ਚੇਨਈ ਸੁਪਰ ਕਿੰਗਜ਼ ਦਾ ਵੱਡਾ ਬਿਆਨ- ਧੋਨੀ ਅਗਲੇ ਸਾਲ ਟੀਮ ਦੇ ਨਾਲ ਹੋਣਗੇ ਜਾਂ ਨਹੀਂ

Sunday, Oct 17, 2021 - 09:57 PM (IST)

ਚੇਨਈ ਸੁਪਰ ਕਿੰਗਜ਼ ਦਾ ਵੱਡਾ ਬਿਆਨ- ਧੋਨੀ ਅਗਲੇ ਸਾਲ ਟੀਮ ਦੇ ਨਾਲ ਹੋਣਗੇ ਜਾਂ ਨਹੀਂ

ਚੇਨਈ - ਚੇਨਈ ਸੁਪਰ ਕਿੰਗਜ਼ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਮਹਿੰਦਰ ਸਿੰਘ ਧੋਨੀ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਅਗਲੇ ਸੈਸ਼ਨ ਵਿਚ ਟੀਮ 'ਚ ਬਣਾਏ ਰੱਖਣ (ਰਿਟੇਨ ਕਰਨ) ਦੇ ਬਾਰੇ 'ਚ ਫੈਸਲਾ ਨਿਯਮਾਂ ਨੂੰ ਜਾਨਣ ਤੋਂ ਬਾਅਦ ਕੀਤਾ ਜਾਵੇਗਾ। ਅਜੇ ਖਿਡਾਰੀਆਂ ਨੂੰ ਟੀਮ 'ਚ ਬਣਾਏ ਰੱਖਣ ਸਬੰਧੀ ਨਿਯਮ ਤਿਆਰ ਨਹੀਂ ਕੀਤੇ ਗਏ ਹਨ ਕਿਉਂਕਿ 2022 ਦੇ ਸੈਸ਼ਨ ਵਿਚ ਦੋ ਨਵੀਂ ਟੀਮਾਂ ਇਸ ਟੂਰਨਾਮੈਂਟ ਵਿਚ ਜੋੜੀਆਂ ਜਾਣਗੀਆਂ। 

ਇਹ ਖਬਰ ਪੜ੍ਹੋ- ਓਮਾਨ ਨੇ ਪਾਪੁਆ ਨਿਊ ਗਿਨੀ ਨੂੰ 10 ਵਿਕਟਾਂ ਨਾਲ ਹਰਾਇਆ


ਧੋਨੀ ਨੂੰ ਰਿਟੇਨ ਕਰਨ ਦੀ ਸੰਭਾਵਨਾ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਅਧਿਕਾਰੀ ਨੇ ਪੀ. ਟੀ. ਆਈ. ਨੂੰ ਕਿਹਾ ਕਿ ਰਿਟੇਨ ਕਰਨ ਸਬੰਧੀ ਨਿਯਮ ਅਜੇ ਸਪੱਸ਼ਟ ਨਹੀਂ ਹੈ। ਸਾਨੂੰ ਪਤਾ ਨਹੀਂ ਹੈ ਕਿ ਕਿੰਨੇ ਖਿਡਾਰੀਆਂ ਨੂੰ ਰਿਟੇਨ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ 'ਤੇ ਫੈਸਲਾ ਨਿਯਮ ਜਾਨਣ ਤੋਂ ਬਾਅਦ ਹੀ ਕੀਤਾ ਜਾਵੇਗਾ। ਧੋਨੀ ਦੀ ਅਗਵਾਈ ਵਿਚ ਚੇਨਈ ਨੇ ਸ਼ੁੱਕਰਵਾਰ ਨੂੰ ਦੁਬਈ 'ਚ ਚੌਥੀ ਵਾਰ ਆਈ. ਪੀ. ਐੱਲ. ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਧੋਨੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਹੁਣ ਤੱਕ ਕੋਈ ਫੈਸਲਾ ਨਹੀਂ ਕੀਤਾ ਹੈ ਕਿ ਉਹ ਟੀਮ ਦੀ ਯੋਜਨਾ 'ਚ ਫਿੱਟ ਬੈਠਦੇ ਹਨ ਜਾਂ ਨਹੀਂ। ਉਨ੍ਹਾਂ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਫਾਈਨਲ ਦੀ ਜਿੱਤ ਤੋਂ ਬਾਅਦ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਬੋਰਡ) 'ਤੇ ਨਿਰਭਰ ਕਰਦਾ ਹੈ। 2 ਨਵੀਂ ਟੀਮਾਂ ਆ ਰਹੀਆਂ ਹਨ ਤੇ ਸਾਨੂੰ ਦੇਖਣਾ ਹੈ ਕਿ ਕੀ ਚੇਨਈ ਸੁਪਰ ਕਿੰਗਜ਼ ਦੇ ਲਈ ਠੀਕ ਹੈ। 

ਇਹ ਖਬਰ ਪੜ੍ਹੋ-ਸਿਡਨੀ ਸਿਕਸਰਸ ਦੀ ਜਿੱਤ 'ਚ ਚਮਕੀ ਸ਼ੇਫਾਲੀ ਤੇ ਰਾਧਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News