ਵਿੰਟਰ ਓਲੰਪਿਕ 2020 ਦਾ ਮਾਸਕਾਟ ਹੋਵੇਗਾ ਪਾਂਡਾ ਅਤੇ ਲਾਲਟੈਨ ਦੀ ਸ਼ਕਲ ਦਾ ਬੱਚਾ

Thursday, Sep 19, 2019 - 11:44 AM (IST)

ਵਿੰਟਰ ਓਲੰਪਿਕ 2020 ਦਾ ਮਾਸਕਾਟ ਹੋਵੇਗਾ ਪਾਂਡਾ ਅਤੇ ਲਾਲਟੈਨ ਦੀ ਸ਼ਕਲ ਦਾ ਬੱਚਾ

ਨਵੀਂ ਦਿੱਲੀ— ਮੁਸਕੁਰਾਉਂਦਾ ਪਾਂਡਾ ਅਤੇ ਲਾਲ ਰੰਗ ਦੀ ਲਾਲਟੈਨ ਦੀ ਸ਼ਕਲ ਵਾਲਾ ਬੱਚਾ ਬੀਜਿੰਗ 'ਚ 2022 'ਚ ਹੋਣ ਵਾਲੇ ਵਿੰਟਰ ਓਲੰਪਿਕ ਅਤੇ ਪੈਰਾਲੰਪਿਕ ਦਾ ਮਾਸਕਾਟ ਹੋਵੇਗਾ। ਚੀਨ ਦੀ ਰਾਜਧਾਨੀ 'ਚ ਸ਼ੁਗੈਂਗ ਆਈਸ ਹਾਕੀ ਐਰੇਨਾ 'ਚ ਮੰਗਲਵਾਰ ਨੂੰ ਇਕ ਸਮਾਰੋਹ 'ਚ ਇਨ੍ਹਾਂ ਦੋਹਾਂ ਮਾਸਕਾਟ ਨੂੰ ਜਨਤਕ ਕੀਤਾ ਗਿਆ।

ਬੀਜਿੰਗ ਆਯੋਜਨ ਕਮੇਟੀ ਦੀ ਵੈੱਬਸਾਈਟ ਮੁਤਾਬਕ ਪਾਂਡਾ ਦਾ ਨਾਂ ਬਿੰਗ ਡਵੇਨ ਹੈ ਅਤੇ ਉਹ ਵਿੰਟਰ ਓਲੰਪਿਕ ਦਾ ਮਾਸਕਾਟ ਹੈ। ਉਸ ਦੇ ਚਿਹਰੇ 'ਤੇ ਰੰਗੀਨ ਚੱਕਰ ਹੈ ਜੋ ਕਿ ਸਕੇਟਿੰਗ ਟ੍ਰੈਕ ਅਤੇ 5ਜੀ ਟੈਕਨਾਲੋਜੀ ਦੇ ਪ੍ਰਤੀਕ ਹੈ। ਚੀਨੀ ਭਾਸ਼ਾ 'ਚ ਬਿੰਗ ਦਾ ਮਤਲਬ ਬਰਫ ਹੁੰਦਾ ਹੈ ਜਦਕਿ ਡਵੇਨ ਦਾ ਮਤਲਬ ਈਮਾਨਦਾਰੀ, ਜ਼ਿੰਦਾਦਿਲੀ ਅਤੇ ਸਿਹਤ ਹੈ।


author

Tarsem Singh

Content Editor

Related News