ਮਹਿਲਾ ਹਾਕੀ : ਭਾਰਤ-ਬ੍ਰਿਟੇਨ ਮੈਚ ਗੋਲ-ਰਹਿਤ ਡਰਾਅ ਰਿਹਾ

10/02/2019 1:12:38 AM

ਮਾਰਲੋ (ਇੰਗਲੈਂਡ)- ਭਾਰਤੀ ਮਹਿਲਾ ਹਾਕੀ ਟੀਮ ਨੇ ਇੰਗਲੈਂਡ ਦੇ ਆਪਣੇ ਦੌਰੇ ਦਾ ਤੀਜਾ ਮੈਚ ਮੰਗਲਵਾਰ ਨੂੰ ਇਥੇ ਗੋਲ-ਰਹਿਤ ਡਰਾਅ ਖੇਡਿਆ। ਦੋਵੇਂ ਟੀਮਾਂ ਨੇ ਚੌਕਸੀ ਨਾਲ ਸ਼ੁਰੂਆਤ ਕੀਤੀ। ਭਾਰਤੀ ਟੀਮ ਨੇ ਪਹਿਲੇ ਕੁਆਰਟਰ ਦੇ ਆਖਿਰ ਵਿਚ ਹਮਲਾਵਰ ਰੁਖ ਅਪਣਾਇਆ ਤੇ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਉਹ ਇਸ ਦਾ ਫਾਇਦਾ ਨਹੀਂ ਚੁੱਕ ਸਕੀ। ਭਾਰਤੀ ਟੀਮ ਨੇ ਦੂਜੇ ਕੁਆਰਟਰ 'ਚ ਵੀ ਹਮਲਾਵਰ ਰੁਖ ਅਪਣਾਇਆ। ਉਸ ਨੂੰ 20ਵੇਂ ਮਿੰਟ ਵਿਚ ਦੂਜਾ ਪੈਨਲਟੀ ਕਾਰਨਰ ਮਿਲਿਆ ਪਰ ਬ੍ਰਿਟਿਸ਼ ਟੀਮ ਨੇ ਇਸ ਦਾ ਵੀ ਸ਼ਾਨਦਾਰ ਬਚਾਅ ਕੀਤਾ। ਭਾਰਤ ਨੇ ਤੀਜੇ ਕੁਆਰਟਰ ਦੇ ਸ਼ੁਰੂ ਵਿਚ ਵੀ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਉਸ ਨੇ ਇਸ ਨੂੰ ਵੀ ਖਰਾਬ ਕਰ ਦਿੱਤਾ।
ਬ੍ਰਿਟੇਨ ਨੇ ਜਵਾਬੀ ਹਮਲਾ ਕਰ ਕੇ 35ਵੇਂ ਮਿੰਟ ਵਿਚ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਭਾਰਤੀ ਗੋਲਕੀਪਰ ਸਵਿਤਾ ਨੇ ਉਸ ਦਾ ਚੰਗਾ ਬਚਾਅ ਕੀਤਾ। ਭਾਰਤੀ ਟੀਮ ਨੇ ਹਮਲਵਾਰ ਰੁਖ ਬਰਕਰਾਰ ਰੱਖਿਆ ਤੇ 38ਵੇਂ ਮਿੰਟ ਵਿਚ ਉਸ ਨੂੰ ਚੌਥਾ ਪੈਨਲਟੀ ਕਾਰਨਰ ਮਿਲਿਆ ਪਰ ਇਸ ਵਾਰ ਵੀ ਅਸਫਲਤਾ ਹੀ ਮਿਲੀ। ਦੋਵੇਂ ਟੀਮਾਂ ਨੇ ਚੌਥੇ ਕੁਆਰਟਰ ਵਿਚ ਵੀ ਗੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਨੂੰ ਸਫਲਤਾ ਨਹੀਂ ਮਿਲੀ। ਭਾਰਤ ਕੋਲ ਆਖਰੀ ਪਲਾਂ ਵਿਚ ਗੋਲ ਕਰਨ ਦਾ ਮੌਕਾ ਸੀ ਪਰ ਇਸ ਵਾਰ ਵੀ ਉਸ ਨੇ ਪੈਨਲਟੀ ਕਾਰਨਰ ਬੇਕਾਰ ਕਰ ਦਿੱਤਾ। ਭਾਰਤੀ ਮਹਿਲਾ ਹਾਕੀ ਟੀਮ ਬੁੱਧਵਾਰ ਨੂੰ ਬ੍ਰਿਟੇਨ ਨਾਲ ਆਪਣਾ ਚੌਥਾ ਮੈਚ ਖੇਡੇਗੀ।


Gurdeep Singh

Content Editor

Related News