ਕੋਹਲੀ ਨਾਲ ਅਫੇਅਰ ਦੀਆਂ ਖਬਰਾਂ ''ਤੇ ਤਮੰਨਾ ਬੋਲੀ-ਉਹ ਹੈ ਸਭ ਤੋਂ ਬੈਸਟ
Saturday, Mar 02, 2019 - 05:04 AM (IST)

ਜਲੰਧਰ : ਤਮਿਲ, ਤੇਲਗੂ ਤੇ ਹਿੰਦੀ ਫਿਲਮ ਇੰਡਸਟਰੀ ਵਿਚ ਆਪਣੀ ਅਦਾਕਾਰੀ ਨਾਲ ਵੱਖਰੀ ਪਛਾਣ ਬਣਾਉਣ ਵਾਲੀ ਅਭਿਨੇਤਰੀ ਤਮੰਨਾ ਭਾਟੀਆ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾਲ ਅਫੇਅਰ ਦੀਆਂ ਖਬਰਾਂ 'ਤੇ ਪਹਿਲੀ ਵਾਰ ਚੁੱਪੀ ਤੋੜੀ ਹੈ। ਤਮੰਨਾ ਨੇ ਇਕ ਚੈਟ ਸ਼ੋਅ ਦੌਰਾਨ ਦੱਸਿਆ ਕਿ ਜਿਨ੍ਹਾਂ ਐਕਟਰਾਂ ਨਾਲ ਮੈਂ ਕੰਮ ਕਰ ਚੁੱਕੀ ਹਾਂ, ਉਨ੍ਹਾਂ ਵਿਚੋਂ ਵਿਰਾਟ ਬੈਸਟ ਹੈ। ਹਾਲਾਂਕਿ ਉਸ ਨੇ ਇਹ ਵੀ ਕਿਹਾ ਕਿ 2012 ਵਿਚ ਮੋਬਾਇਲ ਦੀ ਐਡ ਤੋਂ ਬਾਅਦ ਉਹ ਕਦੇ ਉਸ ਨੂੰ ਨਹੀਂ ਮਿਲੀ।
ਤਮੰਨਾ ਨੇ ਕਿਹਾ ਕਿ ਮੈਂ ਤੇ ਕੋਹਲੀ ਮੋਬਾਇਲ ਦੀ ਐਡ ਦੌਰਾਨ ਹੀ ਮਿਲੇ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਖਬਰਾਂ ਚੱਲੀਆਂ, ਜਦਕਿ ਅਸਲੀਅਤ ਇਹ ਹੈ ਕਿ 2012 ਤੋਂ ਬਾਅਦ ਸਾਡੀ ਕਦੇ ਮੁਲਾਕਾਤ ਨਹੀਂ ਹੋਈ।
ਤਮੰਨਾ ਨੇ ਕਿਹਾ ਕਿ ਮੇਰੇ ਖਿਆਲ 'ਚ ਉਸ ਇਸ਼ਤਿਹਾਰ ਵਿਚ ਵਿਰਾਟ ਕੋਹਲੀ ਨੇ ਸਿਰਫ ਚਾਰ ਸ਼ਬਦ ਕਹੇ ਸਨ ਪਰ ਮੈਂ ਇਹ ਜ਼ਰੂਰ ਕਹਾਂਗੀ ਕਿ ਜਿਨ੍ਹਾਂ ਐਕਟਰਾਂ ਨਾਲ ਮੈਂ ਕੰਮ ਕੀਤਾ ਹੈ, ਉਨ੍ਹਾਂ ਵਿਚੋਂ ਵਿਰਾਟ ਸਰਵਸ੍ਰੇਸ਼ਠ ਹੈ। ਉਹ ਥੋੜ੍ਹਾ ਜਿਹਾ ਹਿਚਕਿਚਾਹਟ ਭਰਿਆ ਪਲ ਸੀ। ਧਿਆਨ ਦੇਣਯੋਗ ਹੈ ਕਿ ਕੋਹਲੀ ਨੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੂੰ ਲੰਬੇ ਸਮੇਂ ਤਕ ਡੇਟ ਕਰਨ ਤੋਂ ਬਾਅਦ 2017 ਦੇ ਅੰਤ 'ਚ ਵਿਆਹ ਕਰ ਲਿਆ ਸੀ। ਹਾਲ ਹੀ ਵਿਚ ਅਨੁਸ਼ਕਾ ਦੇ ਨਾਲ ਛੁੱਟੀਆਂ ਤੋਂ ਪਰਤਿਆ ਕੋਹਲੀ ਚੰਗੀ ਫਾਰਮ 'ਚ ਚੱਲ ਰਿਹਾ ਹੈ ਤੇ ਫਿਲਹਾਲ 5 ਵਨ ਡੇ ਮੈਚਾਂ ਦੀ ਸੀਰੀਜ਼ ਦੀਆਂ ਤਿਆਰੀਆਂ 'ਚ ਲੱਗਾ ਹੋਇਆ ਹੈ।