ਮਹਿਲਾ ਯੂਰੋ ਕੱਪ ਫੁੱਟਬਾਲ : ਇੰਗਲੈਂਡ ਕੁਆਟਰਫਾਈਨਲ ਨੇੜੇ
Tuesday, Jul 25, 2017 - 02:16 AM (IST)

ਬ੍ਰੇਡਾ— ਫ੍ਰਾਨ ਕਰਬੀ ਅਤੇ ਜੋੜੀ ਟੇਲਰ ਦੇ ਗੋਲਾਂ ਦੀ ਮਦਦ ਨਾਲ ਇੰਗਲੈਂਡ ਟੀਮ ਸਪੇਨ ਨੂੰ ਹਰਾਕੇ ਮਹਿਲਾ ਯੂਰੋ ਕੱਪ ਫੁੱਟਬਾਲ ਦੇ ਕੁਆਟਰਫਾਈਨਲ 'ਚ ਜਗ੍ਹਾ ਬਣਾਉਂਣ ਦੇ ਨੇੜੇ ਪਹੁੰਚ ਗਈ ਹੈ। ਇੰਗਲੈਂਡ ਨੇ ਇਹ ਮੁਕਾਬਲਾ 2-0 ਨਾਲ ਜਿੱਤ ਲਿਆ।
ਇਸ ਤੋਂ ਪਹਿਲੇ ਕੈਰੋਲੀਨਾ ਮੇਂਡੇਸ ਅਤੇ ਅਨਾ ਲੇਈਤੇ ਦੇ ਗੋਲਾਂ ਦੀ ਮਦਦ ਨਾਲ ਪੁਰਤਗਾਲ ਨੇ ਸਕਾਟਲੈਂਡ ਨੂੰ 2-1 ਨਾਲ ਹਰਾਇਆ।
ਇੰਗਲੈਂਡ ਗਰੁੱਪ-ਡੀ ਚੋਟੀ 'ਤੇ ਹੈ। ਜਿਸ ਨੇ ਪਹਿਲੇ ਮੈਚ 'ਚ ਸਕਾਟਲੈਂਡ ਨੂੰ 6-0 ਨਾਲ ਹਰਾਇਆ ਸੀ।