ਸ਼੍ਰੀਲੰਕਾ ਖਿਲਾਫ ਕਿਸ ਨੂੰ ਮਿਲੇਗੀ ਟੀ20 ਟੀਮ ਦੀ ਕਪਤਾਨੀ, BCCI ਦੇ ਸੀਨੀਅਰ ਸੂਤਰ ਨੇ ਦਿੱਤੀ ਵੱਡੀ ਜਾਣਕਾਰੀ
Tuesday, Jul 16, 2024 - 04:00 PM (IST)
ਨਵੀਂ ਦਿੱਲੀ—ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਸ਼੍ਰੀਲੰਕਾ ਖਿਲਾਫ 27 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਕ੍ਰਿਕਟ ਸੀਰੀਜ਼ 'ਚ ਭਾਰਤ ਦੇ ਕਪਤਾਨ ਹੋਣਗੇ। ਪੰਡਯਾ ਨਿੱਜੀ ਕਾਰਨਾਂ ਕਰਕੇ ਅਗਸਤ 'ਚ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਨਹੀਂ ਖੇਡਣਗੇ।
ਬੀਸੀਸੀਆਈ ਦੇ ਇਕ ਸੀਨੀਅਰ ਸੂਤਰ ਨੇ ਕਿਹਾ, 'ਹਾਰਦਿਕ ਪੰਡਯਾ ਭਾਰਤੀ ਟੀ-20 ਟੀਮ ਦੇ ਉਪ-ਕਪਤਾਨ ਸਨ। ਉਹ ਪੂਰੀ ਤਰ੍ਹਾਂ ਫਿੱਟ ਹੈ ਅਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਉਪਲਬਧ ਵੀ, ਲਿਹਾਜ਼ਾ ਉਹ ਕਪਤਾਨ ਹੋਣਗੇ। ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀ-20 ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਟੀ-20 ਸੀਰੀਜ਼ 27 ਤੋਂ 30 ਜੁਲਾਈ ਤੱਕ ਪੱਲੇਕੇਲੇ 'ਚ ਖੇਡੀ ਜਾਵੇਗੀ ਜਦਕਿ ਵਨਡੇ ਸੀਰੀਜ਼ 2 ਤੋਂ 7 ਅਗਸਤ ਤੱਕ ਕੋਲੰਬੋ 'ਚ ਖੇਡੀ ਜਾਵੇਗੀ। ਟੀਮ ਦਾ ਐਲਾਨ ਅਗਲੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਉਪ ਕਪਤਾਨ ਸ਼ੁਭਮਨ ਗਿੱਲ ਹੋਣਗੇ ਜਾਂ ਸੂਰਿਆਕੁਮਾਰ ਯਾਦਵ।
ਵਨਡੇ ਸੀਰੀਜ਼ ਦੇ ਬਾਰੇ 'ਚ ਅਧਿਕਾਰੀ ਨੇ ਕਿਹਾ ਕਿ ਪੰਡਯਾ ਨੇ ਨਿੱਜੀ ਕਾਰਨਾਂ ਕਰਕੇ ਬ੍ਰੇਕ ਦੀ ਮੰਗ ਕੀਤੀ ਹੈ ਅਤੇ ਨਿਯਮਿਤ ਕਪਤਾਨ ਰੋਹਿਤ ਸ਼ਰਮਾ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਜੇਕਰ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡਣ 'ਤੇ ਸਾਰੇ ਸਟਾਰ ਕ੍ਰਿਕਟਰਾਂ ਨੂੰ ਘਰੇਲੂ ਕ੍ਰਿਕਟ ਵੀ ਖੇਡਣਾ ਪਵੇਗਾ। ਰੋਹਿਤ, ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਨੂੰ ਛੋਟ ਦਿੱਤੀ ਗਈ ਹੈ। ਬੀਸੀਸੀਆਈ ਚਾਹੁੰਦਾ ਹੈ ਕਿ ਬਾਕੀ ਸਾਰੇ ਟੈਸਟ ਮਾਹਰ ਅਗਸਤ ਵਿੱਚ ਦਲੀਪ ਟਰਾਫੀ ਦਾ ਘੱਟੋ-ਘੱਟ ਇੱਕ ਮੈਚ ਖੇਡਣ। ਇਸ ਤੋਂ ਬਾਅਦ ਟੀਮ ਨੂੰ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਨਾਲ ਟੈਸਟ ਸੀਰੀਜ਼ ਖੇਡਣੀ ਹੈ।