WI v ENG : ਵੈਸਟਇੰਡੀਜ਼ ਨੇ ਇੰਗਲੈਂਡ ਤੋਂ ਤੀਜਾ ਟੈਸਟ ਤੇ ਸੀਰੀਜ਼ ਜਿੱਤੀ
Sunday, Mar 27, 2022 - 10:29 PM (IST)
ਸੇਂਟ ਜਾਰਜ- ਜੋਸ਼ੁਆ ਡਾ ਸਿਲਵਾ ਦੇ ਪਹਿਲੇ ਟੈਸਟ ਸੈਂਕੜੇ ਤੋਂ ਬਾਅਦ ਕਾਈਲ ਮਾਇਰਸ ਦੀ ਘਾਤਕ ਗੇਂਦਬਾਜ਼ੀ ਨਾਲ ਵੈਸਟਇੰਡੀਜ਼ ਨੇ ਇੰਗਲੈਂਡ ਨੂੰ ਤੀਜੇ ਅਤੇ ਆਖਰੀ ਟੈਸਟ ਕ੍ਰਿਕਟ ਮੈਚ ਵਿਚ ਐਤਵਾਰ ਨੂੰ ਇੱਥੇ 10 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਤਿੰਨ ਮੈਚਾਂ ਦੀ ਸੀਰੀਜ਼ 1-0 ਨਾਲ ਆਪਣੇ ਨਾਂ ਕੀਤੀ। ਮਾਇਰਸ ਨੇ 18 ਦੌੜਾਂ 'ਤੇ ਪੰਜ ਵਿਕਟਾਂ ਹਾਸਲ ਕੀਤੀਆਂ ਜਦਕਿ ਕੇਮਾਰ ਰੋਚ ਨੇ 10 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਇੰਗਲੈਂਡ ਦੀ ਦੂਜੀ ਪਾਰੀ ਮੈਚ ਦੇ ਚੌਥੇ ਦਿਨ 120 ਦੌੜਾਂ 'ਤੇ ਢੇਰ ਹੋ ਗਈ।
ਇਹ ਖ਼ਬਰ ਪੜ੍ਹੋ- DC v MI : ਈਸ਼ਾਨ ਕਿਸ਼ਨ ਨੇ ਖੇਡੀ ਧਮਾਕੇਦਾਰ ਪਾਰੀ, ਤੋੜਿਆ ਸਚਿਨ ਦਾ ਇਹ ਰਿਕਾਰਡ
ਵੈਸਟਇੰਡੀਜ਼ ਨੂੰ ਇਸ ਤਰ੍ਹਾਂ ਨਾਲ ਜਿੱਤ ਦੇ ਲ਼ਈ 28 ਦੌੜਾਂ ਦਾ ਟੀਚਾ ਮਿਲਿਆ ਜੋ ਉਸ ਨੇ 4.5 ਓਵਰ 'ਚ ਬਿਨਾਂ ਕਿਸੇ ਨੁਕਸਾਨ ਦੇ ਹਾਸਲ ਕਰ ਲਿਆ। ਕਪਤਾਨ ਕ੍ਰੇਗ ਬ੍ਰੇਥਵੇਟ 20 ਅਤੇ ਜਾਨ ਕੈਂਪਬੇਲ 6 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੇ ਡਾ ਸਿਲਵਾ ਦੇ ਅਜੇਤੂ 100 ਦੌੜਾਂ ਦੀ ਮਦਦ ਨਾਲ ਆਪਣੀ ਪਹਿਲੀ ਪਾਰੀ ਵਿਚ 297 ਦੌੜਾਂ ਬਣਾ ਕੇ 93 ਦੌੜਾਂ ਦੀ ਬੜ੍ਹਤ ਬਣਾ ਲਈ ਸੀ। ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿਚ 204 ਦੌੜਾਂ ਬਣਾਈਆਂ ਸਨ। ਇੰਗਲੈਂਡ ਦਾ ਇਸ ਹਾਰ ਨਾਲ ਪਿਛਲੇ 18 ਸਾਲ ਤੋਂ ਕੈਰੇਬੀਅਨ ਧਰਤੀ 'ਤੇ ਟੈਸਟ ਸੀਰੀਜ਼ ਜਿੱਤਣ ਦਾ ਇੰਤਜ਼ਾਰ ਵੱਧ ਗਿਆ, ਜਦਕਿ ਵੈਸਟਇੰਡੀਜ਼ ਨੇ 2019 ਤੋਂ ਬਾਅਦ ਆਪਣੀ ਧਰਤੀ 'ਤੇ ਪਹਿਲੀ ਟੈਸਟ ਸੀਰੀਜ਼ ਜਿੱਤੀ।
ਇਹ ਖ਼ਬਰ ਪੜ੍ਹੋ-ਮਿਤਾਲੀ ਵਿਸ਼ਵ ਕੱਪ ਵਿਚ ਦੂਜੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬਣੀ ਖਿਡਾਰਨ
ਇੰਗਲੈੰਡ ਨੇ ਸਵੇਰੇ ਆਪਣੀ ਦੂਜੀ ਪਾਰੀ 8 ਵਿਕਟਾਂ 'ਤੇ 103 ਦੌੜਾਂ ਨਾਲ ਅੱਗੇ ਵਧਾਈ ਅਤੇ 17 ਦੌੜਾਂ ਜੋੜ ਕੇ ਬਾਕੀ ਬਚੇ ਦੋਵੇਂ ਵਿਕਟ ਗੁਆਏ। ਕ੍ਰਿਸ ਵੋਕਸ (19) ਦੋਹਰੇ ਅੰਕ ਵਿਚ ਪਹੁੰਚਣ ਵਾਲੇ ਤੀਜੇ ਬੱਲੇਬਾਜ਼ ਬਣੇ। ਰੋਤ ਨੇ ਜੈਸਨ ਹੋਲਡਰ ਦੇ ਹੱਥੋਂ ਕੈਚ ਕਰਵਾ ਕੇ ਪਾਰੀ ਦਾ ਅੰਤ ਕੀਤਾ। ਇਨ੍ਹਾਂ ਦੋਵਾਂ ਟੀਮਾਂ ਦੇ ਵਿਚਾਲੇ ਪਹਿਲੇ ਦੋਵੇਂ ਟੈਸਟ ਡਰਾਅ ਨਾਲ ਖਤਮ ਹੋਏ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।