ਮਾਨਸਿਕ ਬੀਮਾਰੀ ਕਾਰਨ ਟੀਮ ''ਚੋਂ ਬਾਹਰ ਹੋਇਆ ਆਸਟਰੇਲੀਆਈ ਕ੍ਰਿਕਟ ਦਾ ਅਗਲਾ ਸਟੀਵ ਸਮਿਥ

11/14/2019 12:57:11 PM

ਕੈਨਬਰਾ : ਪਿਛਲੇ ਸਾਲ ਬਾਲ ਟੈਂਪਰਿੰਗ ਦਾ ਡੰਗ ਝੱਲਣ ਵਾਲਾ ਆਸਟਰੇਲੀਆਈ ਕ੍ਰਿਕਟ ਹੁਣ ਇਕ ਹੋਰ ਬਹੁਤ ਵੱਡੀ ਮੁਸੀਬਤ ਵਿਚ ਫਸਦਾ ਦਿਸ ਰਿਹਾ ਹੈ। ਆਸਟਰੇਲੀਆਈ ਕ੍ਰਿਕਟਰ ਲਗਾਤਾਰ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਧਾਕੜ ਬੱਲੇਬਾਜ਼ ਗਲੈਨ ਮੈਕਸਵੇਲ, ਨਿਕ ਮੈਡਿਸਨ ਤੋਂ ਬਾਅਦ ਹੁਣ ਇਕ ਹੋਰ ਕ੍ਰਿਕਟਰ ਨੇ ਮਾਨਸਿਕ ਦਬਾਅ ਕਾਰਨ ਕ੍ਰਿਕਟ ਤੋਂ ਬ੍ਰੇਕ ਲੈ ਲਿਆ ਹੈ। ਆਸਟਰੇਲੀਆਈ ਮੀਡੀਆ ਮੁਤਾਬਕਾ 21 ਸਾਲਾ ਵਿਲ ਪੋਕੋਵਸਕੀ ਮਾਨਸਿਕ ਦਬਾਅ ਦਾ ਸ਼ਿਕਾਰ ਹੋਇਆ ਹੈ। ਉਸ ਨੇ ਚੋਣਕਾਰਾਂ ਨੂੰ ਖੁਦ ਨੂੰ ਟੀਮ 'ਚੋਂ ਬਾਹਰ ਕਰਨ ਲਈ ਕਹਿ ਦਿੱਤਾ ਹੈ।

ਪਾਕਿ ਖਿਲਾਫ ਬ੍ਰਿਸਬੇਨ ਟੈਸਟ 'ਚ ਡੈਬਿਊ ਕਰ ਸਕਦਾ ਸੀ ਪੋਕੋਵਸਕੀ
PunjabKesari

ਵਿਲ ਪੋਕੋਵਸਕੀ ਨੂੰ ਪਾਕਿਸਤਾਨ ਖਿਲਾਫ ਹੋਣ ਵਾਲੇ ਪਹਿਲੇ ਟੈਸਟ ਮੈਚ ਲਈ 14 ਖਿਡਾਰੀਆਂ ਦੀ ਸੂਚੀ ਵਿਚ ਜਗ੍ਹਾ ਮਿਲੀ ਸੀ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਉਹ ਬ੍ਰਿਸਬੇਨ ਵਿਚ ਡੈਬਿਊ ਕਰ ਸਕਦਾ ਹੈ ਪਰ ਇਸ ਤੋਂ ਪਹਿਲਾਂ ਪੋਕੋਵਸਕੀ ਮਾਨਸਿਕ ਦਬਾਅ ਦਾ ਸ਼ਿਕਾਰ ਹੋ ਗਿਆ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਪੋਕੋਵਸਕੀ ਇਸ ਤਰ੍ਹਾਂ ਮਾਨਸਿਕ ਦਬਾਅ ਕਾਰਨ ਬਾਹਰ ਹੋਇਆ ਹੋਵੇ।

ਇਸ ਸਾਲ ਫਰਵਰੀ ਵਿਚ ਉਸ ਨੂੰ ਸ਼੍ਰੀਲੰਕਾ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ ਲਈ ਵੀ ਆਸਟਰੇਲੀਆਈ ਟੀਮ ਵਿਚ ਚੁਣਿਆ ਗਿਆ ਸੀ ਪਰ ਇਸ ਦੌਰਾਨ ਉਸ ਨੂੰ ਮਾਨਸਿਕ ਬੀਮਾਰੀ ਹੋ ਗਈ। ਜਿਸ ਕਾਰਨ ਬਾਅਦ ਵਿਚ ਪੋਕੋਵਸਕੀ ਨੂੰ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਸੀ। ਵੈਸੇ ਹੁਣ ਵਿਲ ਪੋਕੋਵਸਕੀ ਦੇ ਅਚਾਨਕ ਬਾਹਰ ਹੋਣ ਤੋਂ ਬਾਅਦ ਆਸਟਰੇਲੀਆਈ ਟੀਮ ਵਿਚ ਓਪਨਰ ਕੈਮਰਨ ਬੈਨਕ੍ਰਾਫਟ ਨੂੰ ਜਗ੍ਹਾ ਦਿੱਤੀ ਗਈ ਹੈ। ਬੈਨਕ੍ਰਾਫਟ ਨੇ ਪਾਕਿਸਤਾਨ ਖਿਲਾਫ ਪ੍ਰੈਕਟਿਸ ਮੈਚ ਵਿਚ 49 ਦੌੜਾਂ ਦੀ ਅਹਿਮ ਪਾਰੀ ਖੇਡੀ ਸੀ।

ਕੌਣ ਹੈ ਪੋਕੋਵਸਕੀ
PunjabKesari

ਵਿਲ ਪੋਕੋਵਸਕੀ ਵਿਕਟੋਰੀਆ ਟੀਮ ਦਾ ਬੱਲੇਬਾਜ਼ ਹੈ ਅਤੇ ਉਸ ਨੂੰ ਆਸਟਰੇਲੀਆ ਦਾ ਅਗਲਾ ਸਟੀਵ ਸਮਿਥ ਵੀ ਕਿਹਾ ਜਾਂਦਾ ਹੈ। ਸਾਲ 2018-19 ਵਿਚ ਆਪਣੇ ਪਹਿਲੇ ਸ਼ੇਫੀਲਡ ਮੈਚ ਵਿਚ ਉਸ ਨੇ ਦੋਹਰਾ ਸੈਂਕੜਾ ਲਗਾ ਕੇ ਡਾਨ ਬ੍ਰੈਡਮੈਨ, ਰਿਕੀ ਪੌਂਟਿੰਗ ਵਰਗੇ ਮਹਾਨ ਖਿਡਾਰੀਆਂ ਦੀ ਸੂਚੀ ਵਿਚ ਆਪਣੀ ਜਗ੍ਹਾ ਬਣਾ ਲਈ ਸੀ। ਪੋਕੋਵਸਕੀ ਨੇ ਵੈਸਟਰਨ ਆਸਟਰੇਲੀਆ ਖਿਲਾਫ 243 ਦੌੜਾਂ ਦੀ ਪਾਰੀ ਖੇਡੀ ਸੀ। ਦੱਸ ਦਈਏ ਕਿ ਪੋਕੋਵਸਕੀ ਕਾਫੀ ਛੋਟੀ ਉਮਰ ਤੋਂ ਹੀ ਚੱਕਰ ਆਉਣ ਅਤੇ ਮਾਨਸਿਕ ਤਣਾਅ ਦੀ ਬੀਮਾਰੀ ਨਾਲ ਜੂਝ ਰਿਹਾ ਹੈ। ਉਸ ਨੇ ਫਰਸਟ ਕਲਾਸ ਕਰੀਅਰ ਵਿਚ 40 ਤੋਂ ਵੱਧ ਦੀ ਔਸਤ ਨਾਲ 1143 ਦੌੜਾਂ ਬਣਾਈਆਂ ਹਨ।


Related News