ਵਨ-ਡੇ ਮੈਚ ਦੀ ਇਕ ਪਾਰੀ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਵਿਕਟਕੀਪਰ ਬੱਲੇਬਾਜ਼

05/24/2020 2:25:03 PM

ਸਪੋਰਟਸ ਡੈਸਕ— ਵਨ-ਡੇ ਕ੍ਰਿਕਟ ਦੇ ਇਤਿਹਾਸ ’ਚ ਕਈ ਅਜਿਹੇ ਵਿਕਟਕੀਪਰ ਹੋਏ ਹਨ, ਜਿਨ੍ਹਾਂ ਨੂੰ ਦਿੱਗਜ ਬੱਲੇਬਾਜ਼ ਦੀ ਸੂਚੀ ’ਚ ਰੱਖਿਆ ਜਾ ਸਕਦਾ ਹੈ। ਇਨ੍ਹਾਂ ’ਚੋਂ ਆਸਟ੍ਰੇਲੀਆ ਦੇ ਮਹਾਨ ਵਿਕਟਕੀਪਰ ਐਡਮ ਗਿਲਕ੍ਰਿਸਟ ਅਤੇ ਭਾਰਤੀ ਟੀਮ ਦੇ ਮਹਾਨ ਕਪਤਾਨਾਂ ’ਚੋਂ ਇਕ ਮਹਿੰਦਰ ਸਿੰਘ ਦਾ ਨਾਂ ਖਾਸ ਹੈ। ਹੁਣ ਤਕ ਇਕ ਪਾਰੀ ’ਚ ਕਿਸੇ ਵੀ ਵਿਕਟਕੀਪਰ ਵਲੋਂ ਸਭ ਤੋਂ ਵੱਡੇ ਸਕੋਰ ਦਾ ਰਿਕਾਰਡ ਉਨ੍ਹਾਂ ਦੇ ਨਾਂ ਦਰਜ ਹੈ। ਅੱਜ ਅਸੀਂ ਉਨ੍ਹਾਂ ਵਿਕਟਕੀਪਰ ਬੱਲੇਬਾਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਵਲੋਂ ਵਨ ਡੇ ’ਚ ਇਕ ਪਾਰੀ ’ਚ ਸਭ ਤੋਂ ਵੱਡੇ ਸਕੋਰ ਬਣਾਉਣ ਦਾ ਰਿਕਾਰਡ ਦਰਜ ਹੈ।PunjabKesari ਮਹਿੰਦਰ ਸਿੰਘ ਧੋਨੀ (ਭਾਰਤ)
ਮਹਿੰਦਰ ਸਿੰਘ ਧੋਨੀ ਨੇ 2005 ’ਚ ਸ਼੍ਰੀਲੰਕਾ ਖਿਲਾਫ 7 ਮੈਚਾਂ ਦੀ ਵਨ-ਡੇ ਸੀਰੀਜ਼ ਦੇ ਤੀਜੇ ਮੈਚ ’ਚ 183 ਦੌੜਾਂ ਦੀ ਰਿਕਾਰਡ ਪਾਰੀ ਖੇਡੀ ਸੀ। 31 ਅਕਤੂਬਰ ਨੂੰ ਜੈਪੁਰ ’ਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੁਮਾਰ ਸੰਗਕਾਰਾ ਦੀ 138 ਦੌੜਾਂ ਦੀ ਮਦਦ ਨਾਲ 298/4 ਦਾ ਸਕੋਰ ਬਣਾਇਆ ਸੀ। ਜਿਸ ਦੇ ਜਵਾਬ ’ਚ ਮਹਿੰਦਰ ਸਿੰਘ ਧੋਨੀ ਨੇ 145 ਗੇਂਦਾਂ ’ਚ 15 ਚੌਕੇ ਅਤੇ 10 ਛੱਕਿਆਂ ਦੀ ਮਦਦ ਨਾਲ ਅਜੇਤੂ 183 ਦੌੜਾਂ ਬਣਾਈਆਂ ਸੀ ਅਤੇ ਇਕ ਵਨ-ਡੇ ਪਾਰੀ ’ਚ ਵਿਕਟਕੀਪਰ ਦੇ ਸਭ ਤੋਂ ਵੱਡੇ ਸਕੋਰ ਦਾ ਵਿਸ਼ਵ ਰਿਕਾਰਡ ਵੀ ਬਣਾਇਆ ਸੀ।PunjabKesari

ਕਵਿੰਟਨ ਡੀ-ਕਾਕ (ਦੱਖਣੀ ਅਫਰੀਕਾ)
2016 ’ਚ ਆਸਟਰੇਲੀਆ ਖਿਲਾਫ ਪੰਜ ਮੈਚਾਂ ਦੀ ਵਨ-ਡੇ ਸੀਰੀਜ਼ ਦੇ ਪਹਿਲੇ ਮੈਚ ’ਚ ਕਵਿੰਟਨ ਡੀ ਕਾਕ ਨੇ 113 ਗੇਂਦਾਂ ’ਚ 16 ਚੌਕੇ ਅਤੇ 11 ਛੱਕਿਆਂ ਦੀ ਮਦਦ ਨਾਲ 178 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ ਸੀ, ਪਰ ਧੋਨੀ ਦਾ ਵਿਸ਼ਵ ਰਿਕਾਰਡ ਤੋੜਨ ਤੋਂ ਖੁੰਝ ਗਏ ਸਨ। ਦੱਖਣੀ ਅਫਰੀਕਾ ਨੇ 36.2 ਓਵਰ ’ਚ ਹੀ ਚਾਰ ਵਿਕਟਾਂ ਗੁਆ ਕੇ ਆਸਟ੍ਰੇਲੀਆ ਖਿਲਾਫ ਉਸ ਮੈਚ ’ਚ ਜਿੱਤ ਹਾਸਲ ਕਰ ਲਈ ਸੀ॥PunjabKesari

ਲਿਟਨ ਦਾਸ (ਬੰਗਲਾਦੇਸ਼)
2020 ’ਚ ਜ਼ਿੰਬਾਬਵੇ ਖਿਲਾਫ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦੇ ਤੀਜੇ ਮੈਚ ’ਚ ਲਿਟਨ ਦਾਸ ਨੇ 143 ਗੇਂਦਾਂ ’ਚ 16 ਚੌਕੇ ਅਤੇ 8 ਛੱਕਿਆਂ ਦੀ ਮਦਦ ਨਾਲ 176 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਸੀ, ਪਰ ਉਹ ਵੀ ਧੋਨੀ ਦਾ ਵਿਸ਼ਵ ਰਿਕਾਰਡ ਤੋੜਨ ਤੋਂ ਖੁੰਝ ਗਏ ਸਨ।PunjabKesari

ਐਡਮ ਗਿਲਕ੍ਰਿਸਟ (ਆਸਟ੍ਰੇਲੀਆ)
2004 ’ਚ ਆਸਟਰੇਲੀਆ ’ਚ ਖੇਡੀ ਗਈ ਤਿਕੋਣੀ ਵਨ-ਡੇ ਸੀਰੀਜ਼ ਦੇ ਚੌਥੇ ਮੈਚ ’ਚ ਐਡਮ ਗਿਲਕ੍ਰਿਸਟ ਨੇ 126 ਗੇਂਦਾਂ ’ਚ 13 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 172 ਦੌੜਾਂ ਦੀ ਪਾਰੀ ਖੇਡੀ ਸੀ, ਜੋ ਉਸ ਸਮੇਂ ਦਾ ਵਿਸ਼ਵ ਰਿਕਾਰਡ ਸੀ। ਇਸ ਰਿਕਾਰਡ ਨੂੰ 2005 ’ਚ ਧੋਨੀ ਨੇ ਤੋੜਿਆ ਸੀ। ਧਿਆਨ ਯੋਗ ਹੈ ਕਿ ਗਿਲਕ੍ਰਿਸਟ ਨੇ ਆਪਣਾ ਹੀ ਪਿੱਛਲਾ ਰਿਕਾਰਡ (154) ਤੋੜ ਕੇ ਇਹ ਰਿਕਾਰਡ ਬਣਾਇਆ ਸੀ।PunjabKesari

ਲਿਊਕ ਰੋਂਕੀ (ਨਿਊਜ਼ੀਲੈਂਡ)
2005 ’ਚ ਸ਼੍ਰੀਲੰਕਾ ਖਿਲਾਫ ਸੱਤ ਮੈਚਾਂ ਦੀ ਵਨ-ਡੇ ਸੀਰੀਜ਼ ਦੇ ਪੰਜਵੇਂ ਮੈਚ ’ਚ ਲਿਊਕ ਰੋਂਕੀ ਨੇ 99 ਗੇਂਦਾਂ ’ਚ 14 ਚੌਕੇ ਅਤੇ 9 ਛੱਕਿਆਂ ਦੀ ਮਦਦ ਨਾਲ 170 ਦੌੜਾਂ ਅਜੇਤੂ ਪਾਰੀ ਖੇਡੀ ਸੀ। ਇਸ ਮੈਚ ’ਚ ਰੋਂਕੀ ਨੇ ਗਰਾਂਟ ਐਲੀਅਟ (104) ਦੇ ਨਾਲ 6ਵੀਂ ਵਿਕਟ ਲਈ 267 ਦੌੜਾਂ ਦੀ ਅਜੇਤੂ ਸਾਂਝੇਦਾਰੀ ਨਿਭਾਈ ਸੀ।PunjabKesari

ਸ਼ਾਈ ਹੋਪ (ਵੈਸਟਇੰਡੀਜ਼) 
2019 ’ਚ ਆਇਰਲੈਂਡ ’ਚ ਖੇਡੀ ਗਈ ਤਿਕੋਣੀ ਸੀਰੀਜ਼ ਦੇ ਪਹਿਲੇ ਮੈਚ ’ਚ ਸ਼ਾਈ ਹੋਪ ਨੇ 152 ਗੇਂਦਾਂ ’ਚ 22 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 170 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ ਅਤੇ ਪਹਿਲੀ ਵਿਕਟ ਲਈ ਜਾਨ ਕੈਂਪਬੇਲ (179) ਦੇ ਨਾਲ ਪਹਿਲੀ ਵਿਕਟ ਲਈ 365 ਦੌੜਾਂ ਦੀ ਵਿਸ਼ਵ ਰਿਕਾਰਡ ਸਾਂਝੇ ਨਿਭਾਈ ਸੀ।PunjabKesari

ਕੁਮਾਰ ਸੰਗਕਾਰਾ (ਸ਼੍ਰੀਲੰਕਾ)
2013 ’ਚ ਦੱਖਣੀ ਅਫਰੀਕਾ ਖਿਲਾਫ ਪੰਜ ਮੈਚਾਂ ਦੀ ਵਨ-ਡੇ ਸੀਰੀਜ਼ ਦੇ ਪਹਿਲੇ ਮੈਚ ’ਚ ਕੁਮਾਰ ਸੰਗਕਾਰਾ ਨੇ 137 ਗੇਂਦਾਂ ’ਚ 18 ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ 169 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ ਅਤੇ ਟੀਮ ਦੀ 180 ਦੌੜਾਂ ਦੀ ਇਕ ਪਾਸੜ ਜਿੱਤ ’ਚ ਅਹਿਮ ਯੋਗਦਾਨ ਦਿੱਤਾ ਸੀ।PunjabKesari


Davinder Singh

Content Editor

Related News