ਸਿੰਧੂ ਦੀ ਹਾਰ ਦੇ ਨਾਲ ਭਾਰਤ ਇੰਡੋਨੇਸ਼ੀਆ ਮਾਸਟਰਸ ਤੋਂ ਬਾਹਰ
Saturday, Jun 11, 2022 - 12:12 PM (IST)
ਜਕਾਰਤਾ- ਇੰਡੋਨੇਸ਼ੀਆ ਮਾਸਟਰਸ ਸੁਪਰ 500 ਬੈਡਮਿੰਟਨ ਟੂਰਨਾਮੈਂਟ 'ਚ ਭਾਰਤ ਦੀ ਪੀ. ਵੀ. ਸਿੰਧੂ ਨੂੰ ਥਾਈਲੈਂਡ ਦੀ ਰੈਚਾਨਾਕ ਇੰਥਾਨਾਨ ਤੋਂ ਸ਼ੁੱਕਰਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਾਬਕਾ ਵਿਸ਼ਵ ਚੈਂਪੀਅਨ ਨੂੰ ਇੱਥੇ ਇਸਤੋਰਾ ਸੇਨਾਯਨ ਸਟੇਡੀਅਮ 'ਚ ਇੰਥਾਨਾਨ ਦੇ ਹੱਥੋਂ ਸਿੱਧੇ ਗੇਮ 'ਚ 12-21, 10-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਕਾਰਲਸਨ ਨੇ ਜਿੱਤਿਆ ਨਾਰਵੇ ਸ਼ਤਰੰਜ ਦਾ ਖ਼ਿਤਾਬ, ਆਨੰਦ ਰਹੇ ਤੀਜੇ ਸਥਾਨ 'ਤੇ
ਸਿੰਧੂ ਦੀ ਇਸ ਹਾਰ ਦੇ ਨਾਲ ਹੀ ਭਾਰਤ ਇੰਡੋਨੇਸ਼ੀਆ ਮਸਟਰਸ ਤੋਂ ਬਾਹਰ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਦੇ ਖ਼ਿਲਾਫ਼ ਸਿੰਧੂ ਦੀ ਇਹ ਲਗਾਤਾਰ ਪੰਜਵੀਂ ਹਾਰ ਹੈ। ਦੋਵੇਂ ਖਿਡਾਰੀ ਆਖ਼ਰੀ ਵਾਰ ਪਿਛਲੇ ਮਹੀਨੇ ਉਬੇਰ ਕੱਪ ਦੇ ਦੌਰਾਨ ਮਿਲੇ ਸਨ, ਜਿਸ 'ਚ ਸਿੰਧੂ ਨੂੰ 21-18, 17-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ : ਖੇਲੋ ਇੰਡੀਆ ਯੂਥ ਗੇਮਜ਼ 2021 : ਹਾਕੀ ਦੇ ਫਾਈਨਲ ਮੁਕਾਬਲੇ 'ਚ ਪੰਜਾਬ ਦੀ ਟੀਮ ਨੇ ਜਿੱਤਿਆ ਸੋਨ ਤਮਗ਼ਾ
ਇਸ ਤੋਂ ਪਹਿਲਾਂ, ਯੁਵਾ ਖਿਡਾਰੀ ਲਕਸ਼ ਸੇਨ ਚੀਨੀ ਖਿਡਰੀ ਚਾਊ ਟੀਏਨ ਚੇਨ ਤੋਂ ਹਾਰ ਕੇ ਸੁਪਰ 500 ਸੈਮੀਫਾਈਨਲ ਤੋਂ ਬਾਹਰ ਹੋ ਗਏ ਸਨ। 20 ਸਾਲਾ ਭਾਰਤੀ ਖਿਡਾਰੀ ਲਕਸ਼ ਸੇਨ ਕੁਆਰਟਰ ਫਾਈਨਲ 'ਚ ਚਾਊ ਤੋਂ 16-21, 21-12, 14-21 ਨਾਲ ਹਾਰ ਗਏ ਸਨ। ਜ਼ਿਕਰਯੋਗ ਹੈ ਕਿ ਚੀਨੀ ਖਿਡਾਰੀ ਚਾਊ ਦੀ ਲਕਸ਼ 'ਤੇ ਇਹ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਦੋਵੇਂ ਖਿਡਾਰੀ ਥਾਮਸ ਕੱਪ 'ਚ ਆਹਮੋ-ਸਾਹਮਣੇ ਹੋਏ ਸਨ, ਜਿਸ 'ਚ ਭਾਰਤ ਨੂੰ 19-21, 2113, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।