WI vs IND 5th T20i : ਮੈਚ ਤੋਂ ਪਹਿਲਾਂ ਹੈੱਡ ਟੂ ਹੈੱਡ ਤੇ ਸੰਭਾਵਿਤ ਪਲੇਇੰਗ 11 ''ਤੇ ਇਕ ਝਾਤ
Sunday, Aug 07, 2022 - 11:42 AM (IST)
 
            
            ਸਪੋਰਟਸ ਡੈਸਕ- ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਆਖ਼ਰੀ ਮੁਕਾਬਲਾ ਅੱਜ ਫਲੋਰਿਡਾ ਦੇ ਲਾਡਰਹਿਲ ਸ਼ਹਿਰ ਦੇ ਸੈਂਟਰਲ ਬ੍ਰੋਵਰਡ ਰਿਜਨਲ ਪਾਰਕ ਸਟੇਡੀਅਮ 'ਚ ਖੇਡਿਆ ਜਾਵੇਗਾ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਸੀਰੀਜ਼ ਪਹਿਲਾਂ ਹੀ 3-1 ਨਾਲ ਆਪਣੇ ਨਾਂ ਕਰ ਚੁੱਕੀ ਹੈ।
ਇਹ ਵੀ ਪੜ੍ਹੋ : CWG : ਰਵੀ ਦਹੀਆ ਦਾ ਸ਼ਾਨਦਾਰ ਪ੍ਰਦਰਸ਼ਨ, ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ’ਚ ਜਿੱਤਿਆ ਸੋਨ ਤਮਗਾ
ਹੈੱਡ ਟੂ ਹੈੱਡ
ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਖੇਡੇ ਗਏ 24 ਟੀ20 ਮੈਚਾਂ 'ਚੋਂ ਭਾਰਤ ਨੇ 16 ਵਾਰ ਜਿੱਤ ਦਰਜ ਕੀਤੀ ਹੈ ਜਦਕਿ ਵੈਸਟਇੰਡੀਜ਼ ਨੇ 07 ਵਾਰ ਜਿੱਤ ਹਾਸਲ ਕੀਤੀ ਹੈ। ਇਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ।
ਇਹ ਵੀ ਪੜ੍ਹੋ : CWG 2022: ਕੁਸ਼ਤੀ ’ਚ 5ਵਾਂ ਗੋਲਡ, ਵਿਨੇਸ਼ ਫੋਗਾਟ ਨੇ ਨਾਰਡਿਕ ਫਾਰਮੈੱਟ ’ਚ ਜਿੱਤਿਆ ਸੋਨ ਤਮਗਾ
ਦੋਵੇਂ ਦੇਸ਼ਾਂ ਦੀਆਂ ਸੰਭਾਵਿਤ ਟੀਮਾਂ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ, ਦੀਪਕ ਹੁੱਡਾ, ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਅਵੇਸ਼ ਖਾਨ, ਭੁਵਨੇਸ਼ਵਰ ਕੁਮਾਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ
ਵੈਸਟਇੰਡੀਜ਼ : ਬ੍ਰੈਂਡਨ ਕਿੰਗ, ਕਾਇਲ ਮੇਅਰਸ, ਨਿਕੋਲਸ ਪੂਰਨ (ਕਪਤਾਨ), ਰੋਵਮੈਨ ਪਾਵੇਲ, ਸ਼ਿਮਰੋਨ ਹੇਟਮੇਅਰ, ਡੇਵੋਨ ਥਾਮਸ (ਵਿਕਟਕੀਪਰ), ਜੇਸਨ ਹੋਲਡਰ, ਡੋਮਿਨਿਕ ਡਰੇਕਸ, ਅਕੀਲ ਹੋਸੈਨ, ਅਲਜ਼ਾਰੀ ਜੋਸੇਫ, ਓਬੇਦ ਮੈਕਕੋਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            