ਬੰਗਲਾਦੇਸ਼ ਵਿਰੁੱਧ ਪੂਰੀ ਗੰਭੀਰਤਾ ਨਾਲ ਖੇਡਾਂਗੇ : ਸ਼ਿਖਰ
Friday, Sep 28, 2018 - 12:01 AM (IST)

ਦੁਬਈ— ਭਾਰਤੀ ਉਪ ਕਪਤਾਨ ਤੇ ਓਪਨਰ ਸ਼ਿਖਰ ਧਵਨ ਨੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸ਼ੁੱਕਰਵਾਰ ਨੂੰ ਹੋਣ ਵਾਲੇ ਖਿਤਾਬੀ ਮੁਕਾਬਲੇ ਦੇ ਪੁਰਾਣੇ ਵਿਰੋਧੀ ਬੰਗਲਾਦੇਸ਼ ਨੂੰ ਲੈ ਕੇ ਅੱਜ ਕਿਹਾ ਕਿ ਟੀਮ ਬੰਗਲਾਦੇਸ਼ ਨੂੰ ਪੂਰੀ ਗੰਭੀਰਤਾ ਨਾਲ ਲਵੇਗੀ।
ਫਾਈਨਲ ਤੋਂ ਪੂਰਬਲੀ ਸ਼ਾਮ 'ਤੇ ਸ਼ਿਖਰ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ, ''ਬੰਗਲਾਦੇਸ਼ ਨੇ ਟੂਰਨਾਮੈਂਟ ਵਿਚ ਚੰਗਾ ਪ੍ਰਦਰਸ਼ਨ ਕੀਤਾ ਤੇ ਜਿਸ ਤਰ੍ਹਾਂ ਉਸ ਨੇ ਪਿਛਲੇ ਮੁਕਾਬਲੇ ਵਿਚ ਪਾਕਿਸਤਾਨ ਨੂੰ ਹਰਾਇਆ, ਉਸ ਨੂੰ ਦੇਖਦੇ ਹੋਏ ਸਾਨੂੰ ਆਪਣਾ ਸੌ ਫੀਸਦੀ ਪ੍ਰਦਰਸ਼ਨ ਕਰਨਾ ਪਵੇਗਾ। ਅਸੀਂ ਇਸ ਟੀਮ ਨੂੰ ਹਲਕੇ ਵਿਚ ਨਹੀਂ ਲੈ ਸਕਦੇ।''
ਸ਼ਿਖਰ ਨੇ ਖਿਤਾਬ ਜਿੱਤਣ ਦੀ ਉਮੀਦ ਕਰਦਿਆਂ ਕਿਹਾ, ''ਅਸੀਂ ਫਾਈਨਲ ਜਿੱਤਣ ਜਾ ਰਹੇ ਹਾਂ ਪਰ ਸਾਨੂੰ ਇਹ ਧਿਆਨ ਰੱਖਣਾ ਪਵੇਗਾ ਕਿ ਬੰਗਲਾਦੇਸ਼ ਇਕ ਬਹੁਤ ਚੰਗੀ ਟੀਮ ਹੈ ਤੇ ਚੰਗੇ ਪ੍ਰਦਰਸ਼ਨ ਦੀ ਬਦੌਲਤ ਹੀ ਉਹ ਫਾਈਨਲ ਵਿਚ ਪਹੁੰਚੀ ਹੈ। ਬੰਗਲਾਦੇਸ਼ ਪਿਛਲੇ 18 ਸਾਲ ਤੋਂ ਕ੍ਰਿਕਟ ਖੇਡ ਰਿਹਾ ਹੈ ਤੇ ਉਹ ਜਾਣਦੇ ਹਨ ਕਿ ਅਜਿਹੇ ਮੈਚਾਂ ਵਿਚ ਕਿਹੋ ਜਿਹਾ ਪ੍ਰਦਰਸ਼ਨ ਕੀਤਾ ਜਾਂਦਾ ਹੈ।''