ਮਹਿਲਾ ਕ੍ਰਿਕਟ:  ਆਸਟਰੇਲੀਆ ਤੋਂ ਹਾਰ ਦੇ ਬਾਅਦ ਇਹ ਕਦਮ ਚੁਕੇਗੀ BCCI

Tuesday, Mar 20, 2018 - 05:58 PM (IST)

ਮਹਿਲਾ ਕ੍ਰਿਕਟ:  ਆਸਟਰੇਲੀਆ ਤੋਂ ਹਾਰ ਦੇ ਬਾਅਦ ਇਹ ਕਦਮ ਚੁਕੇਗੀ BCCI

ਨਵੀਂ ਦਿੱਲੀ (ਬਿਊਰੋ)— ਆਸਟਰੇਲੀਆ ਦੇ ਹਥੋਂ ਚੈਂਪੀਅਨਸ਼ਿਪ ਮੈਚਾਂ 'ਚ ਕਰਾਰੀ ਹਾਰ ਦੇ ਬਾਅਦ ਬੀ.ਸੀ.ਸੀ.ਆਈ. ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਬੈਂਚ ਸਟਰੈਂਥ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਚੋਣਕਰਤਾਵਾਂ ਨੂੰ ਤੇਜ਼ ਗੇਂਦਬਾਜ਼ਾਂ, ਸਪਿਨਰਾਂ ਅਤੇ ਵਿਕਟਕੀਪਰਾਂ ਦਾ ਪੂਲ ਤਿਆਰ ਕਰਨ ਲਈ ਕਿਹਾ ਗਿਆ ਹੈ।  ਜਿਨ੍ਹਾਂ ਨੂੰ ਇਸ ਮਹੀਨੇ ਦੇ ਆਖਰ 'ਚ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਸ਼ੁਰੂ ਹੋ ਰਹੇ ਕੈਂਪ 'ਚ ਪਰਖਿਆ ਜਾਵੇਗਾ।
ਮਿਤਾਲੀ ਰਾਜ ਅਤੇ ਝੂਲਨ ਗੋਸਵਾਮੀ ਆਪਣੇ ਕਰੀਅਰ ਦੇ ਆਖਰੀ ਪੜਾਅ 'ਤੇ ਹਨ ਅਤੇ ਬੋਰਡ ਨੂੰ ਉਨ੍ਹਾਂ ਦੇ ਬਦਲ ਲਭਣੇ ਹੋਣਗੇ। ਤੇਜ਼ ਗੇਂਦਬਾਜ਼ ਝੁਲਨ ਆਸਟਰੇਲੀਆ ਦੇ ਖਿਲਾਫ ਨਹੀਂ ਖੇਡ ਸਕੀ ਸੀ, ਜਿਸ 'ਚ ਭਾਰਤ ਨੂੰ 3—0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਸੀ.ਓ. ਮੈਂਬਰ ਡਾਇਨਾ ਏਡੁਲਜੀ, ਮਿਤਾਲੀ (ਵਨਡੇ ਕਪਤਾਨ), ਹਰਮਨਪ੍ਰੀਤ ਕੌਰ (ਟੀ-20 ਕਪਤਾਨ), ਹੇਮਲਤਾ ਕਾਲਾ (ਚੋਣ ਕਮੇਟੀ ਮੁੱਖ) ਅਤੇ ਪ੍ਰੋਫੈਸਰ ਰਤਨਾਕਰ ਸ਼ੇਟ੍ਹੀ ਦੀ ਮਹਿਲਾ ਕਮੇਟੀ ਬੈਠਕ 28 ਮਾਰਚ ਨੂੰ ਹੋਵੇਗੀ, ਜਿਸ 'ਚ ਆਸਟਰੇਲੀਆ ਖਿਲਾਫ ਟੀਮ ਦੇ ਸ਼ਰਮਨਾਕ ਪ੍ਰਦਰਸ਼ਨ ਦੀ ਗਲ ਕੀਤੀ ਜਾਵੇਗੀ।
ਏਡੁਲਜੀ ਨੇ ਕਿਹਾ, ਸਾਨੂੰ ਚੰਗੇ ਤੇਜ਼ ਗੇਂਦਬਾਜ਼ਾਂ ਅਤੇ ਸਪਿਨਰਾਂ ਦੀ ਜ਼ਰੂਰਤ ਹੈ। ਆਸਟਰੇਲੀਆ ਖਿਲਾਫ ਸੀਰੀਜ਼ 'ਚ ਇਹ ਸਾਫ ਹੋ ਗਿਆ ਕਿ ਆਸਟਰੇਲੀਆ ਨੇ ਸਾਡੀ ਸਪਿਨ ਗੇਂਦਬਾਜ਼ੀ ਆਸਾਨੀ ਨਾਲ ਖੇਡੀ ਸੀ। ਜਦਕਿ ਸਾਡੀ ਟੀਮ ਉਨ੍ਹਾਂ ਖਿਲਾਫ ਸੰਘਰਸ਼ ਕਰਦੀ ਦਿਸੀ।


Related News