ਸਾਲਾਂ ਤੋਂ ਮਹਿਲਾ ਲੀਗ ਦਾ ਇੰਤਜ਼ਾਰ ਸੀ, ਕੋਚ ਦੇ ਰੂਪ ਵਿਚ ਜੁੜਨਾ ਵੀ ਮਾਣ ਦੀ ਗੱਲ : ਰਾਣੀ ਰਾਮਪਾਲ

Wednesday, Oct 16, 2024 - 01:04 PM (IST)

ਸਾਲਾਂ ਤੋਂ ਮਹਿਲਾ ਲੀਗ ਦਾ ਇੰਤਜ਼ਾਰ ਸੀ, ਕੋਚ ਦੇ ਰੂਪ ਵਿਚ ਜੁੜਨਾ ਵੀ ਮਾਣ ਦੀ ਗੱਲ : ਰਾਣੀ ਰਾਮਪਾਲ

ਨਵੀਂ ਦਿੱਲੀ, (ਭਾਸ਼ਾ)- ਭਾਰਤੀ ਮਹਿਲਾ ਹਾਕੀ ਦੀ ‘ਪੋਸਟਰ ਗਰਲ’ ਰਹੀ ਸਾਬਕਾ ਕਪਤਾਨ ਰਾਣੀ ਰਾਮਪਾਲ ਨੇ ਮਹਿਲਾ ਲੀਗ ਦੀ ਸ਼ੁਰੂਆਤ ਨੂੰ ਦੇਸ਼ ਵਿਚ ਖੇਡ ਲਈ ਮੀਲ ਦਾ ਪੱਥਰ ਦੱਸਦੇ ਹੋਏ ਕਿਹਾ ਕਿ ਉਸ ਨੂੰ ਸਾਲਾਂ ਤੋਂ ਇਸਦਾ ਇੰਤਜ਼ਾਰ ਸੀ ਤੇ ਹੁਣ ਖਿਡਾਰੀ ਦੇ ਰੂਪ ਵਿਚ ਭਾਵੇਂ ਹੀ ਨਾ ਪਰ ਕੋਚ ਦੇ ਤੌਰ ’ਤੇ ਵੀ ਇਸ ਨਾਲ ਜੁੜ ਕੇ ਉਹ ਮਾਣ ਮਹਿਸੂਸ ਕਰ ਰਹੀ ਹੈ।

ਟੋਕੀਓ ਓਲੰਪਿਕ 2021 ਵਿਚ ਇਤਿਹਾਸਕ ਚੌਥੇ ਸਥਾਨ ’ਤੇ ਰਹੀ ਭਾਰਤੀ ਟੀਮ ਦੀ ਕਪਤਾਨ ਰਾਣੀ ਦੇਸ਼ ਵਿਚ ਪਹਿਲੀ ਵਾਰ ਸ਼ੁਰੂ ਹੋ ਰਹੀ ਹਾਕੀ ਇੰਡੀਆ ਮਹਿਲਾ ਲੀਗ ਵਿਚ ਪੰਜਾਬ ਤੇ ਹਰਿਆਣਾ ਦੇ ਸੂਰਮਾ ਹਾਕੀ ਕਲੱਬ ਦੀ ਮੈਂਟਰ ਤੇ ਕੋਚ ਹੋਵੇਗੀ।

ਰਾਣੀ ਨੇ ਇੱਥੇ ਮਹਿਲਾ ਲੀਗ ਲਈ ਖਿਡਾਰੀਆਂ ਦੀ ਨਿਲਾਮੀ ਦੌਰਾਨ ਕਿਹਾ,‘‘ਹਾਕੀ ਮੇਰਾ ਜਨੂੰਨ ਹੈ। ਮੈਂ ਜਿੰਨਾ ਸਮਾਂ ਖੇਡੀ, ਜਨੂੰਨ ਦੇ ਨਾਲ ਖੇਡੀ। ਮੇਰੇ ਦਿਮਾਗ ਵਿਚ ਹਮੇਸ਼ਾ ਤੋਂ ਇਹ ਸੀ ਕਿ ਭਾਰਤੀ ਹਾਕੀ ਨਾਲ ਜੁੜਨ ਲਈ ਜੋ ਵੀ ਮੌਕਾ ਮਿਲੇਗਾ, ਉਸ ਨੂੰ ਮੈਂ ਸਵੀਕਾਰ ਜ਼ਰੂਰ ਕਰਾਂਗੀ। ਹਾਕੀ ਮੇਰੇ ਦਿਮਾਗ ਵਿਚ ਹਮੇਸ਼ਾ ਚੱਲਦੀ ਰਹਿੰਦੀ ਸੀ।’’
 


author

Tarsem Singh

Content Editor

Related News