ਬਿਨਾ ਕਿਸੇ ਸ਼ੱਕ ਤੋਂ ਬੁਮਰਾਹ ਮੌਜੂਦਾ ਸਮੇਂ ਦਾ ਸਰਵਸ੍ਰੇਸ਼ਠ ਗੇਂਦਬਾਜ਼ ਹੈ : ਬ੍ਰੈਟ ਲੀ

Thursday, Sep 05, 2019 - 05:37 PM (IST)

ਬਿਨਾ ਕਿਸੇ ਸ਼ੱਕ ਤੋਂ ਬੁਮਰਾਹ ਮੌਜੂਦਾ ਸਮੇਂ ਦਾ ਸਰਵਸ੍ਰੇਸ਼ਠ ਗੇਂਦਬਾਜ਼ ਹੈ : ਬ੍ਰੈਟ ਲੀ

ਸਪੋਰਟਸ ਡੈਸਕ : ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਅਤੇ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ਾਂ ਵਿਚੋਂ ਇਕ ਬ੍ਰੈਟ ਲੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਖਿਡਾਰੀ ਜਸਪ੍ਰੀਤ ਬੁਮਰਾਹ ਬਿਨਾ ਕਿਸੇ ਸ਼ੱਕ ਤੋਂ ਮੌਜੂਦਾ ਸਮੇਂ ਦੇ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ ਹਨ। ਆਸਟਰੇਲੀਆਈ ਕੰਪਨੀ ਕੋਚੇਲਿਅਰ ਦੇ ਬ੍ਰਾਂਡ ਅੰਬੈਸਡਰ ਦੇ ਤੌਰ 'ਤੇ ਇੱਥੇ ਆਏ 42 ਸਾਲਾਂ ਲੀ ਨੇ, ਬੀ. ਜੇ. ਮੈਡਿਕਲ ਕਾਲੇਜ ਵਿਚ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਬੁਮਰਾਹ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਇਸ ਸਮੇਂ ਵਰਲਡ ਦੇ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ ਹਨ।

PunjabKesari

ਜ਼ਿਕਰਯੋਗ ਹੈ ਕਿ ਆਈ. ਸੀ. ਸੀ. ਵਨ ਡੇ ਰੈਂਕਿੰਗ ਵਿਚ ਚੋਟੀ 'ਤੇ ਮੌਜੂਦ ਬੁਮਰਾਹ ਗੁਜਰਾਤ ਦੇ ਅਹਿਮਦਾਬਾਦ ਦੇ ਰਹਿਣ ਵਾਲੇ ਹਨ। ਇਕ ਪ੍ਰਸ਼ਨ ਦੇ ਜਵਾਬ 'ਚ ਲੀ ਨੇ ਕਿਹਾ ਕਿ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਵੀ. ਵੀ. ਐੱਲ. ਲਕਸ਼ਮਣ ਅਤੇ ਐੱਮ. ਐੱਸ. ਧੋਨੀ ਸਮੇਤ ਉਸਦੇ ਸਮੇਂ ਦੇ ਸਾਰੇ ਭਾਰਤੀ ਬੱਲੇਬਾਜ਼ਾਂ ਨੂੰ ਗੇਂਦਬਾਜ਼ੀ ਕਰਨ 'ਚ ਪਰੇਸ਼ਾਨੀ ਹੁੰਦੀ ਸੀ। ਉਸਨੇ ਮਜ਼ਾਕੀਆ ਅੰਦਾਜ਼ 'ਚ ਕਿਹਾ ਕਿ ਉਸਨੂੰ ਤਾਂ ਸਾਰੇ ਭਾਰਤੀ ਬੱਲੇਬਾਜ਼ਾਂ ਨੂੰ ਲੈ ਕੇ ਡਰਾਵਣੇ ਸੁਪਨੇ ਆਉਂਦੇ ਸੀ। ਉਸਦੀ ਜ਼ਿੰਦਗੀ ਵਿਚ ਸਭ ਤੋਂ ਮੁਸ਼ਕਿਲ ਪਲਾਂ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਲੀ ਨੇ ਕਿਹਾ ਕਿ ਵੈਸੇ ਤਾਂ ਜ਼ਿੰਦਗੀ ਅਤੇ ਪੇਸ਼ੇਵਰ ਕਰੀਅਰ ਵਿਚ ਅਜਿਹੇ ਕਈ ਪਲ ਆਏ ਹਨ ਪਰ ਉਹ ਪਲ ਖਾਸ ਤੌਰ 'ਤੇ ਯਾਦ ਹਨ ਜਦੋਂ ਉਨ੍ਹਾਂ ਦਾ ਬੇਟਾ ਡਿੱਗ ਗਿਆ ਸੀ ਅਤੇ ਅਸਥਾਈ ਤੌਰ 'ਤੇ ਉਸਦੀ ਸੁਣਨ ਦੀ ਸ਼ਕਤੀ ਖਤਮ ਹੋ ਗਈ ਸੀ। ਉਸ ਨੇ ਸੁਣਨ ਸਬੰਧੀ ਬੀਮਾਰੀਆਂ ਦੇ ਬਾਰੇ ਜਾਗਰੁਕਤਾ ਅਤੇ ਇਸਦੇ ਜਲਦੀ ਇਲਾਜ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।


Related News