ਭਾਰਤੀ ਮਹਿਲਾ ਹਾਕੀ ਟੀਮ ਵੀ ਫਾਈਨਲ ''ਚ

Wednesday, Aug 21, 2019 - 10:37 AM (IST)

ਭਾਰਤੀ ਮਹਿਲਾ ਹਾਕੀ ਟੀਮ ਵੀ ਫਾਈਨਲ ''ਚ

ਸਪੋਰਟਸ ਡੈਸਕ- ਭਾਰਤੀ ਮਹਿਲਾ ਹਾਕੀ ਟੀਮ ਨੇ ਚੀਨ ਨਾਲ ਮੰਗਲਵਾਰ ਗੋਲ ਰਹਿਤ ਡਰਾਅ ਖੇਡ ਕੇ 4 ਦੇਸ਼ਾਂ ਦੇ ਓਲੰਪਿਕ ਟੈਸਟ ਈਵੈਂਟ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ। ਭਾਰਤ ਨੇ ਆਪਣੇ ਪਿਛਲੇ ਮੁਕਾਬਲੇ ਵਿਚ ਵਿਸ਼ਵ ਦੀ ਨੰਬਰ-2 ਟੀਮ ਆਸਟਰੇਲੀਆ ਨੂੰ 2-2 ਨਾਲ ਡਰਾਅ 'ਤੇ ਰੋਕਿਆ ਸੀ। ਵਿਸ਼ਵ ਵਿਚ 10ਵੇਂ ਨੰਬਰ ਦੀ ਭਾਰਤੀ ਟੀਮ ਦੀ ਗੋਲਕੀਪਰ ਸਵਿਤਾ ਨੇ ਇਸ ਮੁਕਾਬਲੇ ਵਿਚ ਕਈ ਸ਼ਾਨਦਾਰ ਬਚਾਅ ਕੀਤੇ ਤੇ ਚੀਨ ਨੂੰ ਗੋਲ ਕਰਨ ਤੋਂ ਰੋਕੀ ਰੱਖਿਆ।PunjabKesari

ਭਾਰਤ ਨੇ ਕਈ ਚੰਗੇ ਮੌਕੇ ਬਣਾਏ ਪਰ ਉਸ ਦਾ ਫਾਇਦਾ ਨਹੀਂ ਚੁੱਕ ਸਕਿਆ। ਭਾਰਤ ਦਾ ਬੁੱਧਵਾਰ ਹੋਣ ਵਾਲੇ ਫਾਈਨਲ ਵਿਚ ਮੇਜ਼ਬਾਨ ਤੇ ਵਿਸ਼ਵ ਦੀ 14ਵੇਂ ਨੰਬਰ ਦੀ ਟੀਮ ਜਾਪਾਨ ਨਾਲ ਮੁਕਾਬਲਾ ਹੋਵੇਗਾ। 


Related News