ਦਰਸ਼ਕਾਂ ਤੋਂ ਬਿਨਾ, ਰੋਜ਼ਾਨਾ ਮੈਚ ਤੇ ਕੋਰੋਨਾ ਜਾਂਚ ਵਿਚਾਲੇ ਸਪੇਨ ''ਚ ਹੋਵੇਗੀ ਫੁੱਟਬਾਲ ਦੀ ਵਾਪਸੀ

06/10/2020 6:49:33 PM

ਮੈਡ੍ਰਿਡ : ਖਾਲੀ ਪਏ ਸਟੇਡੀਅਮਾਂ ਦੇ ਸਾਹਮਣੇ, ਹਫਤੇ ਦੀ ਵਜਾਏ ਰੋਜ਼ਾਨਾ ਮੈਚ ਤੇ ਅਣਗਿਣਤ ਕੋਰੋਨਾ ਵਾਇਰਸ ਜਾਂਚ ਦੇ ਨਾਲ ਸਪੇਨ ਵਿਚ ਫੁੱਟਬਾਲ ਦੀ ਵਾਪਸੀ ਹੋਣ ਜਾ ਰਹੀ ਹੈ। ਸਪੈਨਿਸ਼ ਲੀਗ 3 ਮਹੀਨਿਆਂ ਬਾਅਦ ਇਸ ਹਫਤੇ ਫਿਰ ਸ਼ੁਰੂ ਹੋ ਜਾਵੇਗੀ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ ਸੀ। ਬੁੰਦੇਸਲੀਗਾ ਤੋਂ ਬਾਅਦ ਯੂਰਪ ਵਿਚ ਸ਼ੁਰੂ ਹੋਣ ਵਾਲੀ ਇਹ ਦੂਜੀ ਲੀਗ ਹੋਵੇਗੀ। ਪ੍ਰੀਮੀਅਰ ਲੀਗ ਅਤੇ ਇਤਾਲਵੀ ਲੀਗ ਆਉਣ ਵਾਲੇ ਸਮੇਂ ਵਿਚ ਸ਼ੁਰੂ ਹੋ ਜਾਵੇਗੀ। ਸਪੈਨਿਸ਼ ਲੀਗ ਦਾ ਪਹਿਲਾ ਮੁਕਾਬਲਾ ਸੇਵਿਲਾ ਅਤੇ ਰੀਅਲ ਬੇਤਿਸ ਵਿਚਾਲੇ ਹੋਵੇਗਾ। ਹਫ਼ਤੇ ਦੇ ਆਖਿਰ 'ਚ ਬਾਰਸੀਲੋਨਾ ਦੀ ਟੱਕਰ ਮਾਲੋਰਕਾ ਨਾਲ ਅਤੇ ਰੀਅਲ ਮੈਡ੍ਰਿਡ ਦਾ ਮੁਕਾਬਲਾ ਏਬਾਰ ਨਾਲ ਹੋਵੇਗਾ। 

ਸਾਬਕਾ ਚੈਂਪੀਅਨ ਬਾਰਸੀਲੋਨਾ ਦੇ ਮੈਡ੍ਰਿਡ ਤੋਂ 2 ਅੰਕ ਵੱਧ ਹਨ। ਲੀਗ ਦੇ 19 ਜੁਲਾਈ ਤਕ ਰੋਜ਼ਾਨਾ ਮੈਚ ਹੋਣਗੇ। ਹਰ ਮੈਚ ਤੋਂ ਪਹਿਲਾਂ ਸਾਰੇ ਖਿਡਾਰੀਆਂ ਅਤੇ ਕੋਚਾਂ ਦੀ ਜਾਂਚ ਕੀਤੀ ਜਾਵੇਗੀ। ਸਟੇਡੀਅਮ ਫਿਲਹਾਲ ਖਾਲ਼ੀ ਹੈ ਪਰ ਲੀਗ ਨੇ ਕਿਹਾ ਕਿ ਸੈਸ਼ਨ ਦੇ ਆਖਿਰ ਵਿਚ ਦਰਸ਼ਕ ਸਟੇਡੀਅਮ ਵਿਚ ਪਰਤ ਸਕਦੇ ਹਨ। ਸਰਕਾਰ ਹੋਲੀ-ਹੋਲੀ ਲਾਕਡਾਊਨ ਹਟਾ ਰਹੀ ਹੈ। ਸਪੇਨ ਵਿਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਕਰੀਬ 28000 ਲੋਕ ਮਾਰੇ ਗਏ ਹਨ।


Ranjit

Content Editor

Related News