ਕੂਹਣੀ ਦੀ ਸੱਟ ਦੇ ਇਲਾਜ ਲਈ ‘ਹੰਡ੍ਰੇਡ’ ਸੀਰੀਜ਼ ਤੋਂ ਹਟੇ ਵਿਲੀਅਮਸਨ

Friday, Jul 02, 2021 - 05:00 PM (IST)

ਕੂਹਣੀ ਦੀ ਸੱਟ ਦੇ ਇਲਾਜ ਲਈ ‘ਹੰਡ੍ਰੇਡ’ ਸੀਰੀਜ਼ ਤੋਂ ਹਟੇ ਵਿਲੀਅਮਸਨ

ਲੰਡਨ (ਭਾਸ਼ਾ) : ਨਿਊਜ਼ੀਲੈਂਡ ਦੇ ਵਿਸ਼ਵ ਚੈਂਪੀਅਨ ਕਪਤਾਨ ਕੇਨ ਵਿਲੀਅਮਸਨ ਨੇ ਕੂਹਣੀ ਦੀ ਸੱਟ ਤੋਂ ਫਿਰ ਤੋਂ ਉਭਰਨ ਕਾਰਨ ‘ਹੰਡ੍ਰੇਡ’ ਕ੍ਰਿਕਟ ਸੀਰੀਜ਼ ਦੇ ਪਹਿਲੇ ਸੀਜ਼ਨ ਤੋਂ ਨਾਮ ਵਾਪਸ ਲੈ ਲਿਆ ਹੈ। ਇਸ ਸੱਟ ਕਾਰਨ ਉਹ ਇੰਗਲੈਂਡ ਖ਼ਿਲਾਫ਼ ਪਿਛਲੇ ਮਹੀਨੇ ਟੈਸਟ ਨਹੀਂ ਖੇਡ ਸਕੇ ਸਨ।

ਵਿਲੀਅਮਸਨ ਨੇ ਬਰਮਿੰਘਮ ਫੀਨਿਕਸ ਨਾਲ 110000 ਡਾਲਰ ਦਾ ਕਰਾਰ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਟੀਮ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿਚ ਭਾਰਤ ਨੂੰ ਹਰਾਇਆ। ਈ.ਐਸ.ਪੀ.ਐਨ. ਕ੍ਰਿਕਇਨਫੋ ਨੇ ਕਿਹਾ, ‘ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਪਿਛਲੇ 6 ਮਹੀਨੇ ਤੋਂ ਇਸੇ ਸੱਟ ਨਾਲ ਜੂਝ ਰਹੇ ਹਨ। ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ ਬਾਅਦ ਤੋਂ ਬ੍ਰਿਟੇਨ ਵਿਚ ਹਨ ਅਤੇ ਮੈਂਟਰ ਦੇ ਤੌਰ ’ਤੇ ਬਰਮਿੰਘਮ ਫੀਨਿਕਸ ਟੀਮ ਨਾਲ ਰਹਿ ਸਕਦੇ ਹਨ।’


author

cherry

Content Editor

Related News