ਨੇ 7.3 ਓਵਰਾਂ ਵਿਚ 64 ਦੌੜਾਂ ਜੋੜ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਵੋਲਵਰਟ ਨੇ 27 ਗੇਂਦਾਂ 'ਚ 40 ਦੌੜਾਂ ਬਣਾਈਆਂ ਅਤੇ ਇਸ ਦੌਰਾਨ ਉਸ ਨੇ ਪੰਜ ਚੌਕੇ ਅਤੇ ਇਕ ਛੱਕਾ ਵੀ ਲਗਾਇਆ। ਬ੍ਰਿਟਸ ਨੇ 35 ਗੇਂਦਾਂ ਵਿਚ ਪੰਜ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 43 ਦੌੜਾਂ ਬਣਾਈਆਂ। ਪਾਵਰ ਪਲੇਅ 'ਚ ਹਮਲਾਵਰ ਬੱਲੇਬਾਜ਼ੀ ਦੀ ਬਦੌਲਤ ਦੱਖਣੀ ਅਫਰੀਕਾ ਦੀ ਟੀਮ 10 ਓਵਰਾਂ 'ਚ ਇਕ ਵਿਕਟ 'ਤੇ 83 ਦੌੜਾਂ ਬਣਾਉਣ 'ਚ ਸਫਲ ਰਹੀ। ਇਸ ਤੋਂ ਬਾਅਦ ਮਾਰੀਜਨ ਕੈਪ ਨੇ ਸਿਰਫ 24 ਗੇਂਦਾਂ 'ਤੇ ਛੇ ਚੌਕਿਆਂ ਦੀ ਮਦਦ ਨਾਲ 43 ਦੌੜਾਂ ਦੀ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ 150 ਦੌੜਾਂ ਤੋਂ ਪਾਰ ਲਿਜਾਣ 'ਚ ਅਹਿਮ ਭੂਮਿਕਾ ਨਿਭਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8