ਵਿੰਬਲਡਨ ਸੈਮੀਫਾਈਨਲ ''ਚ ਪਹੁੰਚੇ ਰਾਬਰਟੋ ਨੂੰ ਕੈਂਸਲ ਕਰਨੀ ਪਈ ਬੈਚਲਰ ਪਾਰਟੀ

Saturday, Jul 13, 2019 - 06:43 PM (IST)

ਵਿੰਬਲਡਨ ਸੈਮੀਫਾਈਨਲ ''ਚ ਪਹੁੰਚੇ ਰਾਬਰਟੋ ਨੂੰ ਕੈਂਸਲ ਕਰਨੀ ਪਈ ਬੈਚਲਰ ਪਾਰਟੀ

ਜਲੰਧਰ : ਵਿੰਬਲਡਨ 2019 ਦੇ ਸੈਮੀਫਾਈਨਲ ਮੁਕਾਬਲੇ ਵਿਚ ਨੇਵਾਕ ਜੋਕੋਵਿਚ ਤੋਂ ਹਾਰੇ ਸਪੇਨ ਦੇ ਰਾਬਰਟੋ ਬੋਟਿਸਟਾ ਏਗੁਟ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਉਮੀਦ ਨਹੀਂ ਸੀ ਕਿ ਉਹ ਇਥੋਂ ਤੱਕ ਪਹੁੰਚ ਜਾਵੇਗਾ। ਇਸ ਦੇ ਲਈ ਉਸ ਨੂੰੇ ਆਪਣੇ ਵਿਆਹ ਦੀ ਬੈਚਲਰ ਪਾਰਟੀ ਰੱਦ ਕਰਨੀ ਪਈ ਹੈ। ਰਾਬਰਟੋ ਦਾ ਕਹਿਣਾ ਸੀ ਕਿ  ਵਿੰਬਲਡਨ  ਦੇ ਸੈਮੀਫਾਈਨਲ ਵਿਚ ਪਹੁੰਚਣ ਦਾ ਉਹ ਸੋਚ ਵੀ ਨਹੀਂ ਰਿਹਾ ਸੀ। ਉਸ ਨੂੰ ਲੱਗਾ ਕਿ ਲੀਗ ਮੈਚ ਖੇਡ ਕੇ ਉਹ ਆਪਣੀ ਬੈਚਲਰ ਪਾਰਟੀ ਵਿਚ ਹਿੱਸਾ ਲਵੇਗਾ। ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜੂਰ ਸੀ। ਹੁਣ ਉਸ ਨੂੰ ਸਭ ਕੈਂਸਲ ਕਰਨਾ ਪਿਆ।

ਉਥੇ ਹੀ ਰਾਬਰਟੋ ਦੇ ਇਸ ਖੁਲਾਸੇ ਦੇ ਬਾਅਦ ਤੋਂ ਹੀ ਸੋਸ਼ਲ ਮੀਡੀਆ 'ਤੇ ਉਸ ਦੀ ਗਰਲਫਰੈਂਡ ਦੀਆਂ ਕੁੱਝ ਤਸਵੀਰਾਂ ਵਾਇਰਲ ਹੋ ਗਈਆਂ। ਏਨਾ ਬੋਦੀ ਟੋਟਰੋਸਾ ਨਾਮਕ ਇਹ ਲੜਕੀ ਲੰਮੇ ਸਮੇਂ ਤੋਂ ਰਾਬਰਟੋ ਨੂੰ ਡੇਟ ਕਰ ਰਹੀ ਹੈ। ਏਨਾ ਈਸਟ ਸਪੇਨ ਦੇ ਬੁਰੈਨਾ ਇਲਾਕੇ ਵਿਚ ਰਹਿੰਦੀ ਹੈ ਜੋਕਿ ਵੈਲੇਂਸੀਆ ਤੋਂ ਲਗਭਗ 60 ਕਿਲੋਮੀਟਰ ਦੂਰ ਹੈ। ਰਾਬਰਟੋ ਅਤੇ ਏਨਾ ਬਚਪਨ ਤੋਂ ਦੋਸਤ ਹਨ। ਇਸ ਸਾਲ ਨਵੰਬਰ ਵਿਚ ਉਨ੍ਹਾਂ ਦਾ ਵਿਆਹ ਹੋਣਾ ਹੈ। ਰਾਬਰਟੋ ਨੇ ਸੈਮੀਫਾਈਨਲ ਮੁਕਾਬਲਾ ਹਾਰਨ ਤੋਂ ਬਾਅਦ ਕਿਹਾ ਕਿ ਇਸ ਸਮੇਂ ਮੈਨੂੰ ਹੋਮਟਾਊਨ ਇਬੀਜ਼ਾ ਵਿਚ ਹੋਣਾ ਚਾਹੀਦਾ ਸੀ। ਉਸ ਨੇ ਉਥੇ ਸਾਰਾ ਇੰਤਜ਼ਾਮ ਹੋਇਆ ਸੀ। ਮੇਰੇ ਦੋਸਤ ਸਾਰੇ ਉਥੇ ਪਹੁੰਚੇ ਹੋਏ ਹਨ। ਹੁਣ ਮੈਨੂੰ ਵਧੀਆ ਮਹਿਸੂਸ ਹੋ ਰਿਹਾ ਹੈ ਕਿ ਮੈਂ ਲੰਡਨ ਵਿਚ ਹੀ ਹਾਂ।


Related News