ਸੰਨਿਆਸ ਤੋਂ ਬਾਅਦ ਹੁਣ ਇਸ ਖ਼ੇਤਰ ''ਚ ਮਹਿੰਦਰ ਸਿੰਘ ਧੋਨੀ ਅਜਮਾਉਣਗੇ ਆਪਣੀ ਕਿਸਮਤ

Monday, Aug 17, 2020 - 12:00 PM (IST)

ਸੰਨਿਆਸ ਤੋਂ ਬਾਅਦ ਹੁਣ ਇਸ ਖ਼ੇਤਰ ''ਚ ਮਹਿੰਦਰ ਸਿੰਘ ਧੋਨੀ ਅਜਮਾਉਣਗੇ ਆਪਣੀ ਕਿਸਮਤ

ਨਵੀਂ ਦਿੱਲੀ (ਬਿਊਰੋ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ 'ਤੇ ਵਿਰਾਮ ਲੱਗਾ ਦਿੱਤਾ। ਹਾਲਾਂਕਿ, ਅਜੇ ਐੱਮ. ਐੱਸ. ਧੋਨੀ. ਇੰਡੀਅਨ ਪ੍ਰੀਮੀਅਰ ਲੀਗ 'ਚ ਚੇਨਈ ਸੁਪਰ ਕਿੰਗਸ ਵੱਲ ਖੇਡਦੇ ਨਜ਼ਰ ਆਉਣਗੇ। ਧੋਨੀ ਦੇ ਸੰਨਿਆਸ ਲੈਣ ਦੇ ਫ਼ੈਸਲੇ ਤੋਂ ਬਾਅਦ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ ਕਿ ਧੋਨੀ ਅੱਗੇ ਕੀ ਕਰਨਗੇ? ਭਾਜਪਾ ਆਗੂ ਸੁਬਰਮ੍ਰਣਯਮ ਸਵਾਮੀ ਨੇ ਉਨ੍ਹਾਂ ਨੂੰ ਲੋਕ ਸਭਾ ਚੋਣ ਲੜਨ ਦਾ ਆਫ਼ਰ ਦਿੱਤਾ ਹੈ। ਇਕ ਚਰਚਾ ਪਹਿਲਾਂ ਵੀ ਹੁੰਦੀ ਰਹੀ ਹੈ ਕਿ ਧੋਨੀ ਫ਼ਿਲਮ ਉਦਯੋਗ ਦਾ ਰੁਖ਼ ਕਰ ਸਕਦੇ ਹਨ। ਦਰਅਸਲ, ਅਗਸਤ 2019 'ਚ ਬਾਲੀਵੁੱਡ ਹੰਗਾਮਾ 'ਚ ਇਸ ਨੂੰ ਲੈ ਕੇ ਰਿਪੋਰਟ ਛਪੀ। ਇਸ 'ਚ ਸੂਤਰਾਂ ਦੇ ਹਵਾਲੇ ਇਹ ਦਾਅਵਾ ਕੀਤਾ ਗਿਆ ਹੈ ਕਿ ਐੱਮ. ਐੱਸ. ਧੋਨੀ. ਜਲਦ ਹੀ ਫ਼ਿਲਮ ਉਦਯੋਗ ਦਾ ਰੁਖ਼ ਕਰਨ ਵਾਲੇ ਹਨ। ਧੋਨੀ ਬਤੌਰ ਅਦਾਕਾਰ ਨਹੀਂ ਸਗੋ ਬਤੌਰ ਪ੍ਰੋਡਊਸਰ ਫ਼ਿਲਮ ਉਦਯੋਗ 'ਚ ਆ ਸਕਦੇ ਹਨ। ਧੋਨੀ ਕੁਝ ਅਜਿਹੇ ਪ੍ਰੋਜੈਕਟਸ 'ਤੇ ਕੰਮ ਕਰ ਰਹੇ ਹਨ, ਜਿਸ 'ਚ ਉਹ ਫ਼ਿਲਮ ਉਦਯੋਗ 'ਚ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਨ।
PunjabKesari
ਸੂਤਰ ਨੇ ਬਾਲੀਵੁੱਡ ਹੰਗਾਮਾ ਨੂੰ ਦੱਸਿਆ ਕਿ ਫ਼ਿਲਮਾਂ 'ਚ ਹਮੇਸ਼ਾ ਹੀ ਧੋਨੀ ਦੀ ਦਿਲਚਸਪੀ ਰਹੀ ਹੈ। ਜਦੋਂ ਨੀਰਜ ਪਾਂਡੇ ਨੇ ਬਾਓਪਿਕ 'ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ' ਬਣੀ ਤਾਂ ਸੁਪਰਸਟਾਰ ਕ੍ਰਿਕਟਰ ਨੂੰ ਮਨੋਰੰਜਨ ਉਦਯੋਗ ਨੂੰ ਕਰੀਬ ਤੋਂ ਦੇਖਣ ਨੂੰ ਮੌਕਾ ਮਿਲਿਆ। ਧੋਨੀ ਨੂੰ ਇਹ ਪਸੰਦ ਸੀ। ਉਹ ਇਸ ਲਈ ਬੱਸ ਇੱਕ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੇ ਸਨ। ਹਾਲਾਂਕਿ, ਇਸ ਚਰਚਾ ਤੋਂ ਬਾਅਦ ਹੁਣ ਤਕ ਮਹਿੰਦਰ ਸਿੰਘ ਧੋਨੀ ਨੂੰ ਇਸ 'ਤੇ ਕੋਈ ਵੀ ਅਧਿਕਾਰਤ ਐਲਾਨ ਨਹੀਂ ਕੀਤਾ ਹੈ।
PunjabKesari
ਦੱਸਣਯੋਗ ਹੈ ਕਿ ਮਹਿੰਦਰ ਸਿੰਘ ਧੋਨੀ ਨੇ ਅੰਤਰ ਰਾਸ਼ਟਰੀ ਕ੍ਰਿਕੇਟ ਤੋਂ ਸਨਿਆਸ ਲੈ ਲਿਆ ਹੈ। ਇਸ ਬਾਰੇ ਧੋਨੀ ਵਲੋਂ ਖ਼ੁਦ ਐਲਾਨ ਕੀਤਾ ਗਿਆ ਹੈ। ਧੋਨੀ ਨੇ ਸੋਸ਼ਲ ਮੀਡੀਆ ਰਾਹੀਂ ਇਹ ਖ਼ਬਰ ਸਾਂਝੀ ਕੀਤੀ ਹੈ। ਨਾਲ ਹੀ ਉਨ੍ਹਾਂ ਲੋਕਾਂ ਦਾ ਸਮਰਥਨ ਕਰਨ ਲਈ ਧੰਨਵਾਦ ਵੀ ਕੀਤਾ। ਧੋਨੀ ਨੇ ਇੰਸਟਾਗ੍ਰਾਮ 'ਤੇ ਇੱਕ ਚਾਰ ਮਿੰਟ ਲੰਬੀ ਵੀਡੀਓ ਵੀ ਪੋਸਟ ਕੀਤੀ ਹੈ, ਜਿਸ 'ਚ ਆਪਣੀ ਕ੍ਰਿਕਟ ਦੀ ਜ਼ਿੰਦਗੀ ਦੀ ਇੱਕ ਝਲਕ ਦਿਖ ਰਹੀ ਹੈ ਅਤੇ ਬੈਕਗ੍ਰਾਉਂਡ 'ਚ ਇੱਕ ਗਾਣਾ ਵੀ ਵੱਜ ਰਿਹਾ ਹੈ।
PunjabKesari


author

sunita

Content Editor

Related News