ਕ੍ਰਿਕਟਰ ਬਾਬਰ ਆਜਮ ਦੀਆਂ ਵਧੀਆਂ ਮੁਸ਼ਕਲਾਂ, ਜਬਰ-ਜ਼ਿਨਾਹ ਮਗਰੋਂ ਹੁਣ ਦਰਜ ਹੋਇਆ ਇਰਾਦਾ ਕਤਲ ਦਾ ਕੇਸ

12/11/2020 1:23:56 PM

ਸਪੋਰਟਸ ਡੈਸਕ : ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜਮ 'ਤੇ ਪਿਛਲੇ ਮਹੀਨੇ ਇਕ ਕੁੜੀ ਨੇ ਵਿਆਹ ਦਾ ਝਾਂਸਾ ਦੇ ਕੇ 10 ਸਾਲਾਂ ਤੱਕ ਉਸ ਨਾਲ ਜਬਰ-ਜ਼ਿਨਾਹ ਕਰਣ ਅਤੇ ਗਰਭਪਾਤ ਕਰਾਉਣ ਦੇ ਦੋਸ਼ ਲਗਾਏ ਸਨ। ਹੁਣ ਉਕਤ ਕੁੜੀ ਨੇ ਬਾਬਰ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰਵਾਇਆ ਹੈ। ਮਹਿਲਾ ਮੁਤਾਬਕ ਬਾਬਰ ਨੇ ਉਨ੍ਹਾਂ ਨੂੰ ਜਾਨੋਂ ਮਰਵਾਉਣ ਦੀ ਕੋਸ਼ਿਸ਼ ਕੀਤੀ ਹੈ।  

ਇਹ ਵੀ ਪੜ੍ਹੋ: ਕਿਸਾਨਾਂ ਦੇ ਸਮਰਥਨ 'ਚ ਅੰਤਰਰਾਸ਼ਟਰੀ ਬਾਕਸਰ ਸੁਮਿਤ ਟਰੈਕਟਰ 'ਤੇ ਗਿਆ ਲਾੜੀ ਵਿਆਹੁਣ (ਵੇਖੋ ਤਸਵੀਰਾਂ)

PunjabKesari

ਪੀੜਤ ਕੁੜੀ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਗੱਡੀ 'ਤੇ ਕੁੱਝ ਲੋਕਾਂ ਨੇ ਅੰਨੇਵਾਹ ਫਾਇਰਿੰਗ ਕੀਤੀ ਪਰ ਉਹ ਇਸ ਹਮਲੇ ਵਿਚ ਵਾਲ-ਵਾਲ ਬੱਚ ਗਈ। ਘਟਨਾ ਲਾਹੌਰ ਦੇ ਕਾਨਹਾ ਪੁਲਸ ਸਟੇਸ਼ਨ ਦੇ ਨਜ਼ਦੀਕ ਦੀ ਹੈ। ਸਥਾਨਕ ਮੀਡੀਆ ਰਿਪੋਰਟਸ ਮੁਤਾਬਕ ਹਮਲਾਵਰ ਮੋਟਸਾਈਕਲ 'ਤੇ ਸਵਾਰ ਸਨ।  ਐਫ.ਆਈ.ਆਰ. ਮੁਤਾਬਕ ਪੀੜਤਾ ਨੂੰ ਪਿਛਲੇ ਕਈ ਦਿਨਾਂ ਤੋਂ ਜਾਨਲੇਵਾ ਧਮਕੀ ਵੀ ਮਿਲ ਰਹੀ ਸੀ ਅਤੇ ਪਾਕਿਸਤਾਨ ਦੇ ਵਜੀਰ-ਏ-ਆਜਮ ਇਮਰਾਨ ਖਾਨ ਤੋਂ ਸੁਰੱਖਿਆ ਦੀ ਵੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ: ਵਿਆਹ ਦੀ ਤੀਜੀ ਵਰ੍ਹੇਗੰਢ ਮੌਕੇ ਵਿਰਾਟ ਕੋਹਲੀ ਨੇ ਅਨੁਸ਼ਕਾ ਲਈ ਲਿਖਿਆ ਖ਼ਾਸ ਪੈਗ਼ਾਮ (ਵੇਖੋ ਤਸਵੀਰਾਂ)

ਇਸ ਤੋਂ ਪਹਿਲਾਂ ਕੋਰਟ ਨੇ ਬਾਬਰ ਆਜਮ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਫਟਕਾਰ ਲਗਾਉਂਦੇ ਹੋਏ ਪੀੜਤਾ ਨੂੰ ਪਰੇਸ਼ਾਨ ਨਾ ਕਰਣ ਨੂੰ ਕਿਹਾ ਸੀ ਅਤੇ ਅੱਗੇ ਦੀ ਕਾਰਵਾਈ ਲਈ ਪੁਲਸ ਤੋਂ ਵੀ ਜਵਾਬ ਮੰਗਿਆ ਸੀ। ਫਿਲਹਾਲ ਬਾਬਰ ਆਜਮ ਪਾਕਿਸਤਾਨ ਟੀਮ ਨਾਲ ਇਸ ਸਮੇਂ ਨਿਊਜ਼ੀਲੈਂਡ ਦੌਰੇ 'ਤੇ ਹਨ।

ਇਹ ਵੀ ਪੜ੍ਹੋ: ਅੰਨਾ ਹਜਾਰੇ ਦੀ ਕੇਂਦਰ ਸਰਕਾਰ ਨੂੰ ਚਿਤਾਵਨੀ, ‘ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਕਰਾਂਗੇ ਜਨ ਅੰਦੋਲਨ’


cherry

Content Editor

Related News